ਲੁਧਿਆਣਾ, 7 ਮਾਰਚ (ਡਾ. ਤਰਲੋਚਨ ਸਿੰਘ)-ਪਹਿਲਾ ਪ੍ਰੋ. ਜਗਜੀਤ ਕÏਰ ਯਾਦਗਾਰੀ ਭਾਸ਼ਣ 'ਮਸਲੇ ਪਰਵਾਸ ਦੇ ਵਿਸ਼ਵੀ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ' ਵਿਸ਼ੇ ਉਤੇ ਜੀ.ਜੀ.ਐਨ. ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ | ਇਸ ਮÏਕੇ ਹਮੀਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਇਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ¢ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ¢ ਡਾ. ਸ.ਪ. ਸਿੰਘ ਪ੍ਰਧਾਨ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕÏਾਸਲ ਨੇ ਸਭ ਨੂੰ ਰਸਮੀ ਤÏਰ 'ਤੇ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਕਾਲਜ ਦੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਹਰ ਵਰ੍ਹੇ ਹੀ ਉਨ੍ਹਾਂ ਦੀ ਧਰਮ ਸੁਪਤਨੀ ਪ੍ਰੋ. ਜਗਜੀਤ ਕÏਰ ਦੀ ਯਾਦ ਵਿਚ ਇਹ ਭਾਸ਼ਣ ਕਰਵਾਇਆ ਜਾਵੇਗਾ¢ ਹਮੀਰ ਸਿੰਘ ਨੇ ਪ੍ਰਵਾਸ ਦੇ ਹਵਾਲੇ ਨਾਲ ਇਸ ਮÏਕੇ ਗ਼ਦਰ ਲਹਿਰ ਦੇ ਇਤਿਹਾਸ ਬਾਰੇ, ਪੰਜਾਬ ਸੰਕਟ ਬਾਰੇ ਅਤੇ ਇਕੀਵੀਂ ਸਦੀ ਵਿਚ ਆਈਲੈਟਸ ਰੁਝਾਨ ਸਦਕਾ ਵੱਡੀ ਗਿਣਤੀ ਵਿਚ ਹੋਏ ਪੰਜਾਬੀਆਂ ਦੇ ਪ੍ਰਵਾਸ ਦੇ ਕਾਰਨ ਤੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ | ਪ੍ਰੋ. ਗੁਰਭਜਨ ਗਿੱਲ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿਚ ਵਿਚਰਨ ਅਤੇ ਵੱਡੀਆਂ ਮੱਲ੍ਹਾਂ ਵੀ ਮਾਰਨ ਪਰ ਉਹ ਆਪਣੀ ਮਾਂ-ਬੋਲੀ ਅਤੇ ਮਾਤ ਭੂਮੀ ਨਾਲ ਜ਼ਰੂਰ ਜੁੜੇ ਰਹਿਣ¢ ਇਸ ਉਪਰੰਤ ਵੱਖ ਵੱਖ ਮੁਲਕਾਂ ਤੋਂ ਆਏ ਲੇਖਕਾਂ ਡਾ. ਗੁਰਮਿੰਦਰ ਸਿੱਧੂ, ਮੋਹਨ ਗਿੱਲ, ਡਾ. ਬਲਦੇਵ ਸਿੰਘ ਖਹਿਰਾ, ਡਾ. ਸਵਰਨ ਸਿੰਘ ਕੈਨੇਡਾ, ਹਰਜਿੰਦਰ ਕੰਗ, ਤਰਲੋਕ ਬੀਰ, ਗੁਲਸ਼ਨ ਦਿਆਲ ਅਮਰੀਕਾ, ਜਗਤਾਰ ਢਾਹ, ਸੁਰਿੰਦਰ ਸੀਹਰਾ, ਮਹਿੰਦਰ ਸਿੰਘ ਰਾਏ, ਜਸਵਿੰਦਰ ਸਿੰਘ ਰੱਤੀਆਂ ਯੂਕੇ ਅਤੇ ਮਨਦੀਪ ਬਰਾੜ ਆਸਟੇ੍ਰਲੀਆ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ¢ ਪ੍ਰਵਾਸੀ ਸਾਹਿੱਤ ਅਧਿਐਨ ਕੇਂਦਰ ਵਲੋਂ ਆਏ ਪ੍ਰਵਾਸੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ¢ ਪ੍ਰੋਗਰਾਮ ਦੇ ਅਖੀਰ ਵਿਚ ਕਾਲਜ ਦੀ ਪਿ੍ੰਸੀਪਲ ਪ੍ਰੋ. ਰਜਿੰਦਰ ਕÏਰ ਮਲਹੋਤਰਾ ਨੇ ਸਭ ਦਾ ਰਸਮੀ ਤÏਰ 'ਤੇ ਧੰਨਵਾਦ ਕੀਤਾ ਅਤੇ ਪ੍ਰੋ. ਜਗਜੀਤ ਕÏਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ¢ ਇਸ ਮÏਕੇ ਹਰਸ਼ਰਨ ਸਿੰਘ ਨਰੂਲਾ, ਕੁਲਜੀਤ ਸਿੰਘ, ਹਰਦੀਪ ਸਿੰਘ, ਪ੍ਰੋ. ਮਨਜੀਤ ਸਿੰਘ ਛਾਬੜਾ, ਚੰਨੀ ਤਾਕੁਲੀਆ, ਪ੍ਰੋ. ਡਾ. ਸੇਵਾ ਸਿੰਘ, ਇੰਦਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕÏਰ ਕੋਚਰ, ਸਹਿਜਪ੍ਰੀਤ ਮਾਂਗਟ, ਡਾ. ਹਰੀ ਸਿੰਘ ਜਾਚਕ, ਡਾ. ਗੁਲਜ਼ਾਰ ਪੰਧੇਰ ਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਹਾਜ਼ਰ ਸਨ¢ ਮੰਚ ਸੰਚਾਲਨ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕÏਰ ਤੇ ਡਾ. ਤੇਜਿੰਦਰ ਕÏਰ ਨੇ ਕੀਤਾ¢