ਲੁਧਿਆਣਾ, 6 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਭਾਸ਼ਣ ਕਰਵਾਇਆ | ਇਸ ਭਾਸ਼ਣ ਦਾ ਸਿਰਲੇਖ ਡਿਜੀਟਲ ਖੇਤੀਬਾੜੀ: ਏ ਆਈ, ਖੋਜ ਪ੍ਰਕਾਸ਼ਨਾਵਾਂ ਅਤੇ ਇੰਟਰਪਨਿਊਰਸ਼ਿਪ ਸੀ | ਭਾਸ਼ਣ ਦੇ ਵਕਤਾ ਵਜੋਂ ਕੈਨੇਡਾ ਦੀ ਨਿਊ ਬਰੰਸਵਿਕ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਦੇ ਪੋ੍ਰਫੈਸਰ ਡਾ. ਕੈਨਿਥ ਬੀ ਕੇਂਟ ਸਨ | ਡਾ. ਕੇਂਟ ਮÏਜੂਦਾ ਸਮੇਂ ਜਰਮਨੀ ਦੀ ਬÏਨ ਰੀਨ ਸੀਜ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਵਿਭਾਗ ਵਿਚ ਆਨਰੇਰੀ ਪ੍ਰੋਫੈਸਰ ਦੀ ਚੇਅਰ ਉਪਰ ਸੇਵਾ ਕਰ ਰਹੇ ਹਨ | ਇਸ ਵਿਸ਼ੇਸ਼ ਭਾਸ਼ਣ ਲਈ ਖੇਤੀ ਇੰਜੀਨੀਅਰਿੰਗ ਕਾਲਜ ਡੀਨ ਦੇ ਕਾਨਫ਼ਰੰਸ ਹਾਲ ਵਿਚ 50 ਦੇ ਕਰੀਬ ਵਿਦਿਆਰਥੀ ਅਤੇ ਮਾਹਿਰ ਮÏਜੂਦ ਰਹੇ | ਤਿੰਨ ਸੈਸ਼ਨਾਂ ਵਿਚ ਹੋਈ ਵਿਚਾਰ-ਚਰਚਾ ਦÏਰਾਨ ਵਿਸ਼ੇ ਨਾਲ ਸੰਬੰਧਿਤ ਸਾਰੇ ਪੱਖਾਂ ਨੂੰ ਵਿਉਂਤਿਆ ਗਿਆ ਸੀ | ਵਿਦਿਆਰਥੀਆਂ ਨੇ ਵੱਖ-ਵੱਖ ਸੈਸ਼ਨਾਂ ਵਿਚ ਉਤਸ਼ਾਹ ਅਤੇ ਉਤਸੁਕਤਾ ਨਾਲ ਭਾਗ ਲਿਆ | ਇਸ ਦÏਰਾਨ ਡਾ. ਕੇਂਟ ਨੇ ਮÏਜੂਦਾ ਸਮੇਂ ਵਿਚ ਖੇਤੀ ਵਿਚ ਵਧ ਰਹੇ ਡਿਜੀਟਲ ਅਤੇ ਏ ਆਈ ਰੁਝਾਨਾਂ ਬਾਰੇ ਚਾਨਣਾ ਪਾਉਣ ਦੇ ਨਾਲ-ਨਾਲ ਖੋਜ ਨੂੰ ਪ੍ਰਕਾਸ਼ਿਤ ਕਰਾਉਣ ਸੰਬੰਧੀ ਮੁੱਲਵਾਨ ਨੁਕਤੇ ਸਾਂਝੇ ਕੀਤੇ | ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਮਹਿਮਾਨ ਵਕਤਾ ਲਈ ਸਵਾਗਤ ਦੇ ਸ਼ਬਦ ਕਹਿੰਦਿਆਂ ਉਨ੍ਹਾਂ ਦੀ ਜਾਣ-ਪਛਾਣ ਕਰਵਾਈ | ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰੀਤਇੰਦਰ ਕÏਰ ਨੇ ਇਸ ਮÏਕੇ ਵਿਸ਼ੇ ਦੀ ਸਾਰਥਿਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਧੰਨਵਾਦ ਡਾ. ਹਰਪ੍ਰੀਤ ਕÏਰ ਨੇ ਕੀਤਾ |