17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀ ਹਨੰੂਮਾਨ ਚਾਲੀਸਾ ਪਾਠ ਦੇ 18ਵੇਂ ਸਾਲਾਨਾ ਸਮਾਗਮ 'ਚ ਲੋਕਾਂ ਕੀਤੀ ਵੱਡੀ ਗਿਣਤੀ 'ਚ ਸ਼ਿਰਕਤ

Ad Position 21
No active advertisement
ਅਜੀਤ ਡੈਸਕ 26-02-2026
ਪਟਿਆਲਾ, 25 ਫਰਵਰੀ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਵਿੰਗ, ਸ੍ਰੀ ਰਾਮ ਹਨੂਮਾਨ ਸੇਵਾ ਦਲ ਨੇ, ਸ੍ਰੀ ਕਾਲੀ ਮਾਤਾ ਮੰਦਰ ਵਿਖੇ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ ਲਈ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਦਾ 18ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਭਾਰਤ ਭਰ ਦੇ ਵੱਖ-ਵੱਖ ਮਠਾਂ ਅਤੇ ਵਿਸ਼ੇਸ਼ ਤੀਰਥ ਸਥਾਨਾਂ ਤੋਂ ਮਹਾਂਮੰਡਲੇਸ਼ਵਰ ਇਸ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ | ਭਗਵਾਨ ਸ੍ਰੀ ਰਾਮ ਦੇ ਪਰਮ ਭਗਤ ਭਗਵਾਨ ਸ੍ਰੀ ਹਨੂਮਾਨ ਜੀ ਦਾ ਗੁਣਗਾਨ ਕੀਤਾ | ਸ੍ਰੀ ਰਾਮ ਹਨੂਮਾਨ ਸੇਵਾ ਦਲ ਦਾ 18ਵਾਂ ਸਾਲਾਨਾ ਸਮਾਗਮ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਸਵੇਰੇ 7:30 ਵਜੇ ਹਵਨ ਯੱਗ ਨਾਲ ਸ਼ੁਰੂ ਹੋਇਆ ਅਤੇ ਸ਼ਾਮ 6 ਵਜੇ ਤੱਕ ਜਾਰੀ ਰਿਹਾ | ਇਸ ਮੌਕੇ ਨਾ ਸਿਰਫ਼ ਪਟਿਆਲਾ ਤੋਂ ਸਗੋਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ ਅਤੇ ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ | ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵਿਆਸ ਪੀਠ ਵਿਖੇ ਪਹੁੰਚੇ ਸਾਰੇ ਸੰਤਾਂ ਦਾ ਸਵਾਗਤ ਪੰਡਿਤ ਬਦਰੀ ਪ੍ਰਸ਼ਾਦ ਅਤੇ ਪੰਡਿਤ ਸੇ ਭਾਰਦਵਾਜ ਨੇ ਵਿਸ਼ੇਸ਼ ਮੰਤਰਾਂ ਨਾਲ ਕੀਤਾ | ਅੰਤ ਵਿਚ 18ਵੀਂ ਸਾਲਾਨਾ ਸ੍ਰੀ ਹਨੂਮਾਨ ਚਾਲੀਸਾ ਦੇ ਮੁੱਖ ਮੇਜ਼ਬਾਨ, ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਰਵਿੰਦਰ ਪੁਰੀ ਨੇ ਆਪਣਾ ਭਾਸ਼ਣ ਦਿੱਤਾ | ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਤੋਂ ਮਹਾਂਮੰਡਲੇਸ਼ਵਰ ਨਵਲ ਕਿਸ਼ੋਰ ਦਾਸ ਮਹਾਰਾਜ, ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਮਹਾਰਾਜ, ਅਨੰਦ ਸਵਰੂਪ, ਕਾਲੀ ਪੀਠਾਧੀਸ਼ਵਰ ਸ੍ਰੀ ਕਾਲੀ ਸੇਵਾ ਦੇ ਸੰਸਥਾਪਕ, ਅਨੰਤ ਵਿਭੂਸ਼ਿਤ ਬਗਲਾਮੁਖੀ ਪੀਠਾਧੀਸਰ, ਸ੍ਰੀ ਸ੍ਰੀ ਵੇਦ ਮੂਰਤੀ ਮਹਾਰਾਜ 1008 ਸ੍ਰੀ ਮਹਾਂਮੰਡਲੇਸ਼ਵਰ ਅਖਾੜਾ, ਸ੍ਰੀ ਨਿਰੰਜਨੀ ਅਖਾੜਾ ਅਤੇ ਜੂਨਾ ਅਖਾੜਾ ਤੋਂ ਮਹਾਂਮੰਡਲੇਸ਼ਵਰ ਯਤੀ ਨਰਸਿੰਘ ਮਹਾਨੰਦ ਮਹਾਰਾਜ, ਸ੍ਰੀ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਪ੍ਰਕਾਸ਼ ਆਨੰਦ ਗਿਰੀ ਮਹਾਰਾਜ, ਸਨਾਤਨ ਧਰਮ ਰਕਸ਼ਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ, ਬਗਲਾਮੁਖੀ ਮਾਤਾ ਮੰਦਿਰ ਪੇਹਵਾ ਦੇ ਪ੍ਰਸ਼ਾਸਕ, ਮਹੰਤ ਰਾਜੇਂਦਰ ਪੁਰੀ, ਸ੍ਰੀ ਅਖੰਡ ਪਰਸ਼ੂਰਾਮ ਅਖਾੜਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਅਧੀਰ ਕੌਸ਼ਿਕ, ਭਾਗਵਤ ਦੇ ਪ੍ਰਸਿੱਧ ਆਚਾਰੀਆ ਸ੍ਰੀ ਪਵਨ ਕਿ੍ਸ਼ਨ ਸ਼ਾਸਤਰੀ ਅਤੇ ਹੋਰ ਬਹੁਤ ਸਾਰੇ ਸੰਤਾਂ ਨੇ ਆ ਕੇ ਭਗਤਾਂ ਨੂੰ ਕਿਹਾ ਕਿ ਹਿੰਦੂਆਂ ਨੂੰ ਅਜੇ ਵੀ ਇੱਕਜੁੱਟ ਹੋਵੋ ਤਾਂ ਜੋ ਹਿੰਦੂ ਮੰਦਰ ਐਕਟ ਪਾਸ ਕੀਤਾ ਜਾ ਸਕੇ ਅਤੇ ਸਾਡੇ ਮੰਦਰ ਜੋ ਸਰਕਾਰ ਦੇ ਕੰਟਰੋਲ ਹੇਠ ਹਨ, ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾ ਸਕੇ | ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਕਨਵੀਨਰ ਪਵਨ ਗੁਪਤਾ ਨੇ ਪ੍ਰਸਤਾਵ ਰੱਖਿਆ ਕਿ ਉੱਥੋਂ ਦੇ ਮੰਦਰਾਂ ਨੂੰ ਸਰਕਾਰੀ ਕਬਜ਼ੇ ਤੋਂ ਮੁਕਤ ਕਰਕੇ ਹਿੰਦੂਆਂ ਲਈ ਪ੍ਰਬੰਧ ਕੀਤੇ ਜਾਣ, ਤਾਂ ਇਸ ਪ੍ਰਸਤਾਵ ਨੂੰ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਤੇ ਸ੍ਰੀ ਕਾਲੀ ਪੀਠਾਧੀਸਵਰ ਦੇ ਮਹਾਂਮੰਡਲੇਸ਼ਵਰ ਅਨੰਦ ਸਵਰੂਪ ਨੇ ਮਨਜ਼ੂਰੀ ਦੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਆਪਸੀ ਸਹਿਮਤੀ ਨਾਲ ਜਸਵਿੰਦਰ ਕੌਰ ਜਰਗੜੀ ਬਲਾਕ ਪ੍ਰਧਾਨ, ਜਸਪ੍ਰੀਤ ਕੌਰ ਚਾਪ... ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਨਵੇਂ ਫ਼ੈਸਲੇ ਨਾਲ ਭਖੀ ਸਿਆਸਤ ਪੇਂਡੂ ਵਰਗ 'ਚ ਪਕੜ ਮਜ਼ਬੂਤ ਕਰਨ ਦੇ ਯਤਨ
Ad Position 24