ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਮੂੰਹ ਚਿੜਾ ਰਹੇ ਨੇ ਥਾਂ-ਥਾਂ ਲੱਗੇ ਪਾਨ ਬੀੜੀ ਦੇ ਖੋਖੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਸ਼ਰੇਆਮ ਪਰੋਸਿਆ ਜਾ ਰਿਹਾ ਨਸ਼ਾ <br/>
ਖੋਖੇ 'ਤੇ ਵੇਚੇ ਜਾਣ ਵਾਲੇ ਤੰਬਾਕੂ ਪਾਨ ਮਸਾਲਿਆਂ ਦੇ ਪੈਕਟਾਂ ਦੀਆਂ ਲੜੀਆਂ | (ਸੱਜੇ) ਵਿਸ਼ਵਕਰਮਾ ਚੌਂਕ ਦੇ ਨਜ਼ਦੀਕ ਧਾਰਮਿਕ ਸਥਾਨ ਦੇ ਨੇੜੇ ਲੱਗੇ ਪਾਨ ਬੀੜੀ ਦੇ ਖੋਖੇ ਦਾ ਦਿ੍ਸ਼ | ਤਸਵੀਰਾਂ: ਸੇਵਕ ਸਿੰਘ
<br/>
26-02-2026
ਜਨਤਕ ਥਾਂਵਾ 'ਤੇ ਲੜਾਈ ਦਾ ਕਾਰਨ ਬਣਦੇ ਇਹ ਨਸ਼ੇ- ਚੌਹਾਨ
ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਤੇ ਸਮਾਜ ਸੇਵੀ ਭੁਪਿੰਦਰ ਸਿੰਘ ਚੌਹਾਨ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਲੱਗੇ ਸਿਗਰਟ, ਬੀੜੀ, ਪਾਨ ਦੇ ਖੋਖਿਆਂ ਨੂੰ ਲੈ ਕੇ ਲੋਕ ਅਕਸਰ ਹੀ ਵਿਰੋਧ ਕਰਦੇ ਰਹਿੰਦੇ ਹਨ ਕਿ ਇੰਨ੍ਹਾਂ 'ਤੇ ਪਾਬੰਦੀ ਲਗਾਈ ਜਾਵੇ ਪਰ ਇੰਨ੍ਹਾਂ ਥਾਵਾਂ ਦੇ ਨਜਦੀਕ ਨਸ਼ੇ ਦਾ ਵਿਕਣਾ ਇਕ ਆਮ ਜਿਹੀ ਗੱਲ ਬਣਕੇ ਰਹਿ ਗਈ ਹੈ, ਜਦਕਿ ਜਨਤਕ ਥਾਂਵਾ 'ਤੇ ਇਨ੍ਹਾਂ ਨਸ਼ਿਆਂ ਦੀ ਵਿਕਰੀ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ |
ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਕੀਤੀ ਜਾਂਦੀ ਹੈ ਕਾਰਵਾਈ-ਡਾ. ਅਸ਼ੀਸ਼ ਚਾਵਲਾ
ਸਿਹਤ ਵਿਭਾਗ ਦੇ ਨੋਡਲ ਅਫਸ਼ਰ ਡਾ. ਅਸ਼ੀਸ਼ ਚਾਵਲਾ ਨੂੰ ਜਦੋਂ ਇਨ੍ਹਾਂ ਖੋਖਿਆਂ 'ਤੇ ਕਾਰਵਾਈ ਕਰਨ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ ਸਮੇਂ ਤੇ ਸਾਡੀਆਂ ਟੀਮਾਂ ਵਲੋਂ ਇਨ੍ਹਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਨਿਯਮਾਂ ਦੀ ਪਾਲਣ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦੇ ਬਣਦੇ ਚਲਾਨ ਕੱਟੇ ਜਾਂਦੇ ਹਨ |