ਭੁੱਨਰਹੇੜੀ, 25 ਫਰਵਰੀ (ਧਨਵੰਤ ਸਿੰਘ)-ਪੇਂਡੂ ਸਿਆਸਤ ਵਿਚ ਨਵੀਂ ਦਿਸ਼ਾ ਅਤੇ ਤਿੱਖੀ ਰਣਨੀਤੀ ਦੇ ਸੰਕੇਤ ਦਿੰਦਿਆਂ ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਸਨੌਰ ਦੀ ਸੰਗਠਨਾਤਮਕ ਕਮਾਨ ਹਰਵਿੰਦਰ ਸਿੰਘ ਹਰਪਾਲਪੁਰ ਦੇ ਹਵਾਲੇ ਕਰ ਦਿੱਤੀ ਗਈ ਹੈ¢ ਮੋਗਾ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਇਹ ਨਿਯੁਕਤੀ ਸਿਆਸੀ ਹਲਕਿਆਂ ਵਿਚ ਖ਼ਾਸ ਅਹਿਮੀਅਤ ਰੱਖਦੀ ਹੈ¢ ਇਸ ਨੂੰ ਪੇਂਡੂ ਖੇਤਰਾਂ ਵਿਚ ਪਾਰਟੀ ਦੀ ਪਕੜ ਮਜ਼ਬੂਤ ਕਰਨ ਵੱਲ ਇਕ ਸੋਚਿਆ-ਸਮਝਿਆ ਤੇ ਰਣਨੀਤਿਕ ਕਦਮ ਮੰਨਿਆ ਜਾ ਰਿਹਾ ਹੈ¢ ਨਵੀਂ ਜਾਰੀ ਸੂਚੀ ਅਨੁਸਾਰ ਹਰਪਾਲਪੁਰ ਨੂੰ ਵਰਕਰਾਂ ਨੂੰ ਲਾਮਬੰਦ ਕਰਨ, ਬੂਥ ਪੱਧਰ 'ਤੇ ਸਰਗਰਮੀਆਂ ਤੇਜ਼ ਕਰਨ ਤੇ ਰੈਲੀ ਲਈ ਵੱਡੀ ਭਾਗੀਦਾਰੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਤਾਲਮੇਲ ਬਣਾਉਣਗੇ¢ ਅਕਾਲੀ ਪਿਛੋਕੜ ਨਾਲ ਸੰਬੰਧਿਤ ਹਰਪਾਲਪੁਰ ਪਿਛਲੇ ਕੁੱਝ ਸਮੇਂ ਤੋਂ ਪਾਰਟੀ 'ਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ¢ ਉਹ ਪੰਜਾਬ ਖਾਦੀ ਗਰਾਮ ਉਦਯੋਗ ਬੋਰਡ ਤੇ ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ, ਜਿਸ ਨਾਲ ਉਹ ਪ੍ਰਸ਼ਾਸਨਿਕ ਤਜਰਬਾ ਵੀ ਰੱਖਦੇ ਹਨ¢ ਵੱਖ-ਵੱਖ ਹਲਕਿਆਂ 'ਚ ਉਨ੍ਹਾਂ ਦੀ ਜ਼ਮੀਨੀ ਪਕੜ ਨੂੰ ਪਾਰਟੀ ਵਲੋਂ ਰਣਨੀਤਿਕ ਢੰਗ ਨਾਲ ਵਰਤਣ ਦੀ ਯੋਜਨਾ ਬਣਾਈ ਗਈ ਹੈ¢ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਨਾਲ ਜੁੜੇ ਹਰਪਾਲਪੁਰ ਨੇ ਨਗਰ ਥੇੜੀ, ਪਟਿਆਲਾ ਦੇ ਸਰਪੰਚ ਵਜੋਂ ਵੀ ਸੇਵਾ ਨਿਭਾਈ ਹੈ¢ ਵਿਕਾਸ ਕਾਰਜਾਂ ਅਤੇ ਲੋਕ-ਹਿੱਤਕਾਰੀ ਉਪਰਾਲਿਆਂ ਕਾਰਨ ਉਹ ਨÏਜਵਾਨਾਂ ਅਤੇ ਸੀਨੀਅਰ ਕਾਰਕੁਨਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ ਹਨ¢ ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਫੇਰੀ ਮÏਕੇ ਹਲਕਾ ਸਨÏਰ ਵਲੋਂ ਰਿਕਾਰਡ ਸ਼ਮੂਲੀਅਤ ਦਰਜ ਕਰਵਾਈ ਜਾਵੇਗੀ¢ ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਵਿਕਾਸਮੁੱਖੀ ਨੀਤੀਆਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਸੰਗਠਨ ਪੂਰੀ ਤਨਦੇਹੀ ਨਾਲ ਮੈਦਾਨ ਵਿੱਚ ਉਤਰੇਗਾ¢ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਸਿਰਫ਼ ਰੈਲੀ ਤੱਕ ਸੀਮਿਤ ਨਹੀਂ, ਸਗੋਂ ਪੇਂਡੂ ਵੋਟ ਬੈਂਕ ਵਿੱਚ ਨਵਾਂ ਸੰਦੇਸ਼ ਦੇਣ ਅਤੇ ਜ਼ਮੀਨੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵੱਡੀ ਰਣਨੀਤੀ ਦਾ ਹਿੱਸਾ ਹੈ¢ ਪੇਂਡੂ ਖੇਤਰਾਂ ਵਿਚ ਪਾਰਟੀ ਦੀ ਪਕੜ ਵਧਾਉਣ ਲਈ ਨਵੀਂ ਕੇਂਦਰੀ ਰਣਨੀਤੀ ਦੀ ਚਰਚਾ ਹੁਣ ਖੁੱਲ੍ਹ ਕੇ ਹੋਣ ਲੱਗ ਪਈ ਹੈ¢