02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੁੱਲਾਂਪੁਰ-ਦਾਖਾ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਚੁੱਪ ਕਿਉਂ! <br/>

Ad Position 21
No active advertisement
ਇਕ ਨਜ਼ਰ ਏਧਰ ਵੀ ਅਫ਼ਸਰ ਸਾਬ੍ਹ! ਗੱਡੀਆਂ ਦੀ ਲੰਬੀ ਕਤਾਰ ਜਾਮ 'ਚੋਂ ਕਿਵੇਂ ਨਿਕਲੀਏ! ਤਸਵੀਰ: ਕਿ੍ਪਾਲ ਹੰਬੜਾਂ <br/> 29-01-2026
ਮੁੱਲਾਂਪੁਰ-ਦਾਖਾ, 28 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ 'ਚੋਂ ਗੁਜ਼ਰਦੀ ਰਾਏਕੋਟ ਰਾਜ ਮਾਰਗ ਅਤੇ ਲੁਧਿਆਣਾ ਨੈਸ਼ਨਲ ਹਾਈਵੇ ਦੀਆਂ ਸ਼ਹਿਰ 'ਚ ਸਰਵਿਸ ਲੇਨ ਸੜਕਾਂ 'ਤੇ ਨਿੱਤ ਦਿਨ ਲੱਗ ਰਿਹਾ ਜਾਮ ਵਿਆਹਾਂ ਅਤੇ ਤਿਉਹਾਰਾਂ ਦੇ ਦਿਨਾਂ 'ਚ ਦੂਰ ਨੇੜੇ ਜਾਣ ਵਾਲੇ ਰਾਹਗੀਰਾਂ ਲਈ ਜੀਅ ਦਾ ਜੰਜਾਲ ਬਣਿਆ ਪਿਆ | ਪੰਜਾਬ ਦੇ 8 ਜ਼ਿਲਿ੍ਹਆਂ ਅਤੇ ਭਾਰਤ ਦੇ 3 ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਦੀ ਸੜਕੀ ਆਵਾਜਾਈ ਨਾਲ ਜੁੜਦੇ ਮੁੱਲਾਂਪੁਰ-ਦਾਖਾ ਕਸਬੇ ਅੰਦਰ ਜਾਮ ਵਿਚ ਫਸੇ ਚੰਗੇ ਭਲੇ ਰਾਹਗੀਰਾਂ ਦੇ ਮੂੰਹੋਂ ਮੱਲੋ-ਜੋਰੀ ਵਾਹਿਗੁਰੂ-ਵਾਹਿਗੁਰੂ ਨਿਕਲਣ ਲੱਗ ਪੈਂਦਾ | ਮੰਡੀ ਮੁੱਲਾਂਪੁਰ ਰਾਏਕੋਟ ਰੋਡ ਉੱਪਰ ਨਿਰਮਾਣ ਅਧੀਨ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਭਾਰਤੀ ਹਵਾਈ ਫੌਜ਼ (ਏਅਰ ਫੋਰਸ) ਸਟੇਸ਼ਨ ਹੋਣ ਕਰਕੇ ਕੇਂਦਰ ਅਤੇ ਰਾਜਾਂ ਦੇ ਮੰਤਰੀ, ਫੌਜ਼ ਦੇ ਵੱਡੇ ਅਧਿਕਾਰੀ ਅਕਸਰ ਇਸ ਰੋਡ ਤੋਂ ਗੁਜ਼ਰਦੇ ਹਨ | ਅੱਜ ਹੀ ਕਿਸੇ ਆਲ੍ਹਾ ਅਧਿਕਾਰੀ ਵਲੋਂ ਹਲਵਾਰਾ ਹਵਾਈ ਅੱਡੇ ਤੋਂ ਸੜਕ ਸਫ਼ਰ ਇਸ ਜਾਮ ਵਾਲੇ ਰਸਤੇ ਨਿਕਲਣਾ ਸੀ, ਉਸ ਵਖਤ ਦਾਖਾ ਪੁਲਿਸ ਨੇ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਸੜਕੀ ਆਵਾਜਾਈ ਰੋਕ ਕੇ ਵੀ.ਆਈ.ਪੀ ਕਾਫ਼ਲੇ ਲਈ ਰਸਤਾ ਸਾਫ਼ ਕਰ ਰੱਖਿਆ | ਐੱਸ.ਐੱਚ.ਓ. ਸਾਹਿਬ ਖੁਦ ਟ੍ਰੈਫ਼ਿਕ ਕੰਟਰੋਲ ਲਈ ਹੇਠਲੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਨਜ਼ਰ ਆਏ | ਬਾਅਦ 'ਚ ਸਥਿਤੀ ਜਿਉਂ ਦੀ ਤਿਉਂ ਬਣ ਗਈ, ਗੱਡੀਆਂ ਦੀ ਉਹੀ ਦੂਹਰੀ-ਤੀਹਰੀ ਲਾਈਨ!
ਸ਼ਹਿਰੀ ਸੜਕੀ ਆਵਾਜਾਈ ਵੱਸ ਵਿਚ ਹੋਊ ਕਿਵੇਂ!
ਬਹੁ-ਕਰੋੜੀ ਲਾਗਤ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਵਿਚ ਬੱਸਾਂ ਦੀ ਐਂਟਰੀ ਲਾਜ਼ਮੀ ਕੀਤੀ ਜਾਵੇ, ਮੁੱਖ ਚੌਂਕ 'ਚ ਬੱਸਾਂ ਰੋਕ ਕੇ ਸਵਾਰੀਆਂ ਚੁੱਕਣ ਵਾਲੀ ਬੱਸ ਨੂੰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੇਠ ਭਾਰੀ ਜ਼ੁਰਮਾਨਾ ਹੋਵੇ | ਮਿੰਨੀ ਬੱਸਾਂ ਨੂੰ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ਤੋਂ ਹਟਾ ਕੇ ਬੱਸ ਸਟੈਂਡ ਵਿਚ ਰੁਕਣ ਦਾ ਆਦੇਸ਼ ਹੋਵੇ | ਸਰਵਿਸ ਲੇਨ ਸੜਕਾਂ 'ਤੇ ਸਬਜ਼ੀ-ਫਰੂਟ ਫੜ੍ਹੀ ਵਾਲੇ ਨਾਜਾਇਜ਼ ਕਬਜ਼ਾਧਾਰਕਾਂ ਨੂੰ ਨਗਰ ਕੌਂਸਲ ਆਪਣੇ ਦਮ 'ਤੇ ਉਠਾਏ, ਕਿਉਂਕਿ ਇਹ ਕੰਮ ਨਗਰ ਕੌਂਸਲ ਅਧਿਕਾਰੀ ਦਾ ਹੈ, ਨਾ ਕਿ ਪੁਲਿਸ ਦਾ! ਰਾਏਕੋਟ ਰੋਡ ਜਾਂ ਸਰਵਿਸ ਲੇਨ ਹੋਰ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਸਾਹਮਣੇ ਨਾਜਾਇਜ਼ ਕਬਜ਼ੇ ਉਠਾ ਕੇ ਸੜਕੀ ਆਵਾਜਾਈ ਲਈ ਰਸਤਾ ਖੋਲਿ੍ਹਆ ਜਾ ਸਕਦਾ | ਮੰਡੀ ਮੁੱਲਾਂਪੁਰ ਮੁੱਖ ਚੌਂਕ ਤੋਂ ਰੇਲਵੇ ਪੁਲ ਤੱਕ ਸੜਕ ਵਿਚਕਾਰ ਰੇਲਿੰਗ (ਵਾੜ) ਵੀ ਸੜਕੀ ਆਵਾਜਾਈ ਨੂੰ ਬਹਾਲ ਰੱਖਣ 'ਚ ਸਹਾਈ ਬਣ ਸਕਦੀ ਹੈ | ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐੱਸ. ਡੀ. ਐੱਮ (ਪੱਛਮੀ), ਡੀ. ਐੱਸ. ਪੀ ਦਾਖਾ ਪੁਲਿਸ ਸਬ ਡਵੀਜਨ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮੁੱਲਾਂਪੁਰ ਦਾਖਾ, ਜਨਰਲ ਮੈਨੇਜਰ ਪੰਜਾਬ ਰੋਡਵੇਜ, ਦਾਖਾ ਮਾਰਕੀਟ ਕਮੇਟੀ ਸੈਕਟਰੀ ਇਨ੍ਹਾਂ ਕੋਲ ਸਮਾਂ ਹੋਵੇ ਤਾਂ ਇਕ ਸਾਂਝੀ ਮੀਟਿੰਗ ਕਰਕੇ ਟ੍ਰੈਫ਼ਿਕ ਬਹਾਲੀ ਲਈ ਕੋਈ ਸਾਰਥਿਕ ਹੱਲ ਨਿਕਲ ਸਕਦਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਰਵਿਦਾਸ ਆਗਮਨ ਪੁਰਬ 'ਤੇ ਸੰਤ ਆਲੋਵਾਲ ਨੂੰ ਦਿੱਤਾ ਸੱਦਾ ਪੱਤਰ <br/>
Ad Position 24