ਵਿਨੀਪੈਗ ’ਚ ਵਿਸ਼ਾਲ ਜਾਗਰਣ 17 ਨੂੰ
ਵਿਨੀਪੈਗ, 13 ਅਕਤੂਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਵਸਦੇ ਹਿੰਦੂ ਭਾਈਚਾਰੇ ਵੱਲੋਂ ਨਵਰਾਤੇ ਦੇ ਮੌਕੇ ਇਕ ਵਿਸ਼ਾਲ ਜਾਗਰਣ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰੇਸ਼ ਸਰਮਾ, ਸੁਰੇਸ਼ ਸਰਮਾ, ਲੱਖਾ ਦੌਧਰ, ਸੰਜੇ ਸਾਰਧਾ ਅਤੇ ਹੋਰ ਨੇ ਦੱਸਿਆ ਕਿ ਵਿਨੀਪੈਗ ਵਿਖੇ ਦਸਮੇਸ਼ ਸਕੂਲ ’ਚ 17 ਅਕਤੂਬਰ ਸ਼ਾਮ ਨੂੰ ਹੋ ਰਹੇ ਜਾਗਰਣ ਵਿਚ ਮਸ਼ਹੂਰ ਪੰਜਾਬੀ ਗਾਇਕ ਰਾਜ ਤਿਵਾੜੀ, ਅਮਨ, ਸੁਨੀਤਾ ਮੁਦਗਿਲ ਤੇ ਹਰਦੀਪ ਸਰਮਾ, ਵਿਪਨ ਕੁਮਾਰ ਤੇ ਹੋਰ ਕਲਾਕਾਰਾਂ ਵੱਲੋਂ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ।
ਅਜੀਤ ਡੈਸਕ
14-10-2026