14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲੰਡਨ ਪੁਲਿਸ ਵੱਲੋਂ ਗੈਰ-ਕਾਨੂੰਨੀ ਬਿਜਲਈ ਸਾਈਕਲਾਂ ਤੇ ਸਕੂਟਰਾਂ ਨੂੰ ਜ਼ਬਤ ਕਰਨ ਲਈ ਨਾਕੇਬੰਦੀ ਮੁਹਿੰਮ ਤੇਜ਼ <br/>

Ad Position 21
No active advertisement
ਅਜੀਤ ਡੈਸਕ 10-03-2026
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲੰਡਨ ਪੁਲਿਸ ਨੇ ਵੱਡੀ ਕਾਰਵਾਈ 'ਚ ਲੰਡਨ ਦੀਆਂ ਸੜਕਾਂ ਤੋਂ ਗੈਰ-ਕਾਨੂੰਨੀ ਬਿਜਲਈ ਸਾਈਕਲਾਂ (ਇਲੈਕਟਿ੍ਕ ਬਾਈਕਾਂ) ਤੇ ਸਕੂਟਰਾਂ ਨੂੰ ਜ਼ਬਤ ਕੀਤਾ ਹੈ | ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਨੇ ਲੰਡਨ 'ਚ ਅਪਰਾਧ ਤੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਨ ਲਈ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ 2 ਦਿਨਾਂ ਵਿਚ 52 ਗੈਰ-ਕਾਨੂੰਨੀ ਈ-ਬਾਈਕ ਅਤੇ ਮੋਪੇਡ ਜ਼ਬਤ ਕੀਤੇ ਹਨ | ਵੈਸਟ ਐਂਡ ਤੇ ਹਾਰਲਸਡੇਨ 'ਚ ਹੋਏ ਇਸ ਆਪ੍ਰੇਸ਼ਨ ਵਿਚ ਆਸ ਪਾਸ ਦੀਆਂ ਟੀਮਾਂ ਤੇ ਮਾਹਿਰਾਂ ਨੇ ਸਮੱਸਿਆ ਵਾਲੇ ਖੇਤਰਾਂ ਵਿਚ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਉੱਚ-ਤਕਨੀਕੀ ਡਰੋਨਾਂ ਦੀ ਮਦਦ ਨਾਲ ਨਾਕਾਬੰਦੀ ਕੀਤੀ | ਇਸ ਦÏਰਾਨ ਇਕ ਸਵਾਰ ਨੇ ਮÏਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਦਬੋਚ ਲਿਆ ਗਿਆ ਤੇ ਉਸ 'ਤੇ ਖਤਰਨਾਕ ਡਰਾਈਵਿੰਗ ਕਰਨ, ਪੁਲਿਸ ਲਈ ਨਾ ਰੁਕਣ ਤੇ ਲਾਇਸੈਂਸ ਜਾਂ ਬੀਮੇ ਤੋਂ ਬਿਨਾਂ ਵਾਹਨ ਚਲਾਉਣ ਦੇ ਦੋਸ਼ ਲਗਾਏ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ ਅਗਲੀ ਖ਼ਬਰ ਮੱਧ ਪੂਰਬ ਤਣਾਅ ਦਰਮਿਆਨ ਬਿ੍ਟੇਨ ਦਾ ਜੰਗੀ ਜਹਾਜ਼ 'ਪਿ੍ੰਸ ਆਫ਼ ਵੇਲਜ਼' ਤਿਆਰ ਬਰ ਤਿਆਰ
Ad Position 24