ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸੀਜ਼ਨ 2027 ਸਬੰਧੀ ਅਹਿਮ ਮੀਟਿੰਗ
ਲੰਡਨ, 13 ਅਕਤੂੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸਾਲ 2027 ਦੇ ਕਬੱਡੀ ਸੀਜ਼ਨ ਨੂੰ ਲੈ ਕੇ ਇਕ ਅਹਿਮ ਮੀਟਿੰਗ ਨੌਰਥਹੈਂਪਟਨ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ’ਚ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਖੇਡ ਰਹੇ ਕਬੱਡੀ ਕਲੱਬਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਲੰਡਨ, 13 ਅਕਤੂੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸਾਲ 2027 ਦੇ ਕਬੱਡੀ ਸੀਜ਼ਨ ਨੂੰ ਲੈ ਕੇ ਇਕ ਅਹਿਮ ਮੀਟਿੰਗ ਨੌਰਥਹੈਂਪਟਨ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ’ਚ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਖੇਡ ਰਹੇ ਕਬੱਡੀ ਕਲੱਬਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸੱਤਾ ਮੁਠੱਡਾ ਨੇ ਦੱਸਿਆ ਕਿ 2027 ਦੇ ਕਬੱਡੀ ਸੀਜ਼ਨ ਹੁਣ ਨਵੇਂ ਢੰਗ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਕਬੱਡੀ ਨੂੰ ਨਸ਼ਾ ਮੁਕਤ ਕਰਨ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਸਾਰੀਆਂ ਕਲੱਬਾਂ ਵਚਨਵੱਧ ਹਨ, ਉਹਨਾਂ ਕਿਹਾ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਪਹਿਲਾਂ ਵੀ ਨਸ਼ਾ ਮੁਕਤ ਕਬੱਡੀ ਲਈ ਯਤਨ ਕਰਦੀ ਰਹੀ ਹੈ ਅਤੇ ਅੱਗੇ ਤੋਂ ਵੀ ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਨਾਲ ਮਿਲ ਕੇ ਨਸ਼ਾ ਮੁਕਤ ਕਬੱਡੀ ਕਰਵਾਉਣ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ। ਉਹਨਾਂ ਦੱਸਿਆ ਕਿ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ ਅਤੇ ਮਈ 2027 ਤੋਂ ਜੁਲਾਈ 2027 ਤੱਕ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਦੀਆਂ ਤਾਰੀਖ਼ਾਂ ਜਲਦੀ ਐਲਾਨੀਆਂ ਜਾਣਗੀਆਂ। ਕਲੱਬ ਹੁਣ ਖਿਡਾਰੀਆਂ ਦੀ ਚੋਣ ਕਰ ਰਹੇ ਹਨ ਅਤੇ ਚੋਟੀ ਦੇ ਕਬੱਡੀ ਖਿਡਾਰੀ ਇੰਗਲੈਂਡ ਦੇ ਮੈਦਾਨਾਂ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਬਾਹਰੋਂ ਖਿਡਾਰੀ ਮੰਗਵਾਉਣ, ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧ ਅਤੇ ਖੇਡ ਮੈਦਾਨਾਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਸਬੰਧੀ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ, ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਸਤਨਾਮ ਸਿੰਘ ਸੱਤਾ ਮੁਠੱਡਾ, ਸਤਿੰਦਰ ਸਿੰਘ ਗੋਲਡੀ, ਖਜ਼ਾਨਚੀ ਕੁਲਵੰਤ ਸਿੰਘ ਸੰਘਾ, ਸ਼ੀਰਾ ਸਿੰਘ ਔਲਖ, ਮੀਤ ਪ੍ਰਧਾਨ ਬਲਵਿੰਦਰ ਸਿੰਘ ਦੂਲੇ, ਸੁਰਿੰਦਰ ਸਿੰਘ ਮਾਣਕ, ਮਨਜੀਤ ਸਿੰਘ, ਭਜਨ ਸਿੰਘ ਸਮਰਾ, ਕੁਲਬੀਰ ਸਿੰਘ ਸੁੱਖਾ, ਪਾਲ਼ਾ ਬਾਜਵਾ, ਕੁਲਵਿੰਦਰ ਸਿੰਘ ਸਹੋਤਾ, ਬਲਜਿੰਦਰ ਭਿੰਡਰ, ਦਲਵੀਰ ਸਿੰਘ ਸੈਂਹਬੀ, ਕੁਲਵੀਰ ਸਿੰਘ ਖੱਖ, ਸੁੱਖੀ ਬੈਂਸ, ਨਿਰਮਲ ਸਿੰਘ ਲੱਡੂ, ਪਿੰਦਰ ਸਿੰਘ, ਸੁਰਿੰਦਰ ਸਿੰਘ ਅਟਵਾਲ ਅਤੇ ਹੋਰ ਹਾਜ਼ਰ ਸਨ।