26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ੋਭਾ ਯਾਤਰਾ ਅੱਜ <br/>

Ad Position 21
No active advertisement
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸੱਦਾ ਪੱਤਰ ਦਿੰਦੇ ਹੋਏ ਅਹੁਦੇਦਾਰ | ਅਜੀਤ ਤਸਵੀਰ <br/> 31-01-2026
ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕ੍ਰਾਂਤੀਕਾਰੀ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 649ਵਾਂ ਪ੍ਰਕਾਸ਼ ਪੁਰਬ ਪੂਰੇ ਸੰਸਾਰ 'ਚ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਵਲੋਂ ਬਸਤੀ ਜੋਧੇਵਾਲ ਵਿਖੇ ਅੱਜ ਸਜਾਈ ਜਾਵੇਗੀ, ਜਿਸ ਨੂੰ ਲੈਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਭਾ ਦੇ ਪਧਾਨ ਜਿੰਦਰਪਾਲ ਦੜੋਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਭਾ ਯਾਤਰਾ ਵਿਚ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਵਪਨ ਸ਼ਰਮਾ ਪੁਲਿਸ ਕਮਿਸ਼ਨਰ ਨੂੰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਇਸ ਲਈ ਸੱਦਾ ਪੱਤਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸ਼ੋਭਾ ਯਾਤਰਾ ਬਸਤੀ ਜੋਧੇਵਾਲ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਸ਼ੁਰੂ ਹੋ ਕੇ ਸੁੰਦਰ ਨਗਰ, ਘਾਟੀ ਵਾਲਮੀਕਿ, ਡਿਵੀਜ਼ਨ ਨੰਬਰ ਤਿੰਨ ਅਹਾਤਾ ਸ਼ੇਰ ਜੰਗ ਤੋਂ ਹੁੰਦੀ ਹੋਈ ਸੁਭਾਨੀ ਬਿਲਡਿੰਗ ਜਗਰਾਉਂ ਪੁਲ, ਰੇਲਵੇ ਸਟੇਸ਼ਨ ਰੇਖੀ ਚੌਕ ਅਤੇ ਘੰਟਾ ਘਰ ਚੌੜਾ ਬਾਜ਼ਾਰ ਚੌੜੀ ਸੜਕ ਗਊਸ਼ਾਲਾ ਰੋਡ ਤੋਂ ਹੁੰਦੀ ਹੋਈ ਵਾਪਸ ਸ਼੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਵਿਖੇ ਸਮਾਪਨ ਹੋਵੇਗੀ | ਵਿਸ਼ਾਲ ਸ਼ੋਭਾ ਯਾਤਰਾ 'ਚ ਫੁੱਲਾਂ ਨਾਲ ਸੱਜੀ ਸੁੰਦਰ ਪਾਲਕੀ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਣਗੇ ਅਤੇ ਸੰਗਤਾਂ ਦੀਆਂ 500 ਟਰਾਲੀਆਂ ਸ਼ਾਮਿਲ ਹੋਣਗੀਆਂ¢ ਸ਼ੋਭਾ ਯਾਤਰਾ ਨੂੰ ਲੈਕੇ ਸੰਤ-ਮਹਾਂਪੁਰਸ਼ਾਂ ਦੇ ਨਾਮ 'ਤੇ ਸਾਰੇ ਸ਼ਹਿਰ ਨੂੰ ਸੁੰਦਰ ਗੇਟਾਂ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ¢ ਇਸ ਤੋਂ ਇਲਾਵਾ ਸ਼ਹਿਰ ਦੀਆ ਵੱਖ-ਵੱਖ ਸਭਾ ਸੁਸਾਇਟੀਆਂ ਤੇ ਦੁਕਾਨਦਾਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਦੇ ਸਟਾਲ ਲਗਾ ਕੇ ਸੰਗਤਾਂ ਦੀ ਸੇਵਾ ਤੇ ਸਵਾਗਤ ਕੀਤਾ ਜਾਵੇਗਾ¢ ਉਨ੍ਹਾਂ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ | ਇਸ ਮÏਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਡਾ. ਰਾਮਜੀਤ ਸੂਦ, ਜਨਰਲ ਸਕੱਤਰ ਨਰਿੰਦਰ ਰਾਏ ਬਿੱਟੂ, ਪ੍ਰਚਾਰਕ ਸਕੱਤਰ ਰਜਿੰਦਰ ਮੂਲ ਨਿਵਾਸੀ, ਦਰਸ਼ਨ ਸਿੰਘ ਗੰਗੜ, ਰਮੇਸ਼ ਰਸੀਲਾ, ਸੁੱਖਰਾਮ ਲਾਖਾ, ਜਸਬੀਰ ਲੱਧੜ, ਲੇਖਰਾਜ ਸੂਦ, ਦੀਪਕ ਸਾਂਪਲੇ, ਹਰਬੰਸ ਬਧਨ, ਕਿਸ਼ਨ ਲਾਲ, ਪ੍ਰੋ. ਪਰਮਜੀਤ ਤੋਂ ਇਲਾਵਾ ਹੋਰ ਬਹੁਤ ਸਾਰੇ ਅਹੁਦੇਦਾਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ 100 ਕਰੋੜ ਦੀ ਲਾਗਤ ਨਾਲ ਤਿਆਰ ਸ਼ਿਆਮਾ ਪ੍ਰਸਾਦ ਮੁਖਰਜੀ ਧਾਂਦਰਾ ਕਲੱਸਟਰ ਨੂੰ ਲੰਬੇ ਸਮੇਂ ਦੀ ਖੱਜਲ ਖ਼ੁਆਰੀ ਤੋਂ ਬਾਅਦ... ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ
Ad Position 24