17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਆਪਸੀ ਸਹਿਮਤੀ ਨਾਲ ਜਸਵਿੰਦਰ ਕੌਰ ਜਰਗੜੀ ਬਲਾਕ ਪ੍ਰਧਾਨ, ਜਸਪ੍ਰੀਤ ਕੌਰ ਚਾਪੜਾ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਬਰਮਾਲੀਪੁਰ ਮੀਤ ਪ੍ਰਧਾਨ ਚੁਣੀਆਂ <br/>

Ad Position 21
No active advertisement
ਅਜੀਤ ਡੈਸਕ 26-02-2026
ਲੁਧਿਆਣਾ, 25 ਫਰਵਰੀ (ਡਾ. ਤਰਲੋਚਨ ਸਿੰਘ)-ਨਿਰੋਲ ਜਥੇਬੰਦੀ ਪੰਜੋਲਾ ਗਰੁੱਪ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੀਤੂ ਬਾਲਾ, ਭੋਲੀ ਮਲੇਰਕੋਟਲਾ ਆਦਿ ਬਲਾਕ ਪਾਇਲ ਦੀਆਂ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਦੇ ਸੱਦੇ 'ਤੇ ਬਲਾਕ ਪਾਇਲ ਦੀ ਚੋਣ ਕਰਾਉਣ ਲਈ ਪਾਇਲ ਵਿਖੇ ਪਹੁੰਚੀਆਂ, ਜਿੱਥੇ ਸਾਰੀਆਂ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਆਪਸੀ ਸਹਿਮਤੀ ਨਾਲ ਜਸਵਿੰਦਰ ਕੌਰ ਜਰਗੜੀ ਨੂੰ ਬਲਾਕ ਪ੍ਰਧਾਨ, ਜਸਪ੍ਰੀਤ ਕੌਰ ਚਾਪੜਾ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਬਰਮਾਲੀਪੁਰ ਮੀਤ ਪ੍ਰਧਾਨ , ਹਰਜੀਤ ਕੌਰ ਸੁਲਤਾਨਪੁਰ ਜਨਰਲ ਸੈਕਟਰੀ, ਨੀਲਮ ਰਾਣੀ ਕੱਦੋਂ ਕੈਸ਼ੀਅਰ, ਕੁਲਵੰਤ ਕੌਰ ਬਰਮਾਲੀਪੁਰ, ਜਸਵੀਰ ਕੌਰ ਜੁਲਮਗੜ, ਹਰਦੀਪ ਕੌਰ ਨਿਜਾਮਪੁਰ, ਕੁਲਵਿੰਦਰ ਕੌਰ ਰਾਏਪੁਰ, ਬਲਜੀਤ ਕੌਰ ਅੜੈਚਾਂ, ਚਰਨਜੀਤ ਕੌਰ ਪਾਇਲ, ਸ਼ੁਕਲਾ ਦੋਰਾਹਾ, ਸਰਬਜੀਤ ਕੌਰ ਦੋਰਾਹਾ, ਸੁਮਨਜੀਤ ਕੌਰ ਜਰਗੜੀ, ਸੰਦੀਪ ਕੌਰ ਅੜੈਚਾਂ, ਰਾਜਵਿੰਦਰ ਕੌਰ ਜੰਡਾਲੀ, ਕਿਰਨਜੀਤ ਕੌਰ ਲਸਾੜਾ, ਜਸਪ੍ਰੀਤ ਕੌਰ ਰੋਲ, ਮੀਨਾ ਰਾਣੀ ਬੁਆਣੀ, ਸਿੰਦਰਪਾਲ ਕੌਰ ਬਰਮਾਲੀਪੁਰ ਅਤੇ ਹਰਜਿੰਦਰ ਕੌਰ ਘਲੋਟੀ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਨਵੀਂ ਚੁਣੀ ਗਈ ਸਾਰੀ ਕਮੇਟੀ ਨੂੰ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਵਲੋਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜਾ ਮੈਂਬਰ ਪ੍ਰੋਟੋਕੋਲ ਦੇ ਉਲਟ ਹੋ ਕੇ ਚੱਲੇਗਾ | ਉਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇਗਾ | ਉਸ ਦੀ ਜਗ੍ਹਾ ਨਵਾਂ ਮੈਂਬਰ ਚੁਣਿਆ ਜਾਵੇਗਾ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕਰਨਗੇ | ਉਨ੍ਹਾਂ ਨੇ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਕਮਲਜੀਤ ਕੌਰ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਨੀਤੂ ਬਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਭੋਲੀ ਮਲੇਰਕੋਟਲਾ ਸਕੱਤਰ ਪੰਜਾਬ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਘਾਤਕ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਜ਼ਰੂਰੀ-ਡਾ. ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਸ੍ਰੀ ਹਨੰੂਮਾਨ ਚਾਲੀਸਾ ਪਾਠ ਦੇ 18ਵੇਂ ਸਾਲਾਨਾ ਸਮਾਗਮ 'ਚ ਲੋਕਾਂ ਕੀਤੀ ਵੱਡੀ ਗਿਣਤੀ 'ਚ ਸ਼ਿਰਕਤ
Ad Position 24