ਸਕਾਟਲੈਂਡ ’ਚ ਅੰਡਕੋਸ਼ ਦੇ ਕੈਂਸਰ ਦੇ ਇਲਾਜ ਲਈ ਵੱਡੀ ਸਫ਼ਲਤਾ - 10 ਸਾਲਾਂ ਬਾਅਦ ਨਵੀਂ ਦਵਾਈ ਨੂੰ ਮਨਜ਼ੂਰੀ
ਗਲਾਸਗੋ, 13 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਅੰਡਕੋਸ਼ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸਕਾਟਿਸ਼ ਮੈਡੀਸਨਜ਼ ਕਨਸੋਰਟੀਅਮ ਨੇ 12 ਅਕਤੂਬਰ ਨੂੰ ‘ਇਲਾਹੇਰੇ’ ਨਾਮਕ ਨਵੀਂ ਦਵਾਈ ਨੂੰ ਸਰਕਾਰੀ ਸਿਹਤ ਸੇਵਾਵਾਂ ਅਧੀਨ ਵਰਤਣ ਦੀ ਮਨਜ਼ੂਰੀ ਦਿੱਤੀ ਹੈ।
ਗਲਾਸਗੋ, 13 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਅੰਡਕੋਸ਼ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸਕਾਟਿਸ਼ ਮੈਡੀਸਨਜ਼ ਕਨਸੋਰਟੀਅਮ ਨੇ 12 ਅਕਤੂਬਰ ਨੂੰ ‘ਇਲਾਹੇਰੇ’ ਨਾਮਕ ਨਵੀਂ ਦਵਾਈ ਨੂੰ ਸਰਕਾਰੀ ਸਿਹਤ ਸੇਵਾਵਾਂ ਅਧੀਨ ਵਰਤਣ ਦੀ ਮਨਜ਼ੂਰੀ ਦਿੱਤੀ ਹੈ। ਇਸ ਕਿਸਮ ਦੇ ਅਗਾਂਹ ਵਧੇ ਹੋਏ ਕੈਂਸਰ ਦੇ ਮਰੀਜ਼ਾਂ ਲਈ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਨਵਾਂ ਇਲਾਜ ਪ੍ਰਵਾਨ ਕੀਤਾ ਗਿਆ ਹੈ। ਇਹ ਦਵਾਈ ਉਨ੍ਹਾਂ ਯੋਗ ਮਰੀਜ਼ਾਂ ਲਈ ਹੈ, ਜਿਨ੍ਹਾਂ ਦਾ ਕੈਂਸਰ ਪਹਿਲਾਂ ਦਿੱਤੀ ਕੀਮੋਥੈਰੇਪੀ ਦੇ ਇਲਾਜ ਤੋਂ ਬਾਅਦ ਮੁੜ ਵਧਣ ਲੱਗ ਪਿਆ ਹੈ। ਡਾਕਟਰੀ ਅਜ਼ਮਾਇਸ਼ਾਂ ਵਿੱਚ ਇਸ ਦਵਾਈ ਨਾਲ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਔਸਤ ਜੀਵਨ-ਮਿਆਦ ਰਵਾਇਤੀ ਕੀਮੋਥੈਰੇਪੀ ਦੇ ਮੁਕਾਬਲੇ ਵੱਧ ਪਾਈ ਗਈ ਹੈ। ਹਾਲਾਂਕਿ ਇਹ ਕੈਂਸਰ ਦਾ ਪੱਕਾ ਇਲਾਜ ਨਹੀਂ ਅਤੇ ਸਿਰਫ਼ ਨਿਰਧਾਰਤ ਕਿਸਮ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਹੀ ਪ੍ਰਵਾਨ ਕੀਤੀ ਗਈ ਹੈ। ਸਕਾਟਲੈਂਡ ਵਿੱਚ ਹਰ ਸਾਲ 600 ਤੋਂ ਵੱਧ ਔਰਤਾਂ ਵਿੱਚ ਅੰਡਕੋਸ਼ ਦੇ ਕੈਂਸਰ ਦੀ ਪੁਸ਼ਟੀ ਹੁੰਦੀ ਹੈ। ਮਾਹਿਰਾਂ ਨੇ ਇਸ ਫ਼ੈਸਲੇ ਨੂੰ ਇਲਾਜ ਦੇ ਸੀਮਤ ਵਿਕਲਪਾਂ ਵਾਲੇ ਮਰੀਜ਼ਾਂ ਲਈ ਮਹੱਤਵਪੂਰਨ ਤਰੱਕੀ ਦੱਸਿਆ ਹੈ।