ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਦੇ ਸ਼ਰਧਾਲੂਆਂ ਨੇ ਮਹੰਤ ਪ੍ਰਵੀਨ ਜੀ ਦੀ ਹਾਜ਼ਰੀ ਵਿਚ 243 ਘੰਟੇ ਲਗਾਤਾਰ ਚੱਲਣ ਵਾਲੇ ਮਹਾਂਯੱਗ (ਮਹਾਂਕੁੰਭ) ਲਈ ਭਾਜਪਾ ਪੰਜਾਬ ਸੰਗਠਨ ਦੇ ਜਨਰਲ ਸਕੱਤਰ ਮੰਥਰੀ ਸ੍ਰੀਨਿਵਾਸਲੂ, ਡੀ.ਜੀ.ਪੀ ਚੰਡੀਗੜ੍ਹ ਡਾ: ਸਾਗਰ ਪ੍ਰੀਤ ਹੁੱਡਾ, ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ: ਗੁਰਜੀਤ ਸਿੰਘ ਪ੍ਰੋ: ਡਾ. ਅਰੋੜਾ ਅਤੇ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੁਮਾਇੰਦਿਆ ਨੂੰ ਸੱਦਾ ਪੱਤਰ ਦਿੱਤਾ ਸੱਦਾ ਸਵੀਕਾਰ ਕਰਦੇ ਹੋਏ ਮੰਥਾਰੀ ਸ਼੍ਰੀਨਿਵਾਸਲੂ ਨੇ ਕਿਹਾ ਕਿ ਮਾਂ ਬਗਲਾਮੁਖੀ ਬ੍ਰਹਿਮੰਡ ਦੀ ਸਭ ਤੋਂ ਸ਼ਕਤੀਸ਼ਾਲੀ ਦੇਵੀ ਹੈ | ਸ਼ਰਧਾ ਨਾਲ ਕੀਤੇ ਜਾਣ ਵਾਲੇ ਅਖੰਡ ਮਹਾਂਯੱਗ ਤੋਂ ਖੁਸ਼ ਹੋ ਕੇ, ਮਾਂ ਬਗਲਾਮੁਖੀ ਆਪਣੇ ਭਗਤਾਂ 'ਤੇ ਵਿਸ਼ੇਸ਼ ਆਸ਼ੀਰਵਾਦ ਦਿੰਦੀ ਹੈ, ਉਨ੍ਹਾਂ ਨੂੰ ਸੁਰੱਖਿਆ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ | 11 ਫਰਵਰੀ ਤੋਂ ਸ਼ੁਰੂ ਹੋਣ ਵਾਲੇ 243 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਬਾਰੇ ਜਾਣਕਾਰੀ ਦਿੰਦੇ ਹੋਏ ਮਹੰਤ ਪ੍ਰਵੀਨ ਨੇ ਕਿਹਾ ਕਿ ਅਖੰਡ ਮਹਾਂਯੱਗ ਵਿਸ਼ਵਾਸ਼ ਅਤੇ ਸ਼ਰਧਾ ਦੇ ਇੱਕ ਵਿਲੱਖਣ ਸੰਗਮ ਨੂੰ ਦਰਸਾਉਂਦਾ ਹੈ | ਹਜ਼ਾਰਾਂ ਸ਼ਰਧਾਲੂ ਸਮੂਹਿਕ ਤੌਰ 'ਤੇ ਭੇਟ ਚੜ੍ਹਾਉਣਗੇ ਅਤੇ ਖੁਸ਼ੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ | ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੁਆਰਾ ਨਾਰੀਅਲ ਚੜ੍ਹਾਉਣ ਨਾਲ ਵਿਸ਼ੇਸ਼ ਲਾਭ ਹੋਣਗੇ | ਮਾਂ ਬਗਲਾਮੁਖੀ ਧਾਮ ਦੇ ਮੁੱਖ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਅਖੰਡ ਮਹਾਂਯੱਗ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਂਯੱਗ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਦੇਵੀ ਭਗਵਤੀ ਦੇ ਪੈਰਾਂ ਨੂੰ ਛੂਹ ਕੇ ਤਿਆਰ ਕੀਤਾ ਗਿਆ ਚਰਨਾਮਿ੍ਤ (ਜਲ ਅੰਮਿ੍ਤ) ਅਤੇ ਦੇਵੀ ਨੂੰ ਚੜ੍ਹਾਏ ਗਏ ਕਈ ਤਰ੍ਹਾਂ ਦੇ ਪਕਵਾਨ ਪ੍ਰਦਾਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਧਾਮ ਦੇ ਸੇਵਕ ਮਹਾਂਯੱਗ ਦੌਰਾਨ ਭਗਤਾਂ ਦੀ ਸੇਵਾ ਲਈ 24 ਘੰਟੇ ਮੌਜੂਦ ਰਹਿਣਗੇ | ਇਸ ਮੌਕੇ ਵਲੰਟੀਅਰ ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰਾ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਪ੍ਰਸ਼ੋਤਮ ਚੌਧਰੀ, ਬੋਬੀ ਮੱਕੜ, ਗੁਨੀਤ ਖੇੜਾ, ਗੌਤਮ ਸਚਦੇਵਾ, ਦਿਨੇਸ਼ ਰੱਲੀ, ਨਰਿੰਦਰ ਮਹਾਜਨ, ਰਾਹੁਲ ਇਕਬਾਲ, ਸਿੰਘ ਵਰੁਣ, ਅਜੇ ਅਤੇ ਹੋਰ ਸ਼ਰਧਾਲੂ ਵੀ ਹਾਜ਼ਰ ਸਨ |