14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

Ad Position 21
No active advertisement
ਅਜੀਤ ਡੈਸਕ 10-03-2026
ਸੈਕਰਾਮੈਂਟੋ, 9 ਮਾਰਚ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਟੈਕਸਾਸ ਸਦਨ ਲਈ ਡਿਸਟਿ੍ਕਟ 47 ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ | ਉਸ ਨੇ ਯੂ.ਐਸ.ਆਰਮੀ ਵੈਟਰਨ ਜੋਸਫ ਕੋਪਸਰ ਨੂੰ ਹਰਾਇਆ | ਨਵੰਬਰ ਵਿੱਚ ਪੂਜਾ ਦਾ ਮੁਕਾਬਲਾ ਰਿਪਬਲੀਕਨ ਉਮੀਦਵਾਰ ਜੈਨੀਫਰ ਮੁਸ਼ਟੇਲਰ ਨਾਲ ਹੋਵੇਗਾ | ਸੇਠੀ ਨੂੰ 76 ਫ਼ੀਸਦ ਵੋਟਾਂ ਮਿਲੀਆਂ ਜਦ ਕਿ ਕੋਪਸਰ ਕੇਵਲ 24 ਫ਼ੀਸਦ ਵੋਟਾਂ ਹੀ ਲਿਜਾ ਸਕਿਆ | ਕੋਪਸਰ ਨੇ ਪੂਜਾ ਦੇ ਭਾਰਤੀ ਹੋਣ ਦਾ ਮੁੱਦਾ ਉਭਾਰਿਆ ਸੀ ਜੋ ਉਸ ਦੇ ਵਿਰੁੱਧ ਗਿਆ | ਜਿੱਤ ਤੋਂ ਬਾਅਦ ਸੇਠੀ ਨੇ ਆਪਣੇ ਹਮਾਇਤੀਆਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਜਿਨਾਂ ਕਾਰਨ ਉਸ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ | ਉਸ ਨੇ ਇੰਸਟਾਗ੍ਰਾਮ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ, ਕੁਸ਼ਲ ਟੀਮ, ਵਾਲੰਟੀਅਰਾਂ ਤੇ ਸਮਰਥਕਾਂ ਦੀ ਰਿਣੀ ਹੈ ਜਿਨਾਂ ਦੀਆਂ ਅਣਥਕ ਕੋਸ਼ਿਸ਼ਾਂ ਨਾਲ ਉਸ ਦੀ ਜਿੱਤ ਹੋਈ ਹੈ |







.




Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗਿ੍ਫਤਾਰ ਅਗਲੀ ਖ਼ਬਰ ਲੰਡਨ ਪੁਲਿਸ ਵੱਲੋਂ ਗੈਰ-ਕਾਨੂੰਨੀ ਬਿਜਲਈ ਸਾਈਕਲਾਂ ਤੇ ਸਕੂਟਰਾਂ ਨੂੰ ਜ਼ਬਤ ਕਰਨ ਲਈ ਨਾਕੇਬੰਦੀ ਮੁਹਿੰਮ ਤੇਜ਼ <br/>
Ad Position 24