ਡਾਬਾ/ਲੁਹਾਰਾ, 31 ਜਨਵਰੀ (ਕੁਲਵੰਤ ਸਿੰਘ ਸੱਪਲ)-ਸਥਾਨਕ ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਰਾਣੀ ਦੇ ਸਤਿਕਾਰਯੋਗ ਸੱਸ ਸ਼ਸ਼ੀ ਵਾਲਾ ਸੁਪਤਨੀ ਸਵ: ਸੰਤੋਸ਼ ਕੁਮਾਰ ਕÏਸ਼ਲ (ਸਬ ਇੰਸਪੈਕਟਰ), ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਦਾਣਾ ਮੰਡੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ¢ ਇਸ ਮÏਕੇ ਸੈਂਕੜੇ ਲੋਕਾਂ ਨੇ ਵਿੱਛੜੀ ਆਤਮਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ¢ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਲਖਵਿੰਦਰ ਲੱਕੀ ਨੇ ਦਿਖਾਈ¢ ਇਸ ਮÏਕੇ ਵਿਧਾਇਕ ਕੁਲਵੰਤ ਸਿੱਧੂ, ਮੇਅਰ ਇੰਦਰਜੀਤ ਕÏਰ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਕਮਲਜੀਤ ਕੜਵੱਲ, ਨਗਰ ਨਿਗਮ ਦੇ ਡਿਪਟੀ ਮੇਅਰ ਪਿ੍ੰਸ ਜÏਹਰ, ਸਾਬਕਾ ਕÏਾਸਲਰ ਕੁਲਦੀਪ ਸਿੰਘ ਬਿੱਟਾ, ਵਾਰਡ 41 ਦੇ ਸੇਵਾਦਾਰ ਮਨੀ ਭਗਤ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਡਾ ਓਾਕਾਰ ਚੰਦ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਵਿੱਕੀ ਧਵਨ, ਕੌਂਸਲਰ ਸੋਹਣ ਸਿੰਘ ਗੋਗਾ, ਕੌਂਸਲਰ ਸੁਖਦੇਵ ਸਿੰਘ ਸ਼ੀਰਾ, ਸੁਰੇਸ਼ ਸੋਨੰੂ, ਜਤਿੰਦਰ ਸਿੰਘ ਪਨੇਸਰ, ਬਚਿੱਤਰ ਸਿੰਘ, ਹਰਦੇਵ ਸਿੰਘ ਠੇਕੇਦਾਰ, ਮਨਪ੍ਰੀਤ ਸਿੰਘ ਰਿੰਕੂ, ਵਿਪਨ ਸੇਠੀ, ਪਲਵਿੰਦਰ ਤੱਗੜ, ਬਹਾਦਰ ਸਿੰਘ ਅਤੇ ਲਾਲੀ ਸ਼ਰਮਾ ਆਦਿ ਨੇ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ¢