29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੋਬਾਈਲ ਫ਼ੋਨ ਦੀ ਵਰਤੋਂ ਦਾ ਨਿੱਤ ਦਿਨ ਵੱਧ ਰਿਹਾ ਰੁਝਾਨ-ਵਰਦਾਨ ਜਾਂ ਸ਼ਰਾਪ? <br/>

Ad Position 21
No active advertisement
ਅਜੀਤ ਡੈਸਕ 23-02-2026
ਇਆਲੀ/ਥਰੀਕੇ, 22 ਫਰਵਰੀ (ਮਨਜੀਤ ਸਿੰਘ ਦੁੱਗਰੀ)-ਅਜੋਕੇ ਸਮੇਂ ਅੰਦਰ ਮੋਬਾਈਲ ਫ਼ੋਨ ਜੀਵਨ ਦਾ ਅਟੁੱਟ ਹਿੱਸਾ ਬਣਨ ਦੇ ਨਾਲ ਸੰਚਾਰ, ਸਿੱਖਿਆ ਅਤੇ ਮਨੋਰੰਜਨ ਦਾ ਮੁੱਖ ਸਾਧਨ ਬਣ ਗਿਆ ਹੈ | ਇਸ ਦੀ ਸਹੀ ਵਰਤੋਂ ਜਿੱਥੇ ਜਾਣਕਾਰੀ ਵਿਚ ਵਾਧਾ ਕਰਨ ਦੇ ਨਾਲ ਨਾਲ ਆਨਲਾਈਨ ਬੈਂਕਿੰਗ ਅਤੇ ਕਨੈਕਟੀਵਿਟੀ ਰਾਹੀਂ ਜੀਵਨ ਆਸਾਨ ਬਣਾਉਂਦੀ ਹੈ, ਉੱਥੇ ਹੀ ਇਸ ਦੀ ਕੁਵਰਤੋਂ ਜਿਵੇਂ ਬੱਚਿਆਂ ਵਿਚ ਚਿੜਚਿੜਾਪਣ, ਸਰੀਰਕ-ਮਾਨਸਿਕ ਸਮੱਸਿਆਵਾਂ ਅਤੇ ਸਾਈਬਰ ਖਤਰੇ ਜੀਵਨ ਲਈ ਵੱਡਾ ਸ਼ਰਾਪ ਵੀ ਬਣ ਸਕਦੀ ਹੈ | ਹਰ ਕੰਮ ਆਨਲਾਈਨ ਹੋਣ ਕਾਰਨ ਇਸ ਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ | ਹਰ ਘਰ ਅੰਦਰ ਚਾਰ ਮੈਂਬਰਾਂ ਕੋਲ ਆਪਣਾ ਮੋਬਾਈਲ ਹੈ, ਜਿਸ ਨਾਲ ਉਨ੍ਹਾਂ ਦਾ ਆਪੋ ਆਪਣੇ ਕਮਰੇ ਵਿਚ ਵਿਅਸਤ ਰਹਿਣ ਕਰਕੇ ਸਮਾਜਿਕ ਦੂਰੀ ਵਿਚ ਪੈਂਦੇ ਖਲਾਅ ਕਾਰਨ ਅਸੀਂ ਪਰਿਵਾਰ ਅਤੇ ਦੋਸਤਾਂ ਨਾਲੋਂ ਟੁੱਟ ਕੇ ਵਰਚੂਅਲ ਦੁਨੀਆ ਵਿਚ ਰਹਿਣਾ ਪਸੰਦ ਕਰਨ ਲੱਗੇ ਹਾਂ | ਕੋਰੋਨਾ ਕਾਲ ਵਿਚ ਆਨਲਾਈਨ ਕਲਾਸਾਂ ਦੌਰਾਨ ਬੱਚਿਆਂ ਨੂੰ ਮੋਬਾਈਲ ਵਰਦਾਨ ਸਾਬਤ ਹੋਇਆ | ਇਸ ਕਾਲ ਨੇ ਵਿਦਿਆਰਥੀਆਂ ਨੂੰ ਇਸ ਨਾਲ ਹੋਰ ਜ਼ਿਆਦਾ ਜੋੜ ਦਿੱਤਾ, ਜਿਸ ਨਾਲ ਉਹ ਪੜਾਈ ਦੇ ਨਾਲ ਨਾਲ ਗੇਮਾਂ ਖੇਡਣ, ਕਾਰਟੂਨ ਦੇਖਣ ਅਤੇ ਵੀਡੀਉਜ਼ ਦੇਖਣ ਦੇ ਸ਼ੌਕੀਨ ਹੋ ਗਏ ਹਨ | ਉਹ ਖਾਣਾ ਖਾਣਾ ਭੁੱਲ ਜਾਂਦੇ ਹਨ, ਪਰ ਮੋਬਾਈਲ ਛੱਡਣਾ ਨਹੀਂ ਚਾਹੁੰਦੇ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਪੜਾਈ ਉਪਰ ਮਾੜਾ ਪ੍ਰਭਾਵ ਪੈਂਦਾ ਹੈ | ਮੋਬਾਈਲ ਨਾਲ ਸਾਡੀ ਦੁਨੀਆ ਵਿਚ ਕਿਤੇ ਵੀ, ਕਦੇ ਵੀ ਗੱਲਬਾਤ ਕਰਨਾ, ਆਨਲਾਈਨ ਕਲਾਸਾਂ, ਖੋਜ ਅਤੇ ਖ਼ਬਰਾਂ ਤੱਕ ਤੁਰੰਤ ਪਹੁੰਚ ਬਣੀ ਹੀ ਹੈ, ਸਗੋਂ ਬੈਂਕਿੰਗ, ਖਰੀਦਦਾਰੀ ਅਤੇ ਮਨੋਰੰਜਨ (ਵੀਡੀਓ, ਗੇਮਾਂ) ਇਕੋ ਜਗ੍ਹਾ ਮਿਲਣ ਨਾਲ ਜੀਵਨ ਸੁਖਾਲਾ ਹੋਇਆ ਹੈ ਅਤੇ ਇਹ ਐਮਰਜੈਂਸੀ ਵਿਚ ਮਦਦ ਮੰਗਣ ਲਈ ਸਭ ਤੋਂ ਮਹੱਤਵਪੂਰਨ ਸਾਧਨ ਬਣਿਆ ਹੈ | ਇਸ ਦੀ ਵਧੇਰੇ ਵਰਤੋਂ ਨਾਲ ਅੱਖਾਂ ਦੀ ਕਮਜ਼ੋਰੀ, ਸਿਰ ਦਰਦ, ਨੀਂਦ ਦੀ ਕਮੀ ਅਤੇ ਮੋਟਾਪਾ ਸਮੇਂ ਦੀ ਬਰਬਾਦੀ ਸੋਸ਼ਲ ਮੀਡੀਆ ਅਤੇ ਗੇਮਾਂ ਵਿਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਨ ਨਾਲ ਜੀਵਨ ਵਿਚ ਦਿਮਾਗੀ ਸੰਤੁਲਨ ਵਿਗੜਨ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਲਈ ਕਹਿ ਸਕਦੇ ਹਾਂ ਕਿ ਮੋਬਾਈਲ ਆਪਣੇ ਅੰਦਰ ਚੰਗਿਆਈ ਅਤੇ ਬੁਰਾਈਆਂ ਦੋਵੇਂ ਰੱਖਦਾ ਹੈ, ਜੋ ਇਸ ਦੀ ਵਰਤੋਂ 'ਤੇ ਨਿਰਭਰ ਕਰਦਾ ਹੈ, ਜਿਸ ਲਈ ਆਓ ਅਸੀਂ ਸਾਰੇ ਮਿਲ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਮੋਬਾਈਲ ਦੀ ਵਰਤੋਂ ਸਿਰਫ਼ ਲੋੜ ਅਨੁਸਾਰ, ਸੀਮਤ ਸਮੇਂ ਲਈ ਤੇ ਚੰਗੇ ਉਦੇਸ਼ਾਂ ਲਈ ਕਰਨ ਦਾ ਪ੍ਰਣ ਕਰਕੇ ਆਪਣੇ ਘਰ ਤੋਂ ਇਸ ਦੀ ਪਹਿਲਕਦਮੀ ਕਰੀਏ |
ਕੀ ਕਹਿਣਾ ਹੈ ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਗਰੇਵਾਲ ਦਾ
ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮੋਬਾਈਲ ਤੋਂ ਦੂਰ ਰੱਖਣਾ ਚਾਹੀਦਾ ਹੈ | ਜੇ ਦੇਣਾ ਵੀ ਪਏ, ਤਾਂ ਸੀਮਤ ਸਮੇਂ ਲਈ ਹੀ ਦਿਓ | ਮੋਬਾਈਲ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਸਿੱਖਣ ਦਾ ਸਾਧਨ ਬਣ ਸਕਦਾ ਹੈ, ਇਸ ਦੀ ਬੇਲੋੜੀ ਵਰਤੋਂ ਨਾਲ ਵਿਦਿਆਰਥੀਆਂ ਦੀ ਪੜਾਈ, ਇਕਾਗਰਤਾ ਭੰਗ ਹੁੰਦੀ ਹੈ, ਜਿਸ ਨਾਲ ਪੜਾਈ ਅਤੇ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਇਸ ਲਈ ਮੋਬਾਈਲ ਦੇਖਣ ਦਾ ਸਮਾਂ ਨਿਰਧਾਰਿਤ ਕਰੋ ਅਤੇ ਬੱਚਿਆਂ ਨੂੰ ਸਿਖਾਓ ਕਿ ਮੋਬਾਈਲ ਤੋਂ ਸਿਰਫ਼ ਚੰਗੀਆਂ ਗੱਲਾਂ ਹੀ ਸਿੱਖਣੀਆਂ ਚਾਹੀਦੀਆਂ ਹਨ |
ਕੀ ਕਹਿਣਾ ਹੈ ਬੱਚਿਆਂ ਦੇ ਡਾਕਟਰ ਜਸਕਰਨ ਸਿੰਘ ਦਾ
ਬਹੁਤ ਕੁਵੇਲੇ ਤੱਕ ਮੋਬਾਈਲ ਦੇਖਣ ਨਾਲ ਅੱਖਾਂ, ਕੰਨਾਂ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ | ਅੱਖਾਂ ਦਾ ਦਰਦ, ਰੌਸ਼ਨੀ ਦਾ ਘਟਣਾ ਅਤੇ ਮਾਨਸਿਕ ਥਕਾਵਟ ਇਕਾਗਰਤਾ ਦਾ ਘਟਨਾ, ਐਗਰਸਿਵ ਹੋਣਾ, ਵਰਤਾਰੇ ਵਿਚ ਬਦਲਾਓ ਇਹ ਸਭ ਇਸ ਦੀ ਜ਼ਿਆਦਾ ਵਰਤੋਂ ਦੇ ਨਤੀਜੇ ਹਨ | ਇਸ ਤੋਂ ਬਚਾਅ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੁਰਾਤਨ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬੱਲੀ ਨੂੰ ਕੀਤਾ ਸਰਕਲ ਮੁੰਡੀਆਂ ਕਲਾਂ ਦਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਡਾਕਟਰ ਧਰਮਸੋਤ ਦੀ ਬੇਟੀ ਦੇ ਵਿਆਹ 'ਤੇ ਕਈ ਸਿਆਸੀ ਲੀਡਰਾਂ ਨੇ ਅਸ਼ੀਰਵਾਦ ਦਿੱਤਾ
Ad Position 24