15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੁਢਲਾਡਾ ਇਲਾਕੇ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਲਈ ਵਿਧਾਇਕ ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 05-02-2026
ਬੁਢਲਾਡਾ, 4 ਫਰਵਰੀ (ਸਵਰਨ ਸਿੰਘ ਰਾਹੀ) - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਬੁਢਲਾਡਾ ਦੇ ਆਗੂਆਂ ਵਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਸਬੰਧੀ ਹਲਕਾ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ | ਬਲਾਕ ਪ੍ਰਧਾਨ ਮਹਿੰਦਰ ਸਿੰਘ ਗੁੜੱਦੀ ਦੀ ਅਗਵਾਈ ਹੇਠ ਸੂਬਾ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਦੋਦੜਾ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਬੁਢਲਾਡਾ ਤੋਂ ਸੁਨਾਮ ਵਾਇਆ ਧਰਮਗੜ੍ਹ ਸੜਕ ਜੋ ਕਿ ਪਿਛਲੇ ਲੰਬੇ ਕਾਫ਼ੀ ਸਮੇਂ ਤੋਂ ਟੁੱਟ ਕੇ ਬਿਖੜਾ ਪੈਂਡਾ ਬਣੀ ਪਈ ਹੈ ਅਤੇ ਦਰਜਨਾਂ ਪਿੰਡਾਂ ਦਾ ਮੁੱਖ ਰਸਤਾ ਹੋਣ ਤੋਂ ਇਲਾਵਾ ਸੁਨਾਮ, ਪਟਿਆਲਾ, ਚੰਡੀਗੜ੍ਹ ਵਗ਼ੈਰਾ ਜਾਣ ਲਈ ਨੇੜਲਾ ਮੁੱਖ ਮਾਰਗ ਵੀ ਹੈ | ਬਾਰਸ਼ਾਂ ਦੌਰਾਨ ਇਸ ਸੜਕ ਦੇ ਹਾਲਾਤ ਹੋਰ ਵੀ ਗੰਭੀਰ ਬਣ ਜਾਂਦੇ ਹਨ | ਇਸੇ ਤਰ੍ਹਾਂ ਇਲਾਕੇ ਦੀਆਂ ਹੋਰ ਪੇਂਡੂ ਸੰਪਰਕ ਸੜਕਾਂ ਬੁਢਲਾਡਾ-ਭੀਖੀ ਵਰਾਸਤਾ ਚੱਕ ਭਾਈਕੇ, ਬੀਰੋਕੇ, ਬੁਢਲਾਡਾ ਤੋਂ ਬਰ੍ਹੇ, ਬੁਢਲਾਡਾ ਤੋਂ ਸੈਦੇਵਾਲਾ ਆਦਿ ਦੀ ਵੀ ਹਾਲਤ ਤਰਸਯੋਗ ਹੋਣ ਕਰ ਕੇ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ 'ਚ ਹਨ | ਇਸ ਮੌਕੇ ਬਲਾਕ ਖ਼ਜ਼ਾਨਚੀ ਸੰਤਰਾਮ ਸਿੰਘ ਦੋਦੜਾ, ਬਲਾਕ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਸਤੀਕੇ, ਜਗਜੀਤ ਸਿੰਘ ਤੇ ਗੁਰਜੰਟ ਸਿੰਘ ਚੱਕ ਭਾਈਕੇ, ਨਛੱਤਰ ਸਿੰਘ ਗੁੜੱਦੀ ਤੇ ਲਖਵਿੰਦਰ ਸਿੰਘ ਸਤੀਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਧੀ ਕਲੱਬ ਅੰਡਰਪਾਸ 'ਚ ਟੁੱਟੀ ਹੋਈ ਲੋਹੇ ਦੀ ਜਾਲੀ ਬਣੀ ਖ਼ਤਰਾ ਅਗਲੀ ਖ਼ਬਰ ਕੋਟਫੱਤਾ 'ਚ ਹਲਕਾ ਇੰਚਾਰਜ ਤੇ ਚੇਅਰਮੈਨ ਨੇ ਕੀਤੀ ਸਿਹਤ ਬੀਮਾ ਕਾਰਡ ਬਣਾਉਣ ਦੀ ਸ਼ੁਰੂਆਤ
Ad Position 24