ਲੁਧਿਆਣਾ, 30 ਜਨਵਰੀ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਵਲੋਂ ਜ਼ਿਲ੍ਹਾ ਇਕਾਈ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਗਠਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਅਤੇ ਜ਼ੋਨਲ ਪ੍ਰਭਾਰੀ ਪਰਮਿੰਦਰ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਉਪਰੰਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਵਲੋਂ ਆਪਣੀ ਪੂਰੀ ਦਿਹਾਤੀ ਟੀਮ ਦੀ ਨਿਯੁਕਤੀ ਕੀਤੀ ਗਈ | ਨਵੀਂ ਟੀਮ ਵਿਚ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਨੰੂ ਸ਼ਾਮਿਲ ਕਰਕੇ ਸੰਗਠਨ ਨੰੂ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ | ਨਵੀਂ ਟੀਮ ਵਿਚ ਮਨਪ੍ਰੀਤ ਕੌਰ, ਜਗਪਾਲ ਸਿੰਘ ਨੰਬਰਦਾਰ, ਸ਼ਿਵ ਰਾਮ ਗੁਪਤਾ, ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਮੇਵਾ ਸਿੰਘ ਨੰੂ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਅਵਤਾਰ ਸਿੰਘ ਭਾਟੀਆ, ਗੁਰਬਖਸ਼ ਸਿੰਘ ਬਾਜਵਾ ਅਤੇ ਰੋਹਿਤ ਮੁੰਜਾਲ ਨੰੂ ਜਨਰਲ ਸਕੱਤਰ ਬਣਾਇਆ ਗਿਆ ਹੈ | ਇਸ ਤਰ੍ਹਾਂ ਗਿਰੀਸ਼ ਸਚਦੇਵਾ, ਰਾਜਿੰਦਰ ਸਿੰਘ, ਆਰਤੀ ਟਾਂਕ, ਮਨਦੀਪ ਸਿੰਘ ਅਤੇ ਭੀਸ਼ਮ ਢੱਲ ਨੰੂ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਖ਼ਜ਼ਾਨਚੀ ਪ੍ਰਵੀਨ ਗੁਪਤਾ ਨੰੂ ਬਣਾਇਆ ਗਿਆ ਹੈ ਅਤੇ ਦਫ਼ਤਰ ਸਕੱਤਰ ਸਰਬਜੀਤ ਸਿੰਘ ਨੰੂ ਨਿਯੁਕਤ ਕੀਤਾ ਗਿਆ ਹੈ | ਵੱਖ ਵੱਖ ਮੋਰਚਿਆਂ ਦੇ ਪ੍ਰਮੱੁਖਾਂ ਦੀ ਘੋਸ਼ਣਾ ਕਰਦੇ ਹੋਏ ਯੁਵਾ ਮੋਰਚਾ ਲਈ ਅਸੀਮ ਕੁਮਾਰ ਕੱਕੜ, ਮਹਿਲਾ ਮੋਰਚਾ ਲਈ ਸਾਨਿਆ ਸ਼ਰਮਾ, ਕਿਸਾਨ ਮੋਰਚਾ ਲਈ ਗੁਰਜੰਟ ਸਿੰਘ ਪੰਜੇਟਾ, ਐਸ.ਸੀ. ਮੋਰਚਾ ਲਈ ਕਿਰਨਪਾਲ ਰਾਣਾ ਅਤੇ ਮਾਈਨਾਰਟੀ ਮੋਰਚਾ ਲਈ ਨੀਰਜ ਜੈਨ ਨੰੂ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਤੋਂ ਇਲਾਵਾ ਆਈ.ਟੀ. ਕਨਵੀਨਰ ਵਜੋਂ ਤਰਲੋਚਨ ਸਿੰਘ, ਸੋਸ਼ਲ ਮੀਡੀਆ ਕਨਵੀਨਰ ਵਜੋਂ ਮਾਧਵ ਮੁੰਜਾਲ, ਮੀਡੀਆ ਕਨਵੀਨਰ ਵਜੋਂ ਮੰਗਲ ਸਿੰਘ ਅਤੇ ਕਮਲ ਸੁਨੇਹਾ, ਵਾਸੂ ਕਾਲੀਆ ਨੰੂ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਐਗਜ਼ੈਕਟਿਵ ਮੈਂਬਰਾਂ ਵਿਚ ਹਰਪ੍ਰੀਤ ਸਿੰਘ, ਰੁੜਕਾ, ਰੋਹਿਤ ਸ਼ਰਮਾ, ਰਾਜੀਵ ਖੁੱਲਰ, ਹੇਮੰਤ ਨਾਰਾਇਣ, ਸੁਨੀਲ ਕੁਮਾਰ ਰਿੰਕੂ, ਅਨੁਜ ਕੁਮਾਰ ਮੌਦਗਿਲ, ਜੈ ਕੁਮਾਰ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੁਖ ਸਿੰਘ, ਬਲਕਾਰ ਸਿੰਘ, ਤਿਰਲੋਕ ਝਾ, ਪਰਮੋਦ ਕੁਮਾਰ ਅਤੇ ਮੰਜੀਤ ਕੁਮਾਰ ਮੰਗਲਾ ਨੰੂ ਸ਼ਾਮਿਲ ਕੀਤਾ ਗਿਆ ਹੈ |