14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਮੀਟਿੰਗ 'ਚ ਪੰਜ ਏਜੰਡੇ ਵਿਚਾਰੇ <br/>

Ad Position 21
No active advertisement
ਅਜੀਤ ਡੈਸਕ 10-03-2026
ਲੁਧਿਆਣਾ, 9 ਮਾਰਚ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਦੋਵਾਂ ਸਰਕਲਾਂ ਦੀ ਮੀਟਿੰਗ ਸਰਕਲ ਪੂਰਬੀ ਦੇ ਸਕੱਤਰ ਰਘਵੀਰ ਸਿੰਘ ਤੇ ਪੱਛਮੀ ਦੇ ਸਕੱਤਰ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਕਲ ਪੂਰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਪੱਛਮੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਤੇ ਪੱਛਮੀ ਦੇ ਸਰਪ੍ਰਸਤ ਸੋਬਨ ਸਿੰਘ ਠਾਕੁਰ ਉਚੇਚੇ ਤੌਰ 'ਤੇ ਪੁੱਜੇ | ਦੋਵਾਂ ਆਗੂਆਂ ਨਾਲ ਪੰਜ ਏਜੰਡੇ ਵਿਚਾਰੇ ਗਏ | ਏਜੰਡਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਮਿਟ ਟੂ ਵਰਕ, ਬਿਹਤਰ ਗੁਣਵੱਤਾ ਲਈ ਸਕਾਡਾ ਨੂੰ ਦਿੱਤਾ ਗਰਿੱਡਾਂ ਦਾ ਢਾਂਚਾ ਬਾਰੇ ਚਰਚਾ ਹੋਈ ਤੇ ਲੋੜ ਪੈਣ 'ਤੇ ਸੰਘਰਸ਼ ਦੀ ਰੂਪਰੇਖਾ ਉਲੀਕਣ ਤੋਂ ਗੁਰੇਜ਼ ਨਾ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ | ਏ.ਐਸ.ਐਸ.ਏ., ਏਲਮ, ਈ.ਜੀ.2 ਤੇ ਜੇ.ਪੀ.ਏ. ਨੂੰ 35400 ਦਾ ਸਕੇਲ ਦੇਣ ਤੋਂ ਇਲਾਵਾ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਏ.ਐਸ.ਐਸ.ਏ., ਈ.ਜੀ.2 ਤੇ ਜੇ.ਪੀ.ਏ. ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇਣ ਦੀ ਮੰਗ ਵੀ ਪੰਜਾਬ ਸਰਕਾਰ ਤੋਂ ਕੀਤੀ ਗਈ | ਸੀ.ਆਰ.ਏ. 312/25 ਤਹਿਤ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ 'ਚੋਂ ਪੀ.ਐਸ.ਟੀ.ਸੀ.ਐਲ. 'ਚ ਭੇਜੇ 162 ਮੁਲਾਜ਼ਮਾਂ ਨੂੰ ਵਾਪਸ ਪੀ.ਐਸ.ਪੀ.ਸੀ.ਐਲ. 'ਚ ਲਿਆਉਣ ਅਤੇ ਸੈਂਟਰਲ ਜ਼ੋਨ ਦੇ ਚੀਫ਼ ਇੰਜੀਨੀਅਰ ਨੂੰ ਮਿਊਚਲ ਬਦਲੀਆਂ ਦੇ ਅਧਿਕਾਰ ਦੇਣ ਦੀ ਮੰਗ ਵੀ ਮੈਨੇਜਮੈਂਟ ਤੋਂ ਕੀਤੀ ਗਈ ਤਾਂ ਜੋ ਜਿਨ੍ਹਾਂ ਕੁ ਹੋ ਸਕੇ ਸਾਥੀਆਂ ਦੀਆਂ ਮਿਊਚਲ ਬਦਲੀਆਂ ਕਰਕੇ ਉਨ੍ਹਾਂ ਨੂੰ ਨੇੜਲੇ ਸਟੇਸ਼ਨਾਂ 'ਤੇ ਭੇਜ ਕੇ ਰਾਹਤ ਦਿੱਤੀ ਜਾ ਸਕੇ | ਰਸ਼ਪਾਲ ਸਿੰਘ ਪਾਲੀ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਨਵੀਂ ਤਕਨੀਕ, ਜਿਸ ਨੂੰ ਅਸੀਂ ਜੀ ਆਇਆਂ ਵੀ ਕਹਿੰਦੇ ਹਾਂ, ਪਰ ਬਿਨਾ ਕਿਸੇ ਟਰੇਨਿੰਗ ਤੋਂ ਆਨਲਾਈਨ ਪਰਮਿਟ ਦੀ ਪ੍ਰਕਿਰਿਆ ਜਿੱਥੇ ਮੁਲਾਜ਼ਮਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ, ਉੱਥੇ ਹੀ ਨਿਰਵਿਘਨ ਸਪਲਾਈ ਦੇਣ ਦੇ ਦਾਅਵਿਆਂ ਨੂੰ ਢਾਹ ਲਗਾਏਗੀ, ਜਿਸ ਦਾ ਸਿੱਧਾ ਅਸਰ ਰੈਵਿਨਿਊ ਉੱਤੇ ਵੀ ਪਵੇਗਾ | ਉਨ੍ਹਾਂ ਕਿਹਾ ਕਿ ਸਕਾਡਾ ਨੂੰ ਚਲਾਉਣ ਦੀ ਜ਼ਰੂਰਤ ਹੈ, ਕਿਉਂਕਿ ਇਸ ਤਹਿਤ ਲੁਧਿਆਣਾ, ਜਲੰਧਰ ਤੇ ਅੰਮਿ੍ਤਸਰ ਲਈ 400 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜੋ ਪੈਸੇ ਦੀ ਬਰਬਾਦੀ ਤੋਂ ਸਿਵਾਏ ਕੁੱਝ ਹੋਰ ਨਹੀਂ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ | ਸਕਾਡਾ ਪ੍ਰਣਾਲੀ ਨੇ ਬਹੁਤ ਸਾਰੀਆਂ ਨੌਕਰੀਆਂ ਤਾਂ ਖਤਮ ਕਰ ਦਿੱਤੀਆਂ, ਪਰ ਉਸ ਨੂੰ ਸਹੀ ਢੰਗ ਨਾਲ ਚਲਾਇਆ ਨਹੀਂ ਗਿਆ | ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਭਰ ਦੀਆਂ ਮੁਲਾਜ਼ਮ ਜੱਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦੌਰਾਨ ਜੋ ਵਿਰੋਧ ਦਰਜ ਕਰਵਾਉਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਤਹਿਤ ਬਿਜਲੀ ਮੁਲਾਜ਼ਮ ਜੱਥੇਬੰਦੀਆਂ ਦੀ ਡਿਊਟੀ 11 ਮਾਰਚ ਦੀ ਲੱਗੀ ਹੈ | ਇਸ ਮੌਕੇ ਅਕਾਸ਼ਦੀਪ, ਅਸ਼ੋਕ ਕੁਮਾਰ, ਕੇਵਲ ਸਿੰਘ, ਮੁਨੀਸ਼ ਕੁਮਾਰ, ਰਮਨਜੀਤ ਧੀਮਾਨ, ਮੇਵਾ ਸਿੰਘ, ਰਤਨ ਸਿੰਘ, ਜਗਤ ਰਾਮ, ਪਿ੍ੰਸ, ਹਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਬਾਵਾ ਤੇ ਏ.ਡੀ.ਸੀ.ਪੀ. ਵਰਮਾ ਨੇ ਖਹਿਰਾ ਬੇਟ ਧਰਨੇ ਦੇ ਹੱਲ ਲਈ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ <br/> ਅਗਲੀ ਖ਼ਬਰ ਪ੍ਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗਿ੍ਫਤਾਰ
Ad Position 24