ਲੁਧਿਆਣਾ, 6 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਤੋਂ ਸ਼ਰਧਾਲੂਆਂ ਦੇ ਇਕ ਸਮੂਹ ਨੇ ਭਾਈ ਰਵਿੰਦਰਪਾਲ ਸਿੰਘ ਜÏਨੀ ਬਾਬਾ ਜੀ (ਨਾਨਕਸਰ ਠੱਠ, ਮੋਗਾ) ਨੂੰ 11 ਫਰਵਰੀ ਨੂੰ ਸ਼ੁਰੂ ਹੋਣ ਵਾਲੇ 243 ਘੰਟੇ ਦੇ ਅਖੰਡ ਮਹਾਂਯੱਗ ਲਈ ਸੱਦਾ ਪੱਤਰ ਭੇਟ ਕੀਤਾ¢ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਭਾਈ ਰਵਿੰਦਰਪਾਲ ਸਿੰਘ ਜੌਨੀ ਬਾਬਾ ਨੇ ਕਿਹਾ ਕਿ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਹਿੰਦੂਆਂ, ਸਿੱਖਾਂ ਸਮੇਤ ਸਾਰੇ ਧਰਮਾਂ ਦੇ ਪੈਰੋਕਾਰਾਂ ਵਲੋਂ ਭੇਟਾਂ ਚੜ੍ਹਾਉਣਾ ਆਪਸੀ ਸਦਭਾਵਨਾ ਦੀ ਇਕ ਸ਼ਾਨਦਾਰ ਉਦਾਹਰਨ ਹੈ¢ ਇਸ ਤੋਂ ਇਲਾਵਾ ਮਾਂ ਬਗਲਾਮੁਖੀ ਧਾਮ ਦੁਆਰਾ ਮਨੁੱਖਤਾ ਨੂੰ ਸਮਰਪਿਤ ਸੇਵਾ ਇਕ ਸ਼ਲਾਘਾਯੋਗ ਕਾਰਜ ਹੈ | ਧਾਮ ਦੇ ਸ਼ਰਧਾਲੂਆਂ ਨੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸਿੱਧੂ ਅਤੇ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਅਭਿਸ਼ੇਕ ਧੀਮਾਨ ਦੇ ਨਾਲ-ਨਾਲ ਮਾਂ ਬਗਲਾਮੁਖੀ ਦੇ ਸ਼ਰਧਾਲੂਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਨੂੰ ਵੱਡੀ ਗਿਣਤੀ ਵਿਚ ਅਖੰਡ ਮਹਾਂਯੱਗ ਲਈ ਸੱਦਾ ਪੱਤਰ ਭੇਟ ਕੀਤੇ ਗਏ | ਅਖੰਡ ਮਹਾਂਯੱਗ ਬਾਰੇ ਜਾਣਕਾਰੀ ਦਿੰਦੇ ਹੋਏ ਧਾਮ ਦੇ ਮੁਖੀ ਮਹੰਤ ਪ੍ਰਵੀਨ ਨੇ ਦੱਸਿਆ ਕਿ ਅਖੰਡ ਮਹਾਂਯੱਗ 11 ਫਰਵਰੀ ਨੂੰ ਸ਼ੰਖ ਵਜਾਉਣ ਨਾਲ ਸ਼ੁਰੂ ਹੋਵੇਗਾ¢ ਅਖੰਡ ਮਹਾਂਯੱਗ 21 ਫਰਵਰੀ ਨੂੰ ਵਿਸ਼ਵ ਵਿਚ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾਵਾਂ ਨਾਲ ਸਮਾਪਤ ਹੋਵੇਗਾ, ਜਿਸ ਵਿਚ ਹਜ਼ਾਰਾਂ ਸ਼ਰਧਾਲੂ ਭੇਟਾਂ ਚੜ੍ਹਾਉਣਗੇ¢ ਦੇਸ਼ ਭਰ ਤੋਂ ਸੰਤ-ਮਹਾਂਪੁਰਸ਼ ਇਸ ਮਹਾਂਯੱਗ ਵਿਚ ਸ਼ਾਮਿਲ ਹੋਣਗੇ ਅਤੇ ਅਸ਼ੀਰਵਾਦ ਦੇਣਗੇ | ਇਸ ਦੌਰਾਨ ਮਾਂ ਬਗਲਾਮੁਖੀ ਦੇ ਨਾਮ ਦਾ ਜਾਪ ਵੀ ਕੀਤਾ ਜਾਵੇਗਾ¢ ਧਾਮ ਦੇ ਮੁੱਖ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਦੱਸਿਆ ਕਿ ਦੇਸ਼ ਭਰ ਤੋਂ ਸ਼ਰਧਾਲੂ ਅਖੰਡ ਮਹਾਂਯੱਗ ਲਈ ਸੇਵਾ ਅਧਿਕਾਰ ਪ੍ਰਾਪਤ ਕਰ ਰਹੇ ਹਨ ਅਤੇ ਅਖੰਡ ਮਹਾਂਯੱਗ ਦੀਆਂ ਤਿਆਰੀਆਂ ਸਬੰਧੀ ਸੇਵਾਦਾਰਾਂ ਦੀ ਅੰਤਿਮ ਮੀਟਿੰਗ 8 ਫਰਵਰੀ ਨੂੰ ਹੋਵੇਗੀ, ਜਿੱਥੇ ਮਾਂ ਬਗਲਾਮੁਖੀ ਧਾਮ ਦੇ ਸੇਵਕ ਅਤੇ ਸਮਰਪਿਤ ਸ਼ਰਧਾਲੂ ਸੇਵਾ ਅਧਿਕਾਰ ਪ੍ਰਾਪਤ ਕਰਨਗੇ ਤੇ ਅਖੰਡ ਮਹਾਂਯੱਗ ਦੇ ਸਫਲ ਸੰਗਠਨ ਬਾਰੇ ਚਰਚਾ ਕਰਨਗੇ¢ ਇਸ ਮÏਕੇ ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਦਿਨੇਸ਼ ਰੱਲੀ, ਵਰੁਣ ਜੈਨ, ਪ੍ਰਸ਼ੋਤਮ ਚÏਧਰੀ, ਬੌਬੀ ਮੱਕੜ, ਗੁਨੀਤ ਖੇੜਾ, ਗÏਤਮ ਸਚਦੇਵਾ, ਨਰਿੰਦਰ ਮਹਾਜਨ, ਰਾਜ ਸੋਲੰਕੀ, ਗÏਰਵ ਕਾਲੀਆ, ਪਰਮਵੀਰ ਸਿੰਘ, ਅਰਜੁਨ ਹੋਰਾ, ਚੇਤਨ ਟੰਡਨ, ਇਕਬਾਲ ਸਿੰਘ, ਵਰੁਣ ਦੱਤ, ਅਜੇ ਜੈਨ, ਰਾਹੁਲ ਆਦਿ ਵੀ ਹਾਜ਼ਰ ਸਨ¢