ਲੁਧਿਆਣਾ, 6 ਮਾਰਚ (ਡਾ. ਤਰਲੋਚਨ ਸਿੰਘ)-ਨਾਮਧਾਰੀ ਪੰਥ ਦੇ ਗੱਦੀ ਨਸ਼ੀਨ ਸਤਿਗੁਰੂ ਉਦੇ ਸਿੰਘ ਦੀ ਛਤਰ ਛਾਇਆ ਹੇਠ ਹਰਿਆਣਾ ਦੇ ਸ੍ਰੀ ਮਸਤਾਨਗੜ੍ਹ ਸਾਹਿਬ ਵਿਖੇ 4 ਮਾਰਚ ਤੋਂ ਆਰੰਭ ਹੋਏ ਤਿ੍ਵੈਣੀ ਪੁਰਬ ਹੋਲੇ ਮਹੱਲੇ ਦੇ ਤੀਜੇ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ¢ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਭਾਈ ਬਲਵੰਤ ਸਿੰਘ ਦੇ ਜਥੇ ਨੇ ਕੀਤਾ¢ ਉਪਰੰਤ ਕਾਮਰੇਡ ਸਵਰਨ ਸਿੰਘ ਵਿਰਕ ਨੇ ਹੋਲੇ ਮਹੱਲੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ¢ ਦੁਪਹਿਰ ਦੇ ਨਿੱਤਨੇਮ ਦÏਰਾਨ ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਹਾਜ਼ਰੀ ਲਗਵਾਈ¢ ਇਸ ਮÏਕੇ ਉਨ੍ਹਾਂ ਕਿਹਾ ਕਿ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਅੱਜ ਮੈਨੂੰ ਮਸਤਾਨਗੜ੍ਹ ਸਾਹਿਬ ਵਿਖੇ ਚੱਲ ਰਹੇ ਹੋਲੇ ਮਹੱਲੇ ਦÏਰਾਨ ਸੰਗਤਾਂ ਦੇ ਦਰਸ਼ਨ ਕਰਨ ਦਾ ਮÏਕਾ ਮਿਲਿਆ ਹੈ ¢ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਤਿਗੁਰੂ ਰਾਮ ਸਿੰਘ ਜੀ ਦੇ ਸੂਰਬੀਰ ਯੋਧਿਆਂ ਨੇ ਤੋਪਾਂ ਅੱਗੇ ਖੜੇ ਹੋ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ¢ ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਵਿਚ ਕੋਈ ਮੁਸੀਬਤ ਆਈ ਨਾਮਧਾਰੀ ਸਮਾਜ ਨੇ ਅੱਗੇ ਹੋ ਕੇ ਦੇਸ਼ ਦਾ ਸਾਥ ਦਿੱਤਾ¢ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਤੇ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਕÏਮੀ ਪੱਧਰ 'ਤੇ ਮਨਾਇਆ¢ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਰਾਣਾ ਤੇ ਬੀ.ਜੇ.ਪੀ ਹਰਿਆਣਾ ਦੇ ਪ੍ਰਧਾਨ ਮੋਹਨ ਲਾਲ ਬੰਡੋਲੀ ਨੇ ਕਿਹਾ ਕਿ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਸ਼ਾਸਤਰੀ ਸੰਗੀਤ, ਖੇਤੀਬਾੜੀ, ਖੇਡਾਂ, ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਾਮਧਾਰੀ ਸਮਾਜ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ¢ ਇਸ ਮÏਕੇ ਸਤਿਗੁਰੂ ਉਦੇ ਸਿੰਘ ਜੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੇ ਨÏਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲਾਲ ਕਿੱਲੇ 'ਤੇ ਸ਼ਰਧਾ ਪੂਰਵਕ ਮਨਾਇਆ¢ ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਨੇ ਜਿੱਥੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਾ ਮਿਲਵਰਤਨ ਲਹਿਰ ਚਲਾਈ¢ ਉੱਥੇ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਦਾਜ ਪ੍ਰਥਾ, ਬਾਲ ਵਿਆਹ ਬੰਦ ਕਰਵਾਏ ਤੇ ਬੀਬੀਆਂ ਨੂੰ ਅੰਮਿ੍ਤ ਦੀ ਦਾਤ ਬਖ਼ਸ਼ੀ¢ ਇਸ ਮÏਕੇ ਸਤਿਗੁਰੂ ਜੀ ਨੇ ਆਏ ਮਹਿਮਾਨਾਂ ਜਤਿੰਦਰ ਸੋਨੀ, ਸੁਖਪਾਲ ਕੰਬੋਜ ਤੇ ਅਭੈ ਚÏਟਾਲਾ ਨੂੰ ਸਨਮਾਨਿਤ ਕੀਤਾ¢ ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ¢ ਇਸ ਮÏਕੇ ਪੂਜਨੀਕ ਮਾਤਾ ਗੁਰਸ਼ਰਨ ਕÏਰ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਬਲਦੇਵ ਵੜੈਚ ਤੇ ਪੈੱ੍ਰਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ ¢