14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪ੍ਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 10-03-2026
ਸੈਕਰਾਮੈਂਟੋ, 9 ਮਾਰਚ (ਹੁਸਨ ਲੜੋਆ ਬੰਗਾ)-ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਦੀਆਂ ਪ੍ਰਵਾਸੀਆਂ ਵਿਰੁੱਧ ਕਾਰਵਾਈਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਨੈਸ਼ਵਿਲੇ ਪੱਤਰਕਾਰ ਈਸਟਫੈਨੀ ਰੌਡਰਿਗਜ ਨੂੰ ਗਿ੍ਫਤਾਰ ਕਰ ਲੈਣ ਦੀ ਖਬਰ ਹੈ | ਉਸ ਦੇ ਪਤੀ ਅਲੇਜਾਂਡਰੋ ਮੈਡੀਨਾ ਨੇ ਦਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਨੂੰ ਟਰੱਕਾਂ ਦੁਆਰਾ ਘੇਰ ਲਿਆ ਗਿਆ ਤਾਂ ਇਕ ਵਾਰ ਤਾਂ ਉਹ ਹੈਰਾਨ ਰਹਿ ਗਏ ਪਰ ਛੇਤੀ ਹੀ ਮੈ ਸਮਝ ਗਿਆ ਇਹ ਆਈ ਸੀ ਈ ਅਧਿਕਾਰੀ ਹਨ | ਉਹ ਮੇਰੀ ਪਤਨੀ ਨੂੰ ਗਿ੍ਫਤਾਰ ਕਰਕੇ ਲੈ ਗਏ | ਮੈਡੀਨਾ ਅਨੁਸਾਰ ਆਈ ਸੀ ਈ ਦੀ ਇਸ ਕਾਰਵਾਈ ਤੋਂ ਉਨਾਂ ਨੂੰ ਬਹੁਤ ਧੱਕਾ ਵੱਜਾ ਹੈ | ਉਸ ਨੇ ਕਿਹਾ ਕਿ ਵਕੀਲ ਨੇ ਰੌਡਰਿਗਜ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ | ਕੋਲੰਬੀਆ ਵਿਚ ਪੈਦਾ ਹੋਈ ਰੌਡਰਿਗਜ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਈ ਸੀ | ਉਹ ਸਪੈਨਿਸ਼ ਭਾਸ਼ਾ ਦੇ ਅਖਬਾਰ ਦੀ ਪੱਤਰਕਾਰ ਹੈ |






Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਮੀਟਿੰਗ 'ਚ ਪੰਜ ਏਜੰਡੇ ਵਿਚਾਰੇ <br/> ਅਗਲੀ ਖ਼ਬਰ ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ
Ad Position 24