ਲੁਧਿਆਣਾ, 28 ਜਨਵਰੀ (ਜਸਵਿੰਦਰ ਸਿੰਘ)-ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਲਲਿਤ ਕਲਾ ਵਿਭਾਗ ਨੇ ਮਹਿਲਾ ਵਿਕਾਸ ਸੈੱਲ ਦੇ ਸਹਿਯੋਗ ਨਾਲ ਰਾਸ਼ਟਰੀ ਬਾਲੜੀ ਦਿਵਸ ਮਨਾਉਣ ਲਈ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਇਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ | ਮੁਕਾਬਲੇ ਵਿਚ 32 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੇ ਰਚਨਾਤਮਕ ਤੌਰ 'ਤੇ ਬਾਲੜੀ ਦੀ ਮਹੱਤਤਾ, ਤਾਕਤ ਅਤੇ ਸੰਭਾਵਨਾ ਨੂੰ ਉਜਾਗਰ ਕੀਤਾ | ਪੋਸਟਰਾਂ ਦਾ ਨਿਰਣਾ ਪੱਤਰਕਾਰੀ ਵਿਭਾਗ ਦੀ ਮੁਖੀ ਡਾ. ਕੀਰਤੀ ਧਵਨ ਅਤੇ ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਸਿਖਾ ਕਾਲੜਾ ਨੇ ਕੀਤਾ | ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |