ਐਡੀਲੇਡ ’ ਚ 17 ਅਕਤੂਬਰ ਸ਼ਨਿਚਰਵਾਰ ਨੂੰ ‘ ਮਾਤਾ ਕੀ ਵਿਸ਼ਾਲ ਚੌਂਕੀ ’ ਦਾ ਸਮਾਗਮ
ਐਡੀਲੇਡ, 13 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ’ਚ ਮਾਤਾ ਰਾਣੀ ਦੇ ਭਗਤਾਂ ਵੱਲੋਂ ‘ਮਾਤਾ ਕੀ ਵਿਸ਼ਾਲ ਚੌਂਕੀ’ ਦਾ ਸਮਾਗਮ 17 ਅਕਤੂਬਰ, ਦਿਨ ਸ਼ਨਿੱਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਭਜਨ ਗਾਇਕ ਸੋਨੂੰ ਨੱਯਰ ਤੇ ਉਨ੍ਹਾਂ ਦੇ ਸਾਥੀ ਲਾਈਵ ਸੰਗੀਤਕ ਬੈਂਡ ਨਾਲ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਐਡੀਲੇਡ, 13 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ’ਚ ਮਾਤਾ ਰਾਣੀ ਦੇ ਭਗਤਾਂ ਵੱਲੋਂ ‘ਮਾਤਾ ਕੀ ਵਿਸ਼ਾਲ ਚੌਂਕੀ’ ਦਾ ਸਮਾਗਮ 17 ਅਕਤੂਬਰ, ਦਿਨ ਸ਼ਨਿੱਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਭਜਨ ਗਾਇਕ ਸੋਨੂੰ ਨੱਯਰ ਤੇ ਉਨ੍ਹਾਂ ਦੇ ਸਾਥੀ ਲਾਈਵ ਸੰਗੀਤਕ ਬੈਂਡ ਨਾਲ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਮਾਗਮ ਸ਼ਾਮ 5 ਵਜੇ ਤੋਂ ਕਰੌਇਡਨ ਪਾਰਕ ਸਥਿਤ ਸਰਬੀਆ ਕਮਿਊਨਿਟੀ ਹਾਲ, 117 ਰੀਜੈਂਸੀ ਰੋਡ, ਐੱਸ.ਏ ਵਿਖੇ ਸ਼ੁਰੂ ਹੋਵੇਗਾ। ਸਮਾਗਮ ਦੌਰਾਨ ਪੰਡਿਤ ਰਵੀ ਦੱਤ ਸ਼ਰਮਾ ਵੱਲੋਂ ਪੂਜਾ ਕਰਵਾਈ ਜਾਵੇਗੀ ਅਤੇ ਭਗਤਾਂ ਵੱਲੋਂ ਮਾਤਾ ਰਾਣੀ ਦੀ ਮਹਿਮਾ ਵਿੱਚ ਭਜਨ ਪੇਸ਼ ਕੀਤੇ ਜਾਣਗੇ। ਪ੍ਰਬੰਧਕਾਂ ਅਨੁਸਾਰ ਸਮਾਗਮ ’ਚ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ ਤੇ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਸਮਾਗਮ ਨੂੰ ਸਫ਼ਲ ਬਣਾਉਣ ਲਈ ਸੇਵਾਦਾਰਾਂ ਅਤੇ ਸਪਾਂਸਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।