26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

100 ਕਰੋੜ ਦੀ ਲਾਗਤ ਨਾਲ ਤਿਆਰ ਸ਼ਿਆਮਾ ਪ੍ਰਸਾਦ ਮੁਖਰਜੀ ਧਾਂਦਰਾ ਕਲੱਸਟਰ ਨੂੰ ਲੰਬੇ ਸਮੇਂ ਦੀ ਖੱਜਲ ਖ਼ੁਆਰੀ ਤੋਂ ਬਾਅਦ ਪਿਆ ਬੂਰ

Ad Position 21
No active advertisement
ਅਜੀਤ ਡੈਸਕ 31-01-2026
ਪ੍ਰੋਜੈਕਟ ਦੀ ਬੋਲੀ ਸਫਲ ਹੋਣ ਨਾਲ ਧਾਂਦਰਾ ਪਿੰਡ ਦੀ ਪੰਚਾਇਤ ਦੀ ਆਮਦਨ 'ਚ 40 ਲੱਖ ਦੇ ਕਰੀਬ ਪ੍ਰਤੀ ਸਾਲ ਹੋਵੇਗਾ ਵਾਧਾ
ਫੁੱਲਾਂਵਾਲ, 30 ਜਨਵਰੀ (ਮਨਜੀਤ ਸਿੰਘ ਦੁੱਗਰੀ)-ਕੇਂਦਰ ਸਰਕਾਰ ਵਲੋਂ ਰਾਜ ਸਰਕਾਰਾਂ ਨਾਲ 70-30 ਦੀ ਰੇਸ਼ੋ ਨਾਲ ਧਾਂਦਰਾ ਅਤੇ ਇਸ ਦੇ ਨਾਲ ਲੱਗਦੇ 21 ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਪਿਛਲੇ ਲੰਬੇ ਅਰਸੇ ਤੋਂ ਤਿਆਰ ਹੋਣ ਦੇ ਬਾਵਜੂਦ ਸਥਾਨਕ ਲੋਕਾਂ ਲਈ ਘਾਟੇ ਵਾਲਾ ਸੌਦਾ ਸਾਬਤ ਹੋ ਰਹੇ 100 ਕਰੋੜ ਦੀ ਲਾਗਤ ਨਾਲ ਤਿਆਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਆਰ ਅਰਬਨ ਮਿਸ਼ਨ ਧਾਂਦਰਾ ਕਲੱਸਟਰ ਨੂੰ ਲੰਬੇ ਸਮੇਂ ਦੀ ਖੱਜਲ ਖ਼ੁਆਰੀ ਤੋਂ ਬਾਅਦ ਆਖ਼ਰ ਅੱਜ ਉਦੋਂ ਬੂਰ ਪਿਆ, ਜਦੋਂ ਕਲੱਸਟਰ ਅਧੀਨ ਬਣਿਆ ਬਹੁਮੰਤਵੀ ਵਪਾਰਕ ਕੇਂਦਰ (ਮੈਰਿਜ ਪੈਲੇਸ) 2 ਲੱਖ 8 ਹਜ਼ਾਰ ਰੁਪਏ ਪ੍ਰਤੀ ਮਹੀਨਾ, ਐਗਰੋ ਪ੍ਰੋਸੈਸਿੰਗ ਯੂਨਿਟ 30 ਹਜ਼ਾਰ ਰੁਪਏ ਪ੍ਰਤੀ ਮਹੀਨਾ, ਬਹੁਮੰਤਵੀ ਸਿਖਲਾਈ ਕੇਂਦਰ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਇਲਾਵਾ ਧਾਂਦਰਾ ਸੜਕ 'ਤੇ ਜੋਸਫ ਸਕੂਲ ਨਾਲ ਲੱਗਦੀਆਂ 30 ਦੁਕਾਨਾਂ ਵਿਚੋਂ 14 ਦੁਕਾਨਾਂ ਦੀ 11000 ਪ੍ਰਤੀ ਮਹੀਨਾ ਦੀ ਅੱਜ ਡਿਪਟੀ ਕਮਿਸ਼ਨਰ ਵਲੋਂ ਬਣਾਈ ਐਸ.ਓ.ਪੀ. ਕਮੇਟੀ, ਜਿਸ ਵਿਚ ਬਲਾਕ ਪੰਚਾਇਤ ਅਫ਼ਸਰ, ਨਰੇਗਾ ਸੈਕਟਰੀ ਬੂਟਾ ਸਿੰਘ ਅਤੇ ਅਕਾਊਾਟੈਂਟ ਅਮਿਤੋਜ ਦੀ ਦੇਖ-ਰੇਖ ਹੇਠ ਤਿੰਨ ਸਾਲ ਵਾਸਤੇ ਸਫਲ ਬੋਲੀ ਹੋ ਗਈ | ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਇਹ ਪ੍ਰੋਜੈਕਟ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਯਤਨਾਂ ਸਦਕਾ ਰਾਜ ਸਰਕਾਰ ਦੇ ਹਿੱਸੇ ਆਉਂਦੇ 30 ਪ੍ਰਤੀਸ਼ਤ ਰੁਪਏ ਕੇਂਦਰ ਸਰਕਾਰ ਪਾਸ ਜਮਾਂ ਕਰਵਾਉਣ ਤੋਂ ਬਾਅਦ ਮਨਜ਼ੂਰ ਹੋਇਆ ਸੀ, ਪਰ 2017 ਵਿਚ ਵਿਧਾਨ ਸਭਾ ਚੋਣਾਂ ਆ ਜਾਣ ਕਾਰਨ ਚੋਣ ਜ਼ਾਬਤਾ ਲੱਗ ਜਾਣ ਕਰਕੇ ਇਸ ਦਾ ਕੰਮ 2017 ਦੇ ਅਖੀਰ ਵਿਚ ਕਾਂਗਰਸ ਦੀ ਸਰਕਾਰ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ ਦੁਆਰਾ ਸ਼ੁਰੂ ਕਰਨ ਤੋਂ ਬਾਅਦ ਲਗਭਗ ਮੁਕੰਮਲ ਹੋਣ ਤੋਂ ਬਾਅਦ ਵੀ ਲੋਕ ਅਰਪਣ ਨਾ ਕੀਤਾ ਜਾ ਸਕਿਆ | 2022 ਵਿਚ ਸੂਬੇ ਦੀ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਤੇ ਪ੍ਰਸ਼ਾਸਨ ਵਲੋਂ ਬੋਲੀ ਦੇ ਵੱਧ ਰੇਟ ਤੈਅ ਕੀਤੇ ਜਾਣ ਕਰਕੇ ਇਸ ਪ੍ਰੋਜੈਕਟ ਤੋਂ ਆਮ ਲੋਕਾਂ ਨੂੰ ਲਾਭ ਨਾ ਮਿਲ ਸਕਿਆ | 3 ਸਤੰਬਰ, 2022 ਨੂੰ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਵਲੋਂ ਚੇਅਰਮੈਨ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਦੌਰਾ ਕਰਦਿਆਂ ਦਸੰਬਰ 2022 ਤੱਕ ਇਹ ਪ੍ਰੋਜੈਕਟ ਜਨਤਾ ਦੇ ਸਪੁਰਦ ਕਰਨ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਕਾਂਗਰਸ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਟੀਮ ਸਮੇਤ ਇਸ ਪ੍ਰੋਜੈਕਟ ਦਾ ਦੌਰਾ ਕਰਦੇ ਹੋਏ ਜਲਦ ਜਨਤਾ ਦੇ ਸਪੁਰਦ ਕਰਨ ਦੀ ਗੱਲ ਕੀਤੀ ਸੀ, ਪਰ ਇਹ ਪ੍ਰੋਜੈਕਟ ਅੱਜ ਤੱਕ ਰਾਜਨੀਤੀ ਦੀ ਭੇਟ ਚੜਿ੍ਹਆ ਰਿਹਾ, ਜਿਸ ਨੂੰ ਲੈ ਕੇ ਲੋਕ ਹੁਣ ਤੱਕ ਇਸ ਦੀ ਸਹੂਲਤ ਤੋਂ ਵਾਂਝੇ ਹੀ ਰਹੇ | ਅੱਜ ਕਲੱਸਟਰ ਅਧੀਨ ਆਉਂਦੇ ਇਨ੍ਹਾਂ ਅਦਾਰਿਆਂ ਦੀ ਸਫਲ ਬੋਲੀ ਹੋ ਜਾਣ 'ਤੇ ਧਾਂਦਰਾ ਪਿੰਡ ਦੀ ਪੁਰਾਣੀ ਪੰਚਾਇਤ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਧਾਂਦਰਾ ਅਤੇ ਮੌਜੂਦਾ ਪੰਚਾਇਤ ਦੀ ਸਰਪੰਚ ਹਰਜੀਤ ਕੌਰ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਸਫਲ ਹੋਣ ਨਾਲ ਧਾਂਦਰਾ ਪਿੰਡ ਦੀ ਪੰਚਾਇਤ ਦੀ ਆਮਦਨ ਵਿਚ 40 ਲੱਖ ਦੇ ਕਰੀਬ ਪ੍ਰਤੀ ਸਾਲ ਦਾ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵਲੋਂ ਆਈ. ਐਸ. ਬਿੰਦਰਾ ਆਈ. ਏ. ਐਸ. ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ੋਭਾ ਯਾਤਰਾ ਅੱਜ <br/>
Ad Position 24