ਆਲਮਗੀਰ, 7 ਮਾਰਚ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਵਲੋਂ ਰੋਬੋਟ ਨਾਲ ਕੀਤੇ ਜਾ ਰਹੇ ਗੋਡਿਆਂ ਦੇ ਆਪੇ੍ਰਸ਼ਨਾਂ ਦੀ ਚਰਚਾ ਪੰਜਾਬ ਭਰ ਤੋਂ ਇਲਾਵਾ ਦੇਸ਼ ਵਿਦੇਸ਼ਾਂ ਵਿਚ ਵੀ ਹੋ ਰਹੀ ਹੈ | ਅਨਹਦ ਕਲੀਨਿਕ ਗਿੱਲ ਵਿਖੇ ਆਪੇ੍ਰਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੇ ਦੱਸਿਆ ਕਿ ਉਹ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਬਹੁਤ ਆਰਾਮ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਿੱਥੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਿਆ ਹੈ, ਉੱਥੇ ਹੀ ਉਹ ਆਪ੍ਰੇਸ਼ਨ ਦੇ 15 ਦਿਨ ਬਾਅਦ ਹੀ ਬਿਨਾਂ ਕਿਸੇ ਸਹਾਰੇ ਦੇ ਆਮ ਵਾਂਗ ਚੱਲਣ ਫਿਰਨ ਲੱਗ ਪਏ | ਇਸ ਤੋਂ ਇਲਾਵਾ ਪੌੜੀਆਂ ਚੜ੍ਹਨੀਆਂ ਅਤੇ ਚੌਂਕੜੀ ਮਾਰ ਕੇ ਬੈਠਣਾ ਵੀ ਆਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਸਾਨੂੰ ਨਾ ਤਾਂ ਕੋਈ ਦਰਦ ਮਹਿਸੂਸ ਹੋਇਆ ਅਤੇ ਨਾ ਹੀ ਖ਼ੂਨ ਦਾ ਜ਼ਿਆਦਾ ਬਹਾਵ ਹੋਇਆ | ਗੋਡਿਆਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਰੋਬੋਟ ਨਾਲ ਜਿੱਥੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦੇ ਗੰਭੀਰ ਰੋਗੀ ਤੋਂ ਇਲਾਵਾ ਭਾਰੇ ਸਰੀਰ ਵਾਲੇ ਵੀ ਆਸਾਨੀ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾ ਸਕਦੇ ਹਨ | ਗੋਡਿਆਂ ਦੇ ਆਪ੍ਰੇਸ਼ਨਾਂ ਲਈ ਨਵੀਆਂ ਤਕਨੀਕਾਂ ਵਰਤੋਂ ਵਿਚ ਲਿਆਉਣ ਵਾਲੇ ਡਾ. ਪਾਸੀ ਨੇ ਦੱਸਿਆ ਕਿ ਗੋਡਿਆਂ ਦੇ ਹਰੇਕ ਰੋਗੀ ਲਈ ਆਪ੍ਰੇਸ਼ਨ ਜ਼ਰੂਰੀ ਨਹੀਂ ਹੁੰਦਾ, ਜ਼ਿਆਦਾਤਰ ਕੇਸਾਂ ਵਿਚ ਹਲਕੀ ਫੁਲਕੀ ਕਸਰਤ ਅਤੇ ਦਵਾਈਆਂ ਨਾਲ ਹੀ ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਹੈ, ਜਿਸ ਦੇ ਲਈ ਮਾਹਿਰ ਸਰਜਨ ਨੂੰ ਚੈੱਕਅਪ ਕਰਵਾ ਕੇ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ |