17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮੇਲੇ ਦੇ ਚੌਥੇ ਦਿਨ ਹਰਭਜਨ ਮਾਨ ਨੇ ਗਾਇਕੀ ਨਾਲ ਮੇਲੀਆਂ ਦਾ ਕੀਤਾ ਮਨੋਰੰਜਨ

Ad Position 21
No active advertisement
ਅਜੀਤ ਡੈਸਕ 26-02-2026
ਪਟਿਆਲਾ, 25 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੀਸ਼ ਮਹਿਲ ਵਿਖੇ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੀ ਅੱਜ ਚੌਥੀ ਸ਼ਾਮ ਤੱਕ ਦਰਸ਼ਕਾਂ ਦੀ ਭਰਵੀਂ ਆਮਦ ਰਹੀ | ਇਸ ਮੌਕੇ ਗਾਇਕ ਹਰਭਜਨ ਮਾਨ ਨੇ ਪਤਾ ਨੀ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਨਾਲ ਸ਼ੁਰੂ ਕਰਕੇ ਮਾਵਾਂ ਜੰਨਤ ਦਾ ਪਰਛਾਵਾਂ, ਦੱਸ ਕੁੜੀਏ ਨੀ ਦੱਸ ਕੁੜੀਏ, ਜੀ ਆਇਆਂ ਨੂੰ , ਜੱਗ ਜਿਉਂਦਿਆਂ ਦੇ ਮੇਲੇ, ਮੱਸਿਆ ਵਰਗੀ ਚੁੰਨੀ, ਤਿੰਨ ਰੰਗ ਨਹੀਂ ਲੱਭਣੇ, ਭਿੱਜ ਗਈ ਕੁੜਤੀ ਲਾਲ, ਜਦੋਂ ਅੱਖੀਆਂ ਨੇ ਅੱਖੀਆਂ ਗੀਤਾਂ ਸਮੇਤ ਆਪਣੇ ਹੋਰ ਮਸ਼ਹੂਰ ਤੇ ਸਭਿਆਚਾਰਕ ਗੀਤ ਗਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦਿਆਂ ਤਾੜੀਆਂ ਬਟੋਰੀਆਂ | ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਗੰਭੀਰ ਉਪਰਾਲੇ ਸ਼ਲਾਘਾਯੋਗ ਹਨ | ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਇਕ ਅਮਿਟ ਯਾਦਗਾਰ ਬਣੇਗਾ | ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਨਵੇਂ ਫ਼ੈਸਲੇ ਨਾਲ ਭਖੀ ਸਿਆਸਤ ਪੇਂਡੂ ਵਰਗ 'ਚ ਪਕੜ ਮਜ਼ਬੂਤ ਕਰਨ ਦੇ ਯਤਨ ਅਗਲੀ ਖ਼ਬਰ ਬਰਨਾਲਾ ਵਿਖੇ ਹੋਣ ਵਾਲੀ ਰੈਲੀ 'ਚ ਹੋਵੇਗਾ ਰਿਕਾਰਡਤੋੜ ਇਕੱਠ- ਕੰਬੋਜ
Ad Position 24