ਲੁਧਿਆਣਾ, 3 ਫਰਵਰੀ (ਜਸਵਿੰਦਰ ਸਿੰਘ)-ਗਿਆਰ੍ਹਵਾਂ ਪੀ.ਏ.ਯੂ. ਪੈਨਸ਼ਨਰ ਅਤੇ ਇੰਪਲਾਈਜ਼ ਮੇਲਾ ਇਸ ਵਾਰ ਦਿਨ ਸ਼ਨੀਵਾਰ ਨੂੰ ਕਾਲਜ ਆਫ ਐਗਰੀਕਰਲਚਰ ਦੇ ਨੇੜੇ ਫਲੈਗ ਪੋਸਟ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ | ਇਸ ਮੇਲੇ ਦਾ ਪ੍ਰਬੰਧ ਪੀ.ਏ.ਯ ੂਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਗਡਵਾਸੂ, ਗਡਵਾਸੂ ਰਿਟਾਇਰੀਜ਼ ਐਸੋਸੀਏਸ਼ਨ ਅਤੇ ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਇਸ ਮੁਤਲਕ ਇਕ ਮੀਟਿੰਗ ਪੀ.ਏ.ਯੂ ਦੀ ਵਰਕਸ਼ਾਪ ਕੰਟੀਨ ਵਿਖੇ ਕੀਤੀ ਗਈ | ਇਸ ਮੇਲੇ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਗੁਰਮ ਨੇ ਉਮੀਦ ਦਰਸਾਈ ਕਿ ਇਸ ਮੇਲੇ ਵਿਚ ਪੈਨਸ਼ਨਰ ਅਤੇ ਮੁਲਾਜ਼ਮ ਭਾਰੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਮੀਟਿੰਗ ਵਿਚ ਡੀ.ਪੀ. ਮੌੜ, ਜੇ.ਐਲ ਨਾਰੰਗ, ਦਰਸ਼ਨ ਸਿੰਘ, ਭਰਪੂਰ ਸਿੰਘ, ਦਾਨ ਸਿੰਘ, ਨਿਤਯਾ ਨੰਦ, ਜੈਪਾਲ ਸਿੰਘ, ਸਤਨਾਮ ਸਿੰਘ, ਹਰਸਿਮਰਨ ਸਿੰਘ, ਬਲਰਾਜ ਸਿੰਘ, ਗੁਲਸ਼ਨ ਰਾਏ, ਇਕਬਾਲ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ, ਮੋਹਨ ਲਾਲ, ਜੋਗਿੰਦਰ ਰਾਮ, ਰਾਜਪਾਲ ਵਰਮਾ, ਹਰਿੰਦਰ ਸਿੰਘ, ਮੈਡਮ ਸਪਤਕਲਾ ਆਦਿ ਸ਼ਾਮਲ ਹੋਏ |