15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਲੋਧੀ ਕਲੱਬ ਅੰਡਰਪਾਸ 'ਚ ਟੁੱਟੀ ਹੋਈ ਲੋਹੇ ਦੀ ਜਾਲੀ ਬਣੀ ਖ਼ਤਰਾ

Ad Position 21
No active advertisement
ਅਜੀਤ ਡੈਸਕ 05-02-2026
ਲੁਧਿਆਣਾ, 4 ਫਰਵਰੀ (ਭੁਪਿੰਦਰ ਸਿੰਘ ਬੈਂਸ)-ਫ਼ਿਰੋਜਪੁਰ ਰੋਡ ਵਲੋਂ ਲੋਧੀ ਕਲੱਬ ਅੰਡਰਪਾਸ ਰਾਹੀਂ ਪੱਖੋਵਾਲ ਰੋਡ ਜਾਣ ਵਾਲੇ ਵਾਹਨ ਚਾਲਕਾਂ ਲਈ ਅਹਿਮ ਚੇਤਾਵਨੀ ਜਾਰੀ ਕੀਤੀ ਗਈ ਹੈ | ਅੰਡਰਪਾਸ ਵਿਚ ਪਾਣੀ ਦੀ ਨਿਕਾਸੀ ਲਈ ਲੱਗੀ ਹੋਈ ਲੋਹੇ ਦੀ ਜਾਲੀ ਟੁੱਟੀ ਹੋਈ ਹੈ, ਜਿਸ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ | ਦੁਰਘਟਨਾ ਤੋਂ ਬਚਾਅ ਲਈ ਅੰਡਰਪਾਸ ਦੇ ਖ਼ਤਰਨਾਕ ਹਿੱਸੇ 'ਤੇ ਬੈਰੀਕੇਟਿੰਗ ਕੀਤੀ ਗਈ ਹੈ | ਇਸਦੇ ਬਾਵਜੂਦ ਵਾਹਨ ਚਾਲਕਾਂ ਨੰੂ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਅੰਡਰਪਾਸ ਵਿਚ ਆਵਾਜਾਈ ਲਗਾਤਾਰ ਜਾਰੀ ਹੈ | ਪ੍ਰਸ਼ਾਸਨ ਵਲੋਂ ਵਾਹਨ ਚਾਲਕਾਂ ਨੰੂ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਜਾਨ-ਮਾਲ ਦੀ ਸੁਰੱਖਿਆ ਨੰੂ ਧਿਆਨ ਵਿਚ ਰੱਖਦੇ ਹੋਏ ਅੰਡਰਪਾਸ ਵਿਚੋਂ ਬਹੁਤ ਹੌਲੀ ਗਤੀ ਨਾਲ ਪੂਰੇ ਧਿਆਨ ਨਾਲ ਵਾਹਨ ਕੱਢਣ, ਖ਼ਾਸ ਕਰਕੇ ਦੋ ਪਹੀਆ ਵਾਹਨਾਂ ਲਈ ਇਹ ਥਾਂ ਵਧੇਰੇ ਖ਼ਤਰਨਾਕ ਸਾਬਤ ਹੋ ਸਕਦੀ ਹੈ | ਇਲਾਕਾ ਨਿਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਲੋਹੇ ਦੀ ਜਾਲੀ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਅਣਦੇਖੀ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਵਿਆਹੁਤਾ ਲਾਪਤਾ ਅਗਲੀ ਖ਼ਬਰ ਬੁਢਲਾਡਾ ਇਲਾਕੇ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਲਈ ਵਿਧਾਇਕ ਨੂੰ ਮੰਗ ਪੱਤਰ ਦਿੱਤਾ
Ad Position 24