ਡੇਹਲੋਂ, 7 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਘਵੱਦੀ ਬਾੜੀ ਚੌਂਕ ਅਸਥਾਨ ਬਾਬਾ ਭੋਲਾ ਰਾਮ ਚੈਰੀਟੇਬਲ ਟਰੱਸਟ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਘਵੱਦੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤ ਅਤੇ ਐਨ. ਆਰ. ਆਈਜ਼. ਦੇ ਸਹਿਯੋਗ ਨਾਲ ਹੋਲੇ-ਮਹੱਲੇ ਨੂੰ ਜਾਂਦੀਆਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਸੰਬੰਧੀ 27 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ 1 ਮਾਰਚ ਨੂੰ ਭੋਗ ਪਾਏ ਗਏ | ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 12 ਸਾਲਾਂ ਤੋਂ ਬੰਦ ਹੋਏ ਲੰਗਰ ਸ਼ੁਰੂ ਹੋਣ ਨਾਲ ਇਸ ਅਸਥਾਨ 'ਤੇ ਮੁੜ ਰੌਣਕਾਂ ਪਰਤੀਆਂ | ਜਦਕਿ ਇਲਾਕਾ ਨਿਵਾਸੀਆਂ, ਨਗਰ ਨਿਵਾਸੀਆਂ ਅਤੇ ਐਨ. ਆਰ. ਆਈਜ਼. ਵਲੋਂ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਗਿਆ | ਹੌਲੇ-ਮਹੱਲੇ ਨੂੰ ਜਾਂਦੀਆਂ ਸੰਗਤਾਂ ਲਈ ਪਕੌੜੇ, ਜਲੇਬੀਆਂ, ਖੀਰ ਸਮੇਤ ਵੱਖ-ਵੱਖ ਪਕਵਾਨਾਂ ਦੇ ਲਗਾਏ ਲੰਗਰ ਦੌਰਾਨ ਨਿੱਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛਕੇ | ਲੰਗਰਾਂ ਦੀ ਸਮਾਪਤੀ ਸਮੇਂ ਹਰਜਿੰਦਰ ਸਿੰਘ ਸਹੋਤਾ ਵਲੋਂ ਅਰਦਾਸ ਕੀਤੀ ਗਈ, ਉਪਰੰਤ ਪਰਮਜੀਤ ਸਿੰਘ ਪੰਮੀ ਘਵੱਦੀ ਵਲੋਂ ਨਗਰ ਨਿਵਾਸੀਆਂ, ਐਨ. ਆਰ. ਆਈਜ਼. ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ | ਪਰਮਜੀਤ ਸਿੰਘ ਪੰਮੀ ਘਵੱਦੀ ਨੇ ਦੱਸਿਆ ਕਿ ਹਰਚੰਦ ਸਿੰਘ ਦੇ ਪੋਤਰੇ ਜਸਵਿੰਦਰ ਸਿੰਘ, ਮਨਜੀਤ ਸਿੰਘ, ਜਗਪਾਲ ਸਿੰਘ ਯੂ. ਐੱਸ. ਏ., ਜਸਵਿੰਦਰ ਸਿੰਘ ਯੂ. ਐੱਸ. ਏ., ਰਾਜ ਸਿੰਘ ਆੜ੍ਹਤੀਆ, ਸਰਬਜੀਤ ਸਿੰਘ ਡਰਾਈਵਰ, ਰਾਜਿੰਦਰ ਸਿੰਘ ਰਾਜ ਟਰਾਂਸਪੋਰਟ, ਜਗਜੀਤ ਸਿੰਘ ਜੱਸੀ ਕੈਨੇਡਾ, ਕੁਲਦੀਪ ਸਿੰਘ ਇਟਲੀ, ਮਨਜੀਤ ਸਿੰਘ ਘੋਲਾ ਕੈਨੇਡਾ, ਹਾਕਮ ਸਿੰਘ ਦੋਧੀ, ਗੁਰਜੀਤ ਸਿੰਘ ਕੈਨੇਡਾ, ਸੰਜੀਵ ਸਿੰਘ ਕੈਨੇਡਾ, ਸੂਬੇਦਾਰ ਜੋਗਿੰਦਰ ਸਿੰਘ, ਗੁਰਬਖ਼ਸ਼ ਸਿੰਘ ਗੋਰਾ, ਜਗਰੂਪ ਸਿੰਘ ਕੈਨੇਡਾ, ਰਣਜੋਧ ਸਿੰਘ ਜੋਧਾਂ ਬਾਬੂ, ਅਮਨਦੀਪ ਸਿੰਘ, ਰਣਵੀਰ ਸਿੰਘ ਪੱਪੂ, ਇੰਸਪੈਕਟਰ ਕੁਲਜੀਤ ਸਿੰਘ, ਰਣਧੀਰ ਸਿੰਘ ਧੀਰਾ ਐੱਮ. ਬੀ. ਐਕਸਪੋਰਟ, ਸੁੱਚਾ ਸਿੰਘ ਲਾਗੇਂ ਵਾਲੇ, ਚਰਨਜੀਤ ਸਿੰਘ ਕਰਿਆਨਾ ਸਟੋਰ, ਮੋਹਨ ਸਿੰਘ ਦੋਧੀ, ਤਜਿੰਦਰ ਸਿੰਘ ਖੂਹ ਵਾਲੇ, ਹਰਵਿੰਦਰ ਸਿੰਘ ਦੋਧੀ, ਡਾਕਟਰ ਮਨਪ੍ਰੀਤ ਸਿੰਘ ਵਿੱਕੀ, ਗੁਰਮੀਤ ਸਿੰਘ ਮਿੰਟੂ, ਗਗਨਦੀਪ ਸਿੰਘ ਗੋਲਡੀ, ਨਰਿੰਦਰਪਾਲ ਸਿੰਘ ਪੱਪੀ, ਕੁਲਦੀਪ ਸਿੰਘ ਬਾਬਾ, ਬੂਟਾ ਸਿੰਘ ਖੂਹ ਵਾਲੇ, ਮੱਲ ਸਿੰਘ ਖੂਹ ਵਾਲੇ, ਗੁਰਜੀਤ ਸਿੰਘ ਸਹੋਤਾ, ਜਸਪਾਲ ਸਿੰਘ ਜੇ. ਈ., ਸਨਦੀਪ ਸਿੰਘ ਪੰਜਾਬ ਪੁਲਿਸ, ਗੋਲਡੀ ਥਰੀ ਜੇ ਢਾਬਾ, ਰਣਧੀਰ ਸਿੰਘ, ਅੰਗਰੇਜ਼ ਸਿੰਘ ਫ਼ੌਜੀ, ਕਰਮਜੀਤ ਸਿੰਘ ਮੰਡੀ ਬੋਰਡ ਸੁਪਰਡੈਂਟ, ਰੁਪਿੰਦਰ ਸਿੰਘ ਭਿੰਦੀ, ਹਰਪ੍ਰੀਤ ਸਿੰਘ ਪੀਤਾ, ਜਗਦੇਵ ਸਿੰਘ ਜੱਗਾ, ਜਗਵਿੰਦਰ ਸਿੰਘ ਫ਼ੌਜੀ, ਸੁਰਜੀਤ ਸਿੰਘ, ਜਗਜੀਤ ਸਿੰਘ ਜੀਤੀ, ਸ਼ੇਰ ਸਿੰਘ ਏ. ਡੀ. ਓ., ਜਗਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸੀ, ਨਛੱਤਰ ਸਿੰਘ ਕਾਕਾ, ਬਲਦੇਵ ਸਿੰਘ ਪ੍ਰਜਾਪਤ ਵਲੋਂ ਵੱਡਾ ਯੋਗਦਾਨ ਦਿੱਤਾ ਗਿਆ, ਜਿਸ ਦੀ ਬਦੌਲਤ ਨਵਾਂ ਸ਼ੈੱਡ ਪਾਉਣ ਦੇ ਨਾਲ-ਨਾਲ ਲੰਗਰ ਦੇ ਸਾਰੇ ਭਾਂਡੇ ਖ਼ਰੀਦੇ ਗਏ ਹਨ | ਇਸ ਸਮੇਂ ਸੀਨੀਅਰ ਕਾਂਗਰਸ ਆਗੂ ਪਰਮਜੀਤ ਸਿੰਘ ਘਵੱਦੀ, ਬਲਜੀਤ ਸਿੰਘ ਘਵੱਦੀ, ਗੁਰਮੀਤ ਸਿੰਘ ਮਿੰਟੂ, ਜਗਦੇਵ ਸਿੰਘ ਜੱਗਾ ਵਲੋਂ ਭਵਿੱਖ ਵਿਚ ਲੰਗਰ ਸੇਵਾ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਸੇਵਾਦਾਰ ਹਰਮੀਤ ਸਿੰਘ, ਰਣਜੋਧ ਸਿੰਘ, ਸਿਕੰਦਰ ਸਿੰਘ, ਗੁਰਮੇਲ ਸਿੰਘ, ਧਰਮ ਸਿੰਘ, ਸੁਰਜੀਤ ਸਿੰਘ, ਪਾਲਾ, ਲੱਖੀ, ਰਾਜ ਸਿੰਘ, ਰਾਮ ਚਰਨ ਸਿੰਘ, ਅੰਗਰੇਜ਼ ਸਿੰਘ, ਸਨੀ ਹਲਵਾਈ, ਤੇਜਾ ਸਿੰਘ, ਕਰਤਾਰਾ ਸਿੰਘ, ਚਰਨਜੀਤ ਸਿੰਘ ਦੁਕਾਨਦਾਰ, ਨਿੱਕੂ, ਡੀ. ਸੀ, ਸਰਪੰਚ ਬੀਬੀ ਬਲਵਿੰਦਰ ਕੌਰ, ਪੰਚ ਸੁਖਦੀਪ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਸ਼ਮਸ਼ੇਰ ਸਿੰਘ, ਸਾਬਕਾ ਪੰਚ ਬਲਜਿੰਦਰ ਸਿੰਘ ਬਿੰਦਾ, ਐਡਵੋਕੇਟ ਗਗਨਦੀਪ ਸਿੰਘ ਗਿੱਲ, ਬੰਤਾ ਸਿੰਘ, ਜਸਵਿੰਦਰ ਸਿੰਘ ਭੱਲਾ ਕੈਨੇਡਾ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਸਾਬਕਾ ਚੇਅਰਪਰਸਨ ਬੀਬੀ ਵਰਿੰਦਰ ਕੌਰ ਗਿੱਲ, ਬੀਬੀ ਲਾਭ ਕੌਰ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |