02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਗਰ ਨਿਗਮ ਦੀ ਸਫ਼ਾਈ ਮੁਹਿੰਮ 'ਤੇ ਉਠੇ ਸਵਾਲ, ਮੈਦਾਨ 'ਚ ਸਿਰਫ਼ ਖਾਨਾਪੂਰਤੀ ਦਾ ਦੋਸ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਭੁਪਿੰਦਰ ਸਿੰਘ ਬੈਂਸ
ਲੁਧਿਆਣਾ, 6 ਮਾਰਚ-ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਲੋਂ ਸ਼ਹਿਰ ਵਿਚ ਸਫ਼ਾਈ ਨੰੂ ਲੈ ਕੇ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਸਫ਼ਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ | ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਿਗਮ ਦੇ ਉਚ ਅਧਿਕਾਰੀਆਂ ਨੰੂ ਮੈਦਾਨ ਵਿਚ ਜਾ ਕੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ | ਹਾਲਾਂਕਿ ਅਜਿਹੇ ਹੁਕਮ ਪਹਿਲਾਂ ਵੀ ਕਈ ਵਾਰ ਜਾਰੀ ਹੋ ਚੁੱਕੇ ਹਨ, ਪਰ ਪਿਛਲੀਆਂ ਮੁਹਿੰਮਾਂ ਦੌਰਾਨ ਇਸ ਦਾ ਕੋਈ ਵੱਡਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ 'ਚ ਨਜ਼ਰ ਨਹੀਂ ਆਇਆ ਸੀ | ਮੌਜੂਦਾ ਸਫ਼ਾਈ ਮੁਹਿੰਮ ਦੌਰਾਨ ਵੀ ਕੁੱਝ ਉਚ ਅਧਿਕਾਰੀਆਂ ਵਲੋਂ ਮੈਦਾਨ ਵਿਚ ਜਾ ਕੇ ਨਿਰੀਖਣ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਦੱਸ ਰਹੀ ਹੈ | ਸ਼ਹਿਰ ਦੇ ਕਈ ਹਿੱਸਿਆਂ ਵਿਚ ਅਜੇ ਵੀ ਕੂੜੇ ਢੇਰ ਲੱਗੇ ਹੋਏ ਹਨ ਅਤੇ ਗੰਦਗੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ | ਸ਼ਹਿਰ ਦੇ ਦਾਖਲੀ ਬਿੰਦੂਆਂ 'ਤੇ ਹੀ ਸਫ਼ਾਈ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ | ਜਲੰਧਰ ਬਾਈਪਾਸ ਚੌਕ, ਜੋ ਲੁਧਿਆਣਾ ਸ਼ਹਿਰ ਵਿਚ ਦਾਖਲ ਹੋਣ ਦਾ ਮੁੱਖ ਰਸਤਾ ਮੰਨਿਆ ਜਾਂਦਾ ਹੈ, ਉਸਦੇ ਨੇੜੇ ਹੀ ਕੂੜੇ ਵੱਡੇ ਢੇਰ ਲੱਗੇ ਹੋਏ ਹਨ | ਇਸਤੋਂ ਇਲਾਵਾ ਜਲੰਧਰ ਬਾਈਪਾਸ ਚੌਕ ਤੋਂ ਬਸਤੀ ਜੋਧੇਵਾਲ ਵੱਲ ਜਾਂਦੇ ਸਮੇਂ ਨਿਊ ਸ਼ਿਵਪੁਰੀ ਚੌਕ ਤੋਂ ਪਹਿਲਾਂ ਸੜਕ ਕਿਨਾਰੇ ਵੀ ਕੂੜਾ ਇਕੱਠਾ ਪਿਆ ਹੋਇਆ ਹੈ | ਇਸੇ ਤਰ੍ਹਾਂ ਤਾਜਪੁਰ ਰੋਡ ਨੇੜੇ ਵੀ ਕਈ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਸ਼ਹਿਰ ਦੇ ਕਈ ਖ਼ਾਲੀ ਪਲਾਟਾਂ ਅਤੇ ਮੱੁਖ ਸੜਕਾਂ ਦੇ ਕਿਨਾਰਿਆਂ 'ਤੇ ਵੀ ਕੂੜਾ ਦੇਖਿਆ ਜਾ ਸਕਦਾ ਹੈ, ਜੋ ਨਿਗਮ ਦੇ ਸਫ਼ਾਈ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ | ਸੂਤਰਾਂ ਅਨੁਸਾਰ ਕਈ ਵਾਰ ਅਧਿਕਾਰੀ ਕੁੱਝ ਚੋਣਵਾਂ ਇਲਾਕਿਆਂ ਵਿਚ ਜਾ ਕੇ ਹੀ ਸਫ਼ਾਈ ਕਰਵਾ ਦਿੰਦੇ ਹਨ | ਜਦਕਿ ਹੋਰ ਇਲਾਕਿਆਂ ਵਿਚ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਰਹਿੰਦੇ ਹਨ | ਜੇਕਰ ਨਗਰ ਨਿਗਮ ਦੇ ਉਚ ਅਧਿਕਾਰੀ ਸੱਚਮੁੱਚ ਸਫ਼ਾਈ ਮੁਹਿੰਮ ਨੰੂ ਕਾਮਯਾਬ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੰੂ ਆਪਣੇ ਅਧੀਨ ਆਉਣ ਵਾਲੀਆਂ ਮੁੱਖ ਸੜਕਾਂ ਅਤੇ ਇਲਾਕਿਆਂ ਦੀ ਨਿਰੰਤਰ ਜਾਂਚ ਕਰਨੀ ਚਾਹੀਦੀ ਹੈ ਅਤੇ ਸਫ਼ਾਈ ਪ੍ਰਬੰਧਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ | ਫ਼ਿਲਹਾਲ ਮੌਜੂਦਾ ਹਾਲਾਤਾਂ ਨੰੂ ਵੇਖਦਿਆਂ ਲੱਗਦਾ ਹੈ ਕਿ ਜੇਕਰ ਨਿਗਰਾਨੀ ਅਤੇ ਜ਼ਿੰਮੇਵਾਰੀ ਤੈਅ ਨਾ ਕੀਤੀ ਗਈ ਤਾਂ ਇਹ ਸਫ਼ਾਈ ਮੁਹਿੰਮ ਵੀ ਪਹਿਲਾਂ ਵਾਂਗ ਸਿਰਫ਼ ਖਾਨਾਪੂਰਤੀ ਤਕ ਹੀ ਸੀਮਤ ਰਹੇਗੀ |


Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦੇ ਜ਼ਖੀਰੇ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ <br/>
Ad Position 24