17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਿਛਲੇ 11 ਮਹੀਨੇ ਤੋਂ ਵਧੇ ਹੋਏ ਸਕੇਲ ਬਕਾਇਆ ਨਾ ਮਿਲਣ ਕਾਰਨ ਪੀ. ਏ. ਯੂ. ਪੈਨਸ਼ਨਰਜ਼ 'ਚ ਭਾਰੀ ਰੋਸ-ਪ੍ਰਧਾਨ ਡੀਪੀ ਮੋੜ <br/>

Ad Position 21
No active advertisement
ਅਜੀਤ ਡੈਸਕ 26-02-2026
ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰਜ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਗਜ਼ੈਕਟਿਵ ਬਾਡੀ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪਿਛਲੇ 11 ਮਹੀਨਿਆਂ ਤੋਂ ਵਧੇ ਹੋਏ ਸਕੇਲਾਂ ਦਾ ਬਕਾਇਆ ਨਾ ਮਿਲਣ ਕਾਰਨ ਚਿੰਤਾ ਜ਼ਾਹਿਰ ਕੀਤੀ ਗਈ¢ ਇਸ ਮÏਕੇ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡੀਪੀ ਮÏੜ ਨੇ ਕਿਹਾ ਕਿ 2016 ਤੋਂ ਵਧੇ ਹੋਏ ਸਕੇਲਾਂ ਦੇ ਬਣਦੇ ਬਕਾਇਆ, ਜੋ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਹੋਰ ਅਦਾਰਿਆਂ ਵਿਚ ਅਪ੍ਰੈਲ 2025 ਤੋਂ ਮਿਲ ਰਹੇ ਹਨ, ਪ੍ਰੰਤੂ ਪੀ.ਏ.ਯੂ. ਵਲੋਂ 11 ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤੇ ਗਏ ਜਿਸ ਕਰਕੇ ਪੀ.ਏ.ਯੂ. ਦੇ ਹਜ਼ਾਰਾਂ ਪੈਨਸ਼ਨਰ ਵਿਚ ਭਾਰੀ ਰੋਸ ਹੈ ¢ ਇਸ ਤੋਂ ਇਲਾਵਾ ਪੀ.ਏ.ਯੂ. ਪੈਨਸ਼ਨਰ ਨੂੰ ਪੈਨਸ਼ਨ ਹਰ ਮਹੀਨੇ ਲੇਟ ਦਿੱਤੀ ਜਾਂਦੀ ਹੈ ¢ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਜੇਕਰ ਸਾਡਾ ਬਕਾਇਆ 60 ਤੋਂ 75 ਸਾਲ ਅਤੇ 75 ਤੋਂ 85 ਸਾਲ ਵਾਲਿਆਂ ਨੂੰ ਤੁਰੰਤ ਨਾਂ ਦਿੱਤਾ ਗਿਆ ਤਾਂ ਸਾਡੀ ਐਸੋਸੀਏਸ਼ਨ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ, ਜਿਸ ਦਾ ਕਿ 5 ਮਾਰਚ ਨੂੰ ਹੋਣ ਵਾਲੀ ਜਨਰਲ ਬਾਡੀ ਮੀਟਿੰਗ ਵਿਚ ਫ਼ੈਸਲਾ ਕੀਤਾ ਜਾਵੇਗਾ¢ ਮੀਟਿੰਗ ਵਿਚ ਪ੍ਰਧਾਨ ਡੀਪੀ ਮÏੜ ਤੋਂ ਇਲਾਵਾ ਕਾਮਰੇਡ ਜੋਗਿੰਦਰ ਰਾਮ, ਚਰਨ ਸਿੰਘ ਗੁਰਮ, ਨਿਤਿਆਨੰਦ, ਜੈਪਾਲ ਸਿੰਘ, ਜੈਪਾਲ ਨੰਬਰਦਾਰ, ਭਰਪੂਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਸੈਣੀ, ਸੁਖਪਾਲ ਸਿੰਘ, ਗੁਲਸ਼ਨ ਕੁਮਾਰ, ਪ੍ਰੀਤਮ ਸਿੰਘ, ਇਕਬਾਲ ਸਿੰਘ, ਰਾਜਪਾਲ ਵਰਮਾ, ਹਰਪਾਲ ਸਿੰਘ, ਜਗਦੀਸ਼ ਬੁੱਧੀ ਰਾਜਾ, ਸਤਨਾਮ ਸਿੰਘ, ਦਾਨ ਸਿੰਘ, ਹਰਜਿੰਦਰ ਸਿੰਘ ਅਤੇ ਐਸੋਸੀਏਸ਼ਨ ਦੇ ਕੈਸ਼ੀਅਰ ਸਤਨਾਮ ਸਿੰਘ ਹਾਜ਼ਰ ਹੋਏ¢

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਮੂੰਹ ਚਿੜਾ ਰਹੇ ਨੇ ਥਾਂ-ਥਾਂ ਲੱਗੇ ਪਾਨ ਬੀੜੀ ਦੇ ਖੋਖੇ 18 ਸਾਲ ਤੋਂ ਘੱਟ ਉਮਰ... ਅਗਲੀ ਖ਼ਬਰ ਪਿ੍ੰ: ਪ੍ਰੀਤਮ ਸਿੰਘ ਵਲੋਂ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ 'ਚ ਸਾਲ 2026-27 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼ <br/>...
Ad Position 24