ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਹਾਂਦੇਵ ਨਗਰ ਵਿਚ ਬੀਤੇ ਦਿਨ ਦੋ ਧੜਿਆਂ ਵਿਚਾਲੇ ਹੋਈ ਲੜਾਈ ਵਿੱਚ ਗੋਲੀ ਚੱਲਣ ਦੇ ਮਾਮਲੇ ਵਿਚ ਪੁਲਿਸ ਨੇ 28 ਨੌਜਵਾਨਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਅੱਠ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਅਨੁਸਾਰ ਇਸ ਲੜਾਈ ਵਿਚ ਲੋਕੇਸ਼ ਰਾਵਤ ਨਾਮੀ ਨੌਜਵਾਨ ਦੀ ਲੱਤ 'ਤੇ ਗੋਲੀ ਲੱਗੀ ਸੀ ਅਤੇ ਕੁਝ ਹੋਰ ਨੌਜਵਾਨ ਵੀ ਜ਼ਖਮੀ ਹੋਏ ਸੀ | ਲੜਾਈ ਦੌਰਾਨ ਪਥਰਾਅ ਅਤੇ ਹੋਰ ਹਥਿਆਰਾਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਸੀ | ਪੁਲਿਸ ਵੱਲੋਂ ਇਹ ਕਾਰਵਾਈ ਐਸਐਚਓ ਅੰਮਿ੍ਤਪਾਲ ਸਿੰਘ ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਬੋਏਮੀਨੀਆ ਪੁੱਤਰ ਦਾਰਾ ਸਿੰਘ ਵਾਸੀ ਮਹਾਦੇਵ ਨਗਰ, ਮਸਲੇ ਵਾਸੀ ਗਿਆਸਪੁਰ, ਅਨਮੋਲ ਸ਼ਰਮਾ ਵਾਸੀ ਮਹਾਂਸਿੰਘ ਨਗਰ, ਇੰਦਰਜੀਤ ਸਿੰਘ ਵਾਸੀ ਗਿਆਸਪੁਰਾ, ਰੋਹਿਤ, ਰਜਿਤ, ਬਬਲੂ, ਵਰਮਾ, ਸਾਗਰ, ਮੋਹਿਤ, ਲੋਕੇਸ਼ ਰਾਵਤ, ਮਨੀ ਖੱਚਰ, ਖਾਨ, ਮੋਨੂ, ਅਮਨ, ਦਲੀਪ, ਪ੍ਰਦੀਪ ਅਤੇ 12 ਹੋਰਨਾਂ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਇਨ੍ਹਾਂ ਵਿੱਚੋਂ ਰੋਹਿਤ, ਮਸਲੇ, ਅਨਮੋਲ ਸ਼ਰਮਾ, ਸੰਜੇ ਪੰਡਿਤ, ਹਰਪ੍ਰੀਤ ਸਿੰਘ, ਦੇਵ ਕੌਸ਼ਲ ਕੁਮਾਰ ਅਤੇ ਸਤਪਾਲ ਨੂੰ ਕਾਬੂ ਕਰ ਲਿਆ ਹੈ, ਜਦਕਿ ਲੋਕੇਸ਼ ਰਾਵਤ ਹਸਪਤਾਲ ਵਿੱਚ ਜੇਰੇ ਇਲਾਜ ਹੈ | ਬੀਤੇ ਦਿਨ ਮਹਾਂਦੇਵ ਨਗਰ ਵਿਚ ਦੋ ਧੜਿਆਂ ਵਿਚਾਲੇ ਹੋਈ ਲੜਾਈ ਵਿਚ ਗੋਲੀ ਚਲਾਈ ਗਈ ਸੀ, ਜਿਸ ਕਾਰਨ ਲੁਕੇਸ਼ ਰਾਵਤ ਜ਼ਖਮੀ ਹੋ ਗਿਆ ਸੀ | ਲੜਾਈ ਦਾ ਕਾਰਨ ਨਿਜੀ ਰੰਜਿਸ਼ ਦੱਸਿਆ ਜਾਂਦਾ ਸੀ | ਪੁਲਿਸ ਵਲੋਂ ਬਾਕੀ ਕਥਿਤ ਦੋਸ਼ੀਆਂ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ |