ਲੁਧਿਆਣਾ, 6 ਫਰਵਰੀ (ਜਸਵਿੰਦਰ ਸਿੰਘ)-ਮਾਲਵਾ ਸੈਂਟ੍ਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ ਸੱਤ ਦਿਨਾਂ ਐਨਐਸਐਸ ਕੈਂਪ ਡਾ. ਤਿ੍ਪਤਾ, ਕਾਰਜਕਾਰੀ ਪਿ੍ੰਸੀਪਲ ਦੇ ਗਤੀਸ਼ੀਲ ਨੇਤਿ੍ਤਵ ਅਤੇ ਐਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਡਾ. ਮੰਦੀਪ ਕੌਰ, ਡਾ. ਜਸਵੀਰ ਕੌਰ ਅਤੇ ਸ਼ੁਭਮ ਬਲੂਨੀ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ | ਕੈਂਪ ਦਾ ਮਕਸਦ ਸਫ਼ਾਈ, ਸਮਾਜਿਕ ਜਾਗਰੂਕਤਾ, ਸਮੁਦਾਇਕ ਸੇਵਾ ਅਤੇ ਵਿਦਿਆਰਥੀਆਂ ਦੇ ਸਰਬਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ | |ਕੈਂਪ ਦਾ ਉਦਘਾਟਨ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੂਥ ਸਰਵਿਸਿਜ਼ ਵਿਭਾਗ, ਪੰਜਾਬ ਵੱਲੋਂ ਡਾ. ਤਿ੍ਪਤਾ ਅਤੇ ਐਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ | ਕੈਂਪ ਦੇ ਹਰ ਦਿਨ ਦੀ ਸ਼ੁਰੂਆਤ ਪੀਟੀ ਅਤੇ ਯੋਗ ਸੈਸ਼ਨਾਂ ਨਾਲ ਹੋਈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਢਾਵਾ ਮਿਲਿਆ | ਇਸ ਦੌਰਾਨ ਐਨਐੱਸਐੱਸ ਨਿਊਜ਼ਲੈਟਰ ਦਾ ਵੀ ਰਸਮੀ ਰੂਪ ਵਿੱਚ ਵਿਮੋਚਨ ਕੀਤਾ ਗਿਆ | ਸੇਵਾਦਾਰਾਂ ਵਿਚ ਰਚਨਾਤਮਕਤਾ ਅਤੇ ਸਮਾਜਿਕ ਸੰਵੇਦਨਸ਼ੀਲਤਾ ਵਿਕਸਿਤ ਕਰਨ ਲਈ ਪੋਸਟਰ ਮੇਕਿੰਗ, ਸਲੋਗਨ ਲਿਖਾਈ, ਡਿਕਲੇਮੇਸ਼ਨ, ਲੇਖ ਲਿਖਾਈ, ਕਵਿਤਾ ਲਿਖਣ ਅਤੇ ਪਾਠ, ਅਤੇ ਰੰਗੋਲੀ ਵਰਗੀਆਂ ਕਈ ਸਹਿ-ਪਾਠਕ੍ਰਮਕ ਗਤੀਵਿਧੀਆਂ ਕਰਵਾਈਆਂ ਗਈਆਂ | ਕੈਂਪ ਦੌਰਾਨ ਸ਼ਾਨਦਾਰ ਸੇਵਾ ਅਤੇ ਸਰਗਰਮ ਭਾਗੀਦਾਰੀ ਲਈ ਬਵਨੀਤ ਕੌਰ ਆਲੰਗ ਨੂੰ ਸਰਵੋਤਮ ਐਨਐੱਸਐੱਸ ਸੇਵਾਦਾਰ ਘੋਸ਼ਿਤ ਕੀਤਾ ਗਿਆ | ਨਰੇਂਦਰ ਸ਼ਰਮਾ ਵੱਲੋਂ ਸਵੈ-ਰੱਖਿਆ ਵਰਕਸ਼ਾਪ ਕਰਵਾਈ ਅਤੇ ਡਿਜ਼ੀਟਲ ਜਾਗਰੂਕਤਾ ਵਧਾਉਣ ਲਈ ਸਾਇਬਰ ਕਰਾਈਮ ਸੈੱਲ ਦੇ ਅਧਿਕਾਰੀ ਰੋਹਿਤ ਵੱਲੋਂ ਸਾਇਬਰ ਕਰਾਈਮ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ | ਕੈਂਪ ਦਾ ਸਮਾਪਨ ਸੈਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਐਨਐੱਸਐੱਸ ਕੋਆਰਡੀਨੇਟਰ ਡਾ. ਪਰਵੀਨ ਗੋਇਲ ਦੇ ਸੰਬੋਧਨ ਨਾਲ ਹੋਇਆ |