29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਲਦੇਵ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਹੇਠ ਪੀ. ਏ. ਯੂ. ਇੰਪਲਾਈਜ਼ ਫੋਰਮ ਦੀ ਟੀਮ ਵੱਲੋਂ ਚੋਣ ਪ੍ਰਚਾਰ ਤੇਜ਼ <br/>

Ad Position 21
No active advertisement
ਚੋਣ ਪ੍ਰਚਾਰ ਕਰਨ ਮੌਕੇ ਟੀਮ ਦੇ ਨਾਲ ਬਲਦੇਵ ਸਿੰਘ ਵਾਲੀਆ, ਮਨਮੋਹਨ ਸਿੰਘ, ਹਰਜੀਤ ਖੰਟ, ਅਵਤਾਰ ਚੰਦ ਅਤੇ ਹੋਰ ਸਾਥੀ | ਅਜੀਤ ਤਸਵੀਰ <br/> 23-02-2026
ਲੁਧਿਆਣਾ, 22 ਫਰਵਰੀ (ਜਸਵਿੰਦਰ ਸਿੰਘ)- ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ ਨੇ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਫੀਲਡ ਏਰੀਏ ਵਿੱਚ ਚੋਣ ਪ੍ਰਚਾਰ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਫੀਲਡ ਸਟਾਫ ਦੀਆਂ ਕਈ ਵੱਡੀਆਂ ਮੰਗਾਂ ਪੂਰੀਆਂ ਹੋਈਆਂ ਹਨ ਅਤੇ ਫੀਲਡ ਸਟਾਫ ਦੀਆਂ ਹੋਈਆਂ ਤਰੱਕੀਆਂ ਕਾਰਨ ਇਸ ਟੀਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ | ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਦੂਸਰਾ ਗਰੁੱਪ ਪੂਰੇ ਉਮੀਦਵਾਰ ਵੀ ਮੈਦਾਨ ਵਿਚ ਨਹੀਂ ਉਤਾਰ ਸਕਿਆ, ਜਿਸ ਕਾਰਨ ਸਾਡੇ 7 ਉਮੀਦਵਾਰ ਬਿਨ੍ਹਾਂ ਮੁਕਾਬਲਾ ਹੀ ਜੇਤੂ ਹੋ ਗਏ ਹਨ | ਸਾਡੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਮੁਲਾਜ਼ਮ ਸਾਡੇ ਬਾਕੀ 8 ਉਮੀਦਵਾਰ ਨੂੰ ਵੀ ਭਾਰੀ ਬਹੁਮੱਤ ਨਾਲ ਜਿਤਾਣਗੇ | ਉਨ੍ਹਾਂ ਵੱਲੋ ਦੱਸਿਆ ਗਿਆ ਕਿ ਸੋਮਵਾਰ ਨੂੰ ਇੱਕ ਵੱਡੀ ਮੀਟਿੰਗ ਫੀਲਡ ਵਿੱਚ ਕੀਤੀ ਜਾਵੇਗੀ | ਇਸ ਉਪਰੰਤ ਮੰਗਲਵਾਰ ਨੂੰ ਵਿਸ਼ਾਲ ਰੈਲੀ ਇੰਜਨਰਿੰਅਗ ਕਾਲਜ਼ ਵਿਖੇ (ਬੁੱਧਵਾਰ) ਨੂੰ ਥਾਪਰ ਹਾਲ ਵਿਖੇ ਵਿਸ਼ਾਲ ਰੈਲ਼ੀ ਕੀਤੀ ਜਾਵੇਗੀ | ਚੋਣ ਪ੍ਰਚਾਰ ਸਮੇ ਹਰਜੀਤ ਸਿੰਘ ਖੰਟ (ਚੇਅਮੈਨ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ) ਅਵਤਾਰ ਚੰਦ (ਚੇਅਰਮੈਨ ਪੀ.ਏ.ਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ) ਲਾਲ ਬਹਾਦੁਰ ਯਾਦਵ, ਕੇਸ਼ਵ ਸੈਣੀ, ਨਵਨੀਤ ਸ਼ਰਮਾਂ, ਨਰਿੰਦਰ ਸਿੰਘ ਸੇਖੋ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ ਰਕੇਸ਼ ਕੌਡਲ,ਹਰਪ੍ਰੀਤ ਸਿੰਘ, ਕਰਮਵੀਰ ਸਿੰਘ, ਧਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਹੁਸਨ ਕੁਮਾਰ, ਬਲਜੀਤ ਸਿੰਘ, ਕੁਲਦੀਪ ਸਿੰਘ, ਨਰਿੰਦਰ ਕਾਲੜਾ, ਰਾਵਲ ਵਾਲੀਆ ਜਤਿੰਦਰ ਕੁਮਾਰ, ਕੰਵਲਜੀਤ ਸਿੰਘ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਗਰਲਜ਼ ਦੀਆਂ ਵਿਦਿਆਰਥਣਾਂ ਨੇ ਕੀਤੀ ਯਾਤਰਾ <br/> ਅਗਲੀ ਖ਼ਬਰ ਗਲਾਡਾ ਵਲੋਂ ਗ੍ਰੀਨ ਐਵੇਨਿਊ ਕਾਲੋਨੀ 'ਚ ਸੜਕ ਮੁਰੰਮਤ ਦੀ ਸ਼ੁਰੂਆਤ <br/>
Ad Position 24