14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੱਧ ਪੂਰਬ ਤਣਾਅ ਦਰਮਿਆਨ ਬਿ੍ਟੇਨ ਦਾ ਜੰਗੀ ਜਹਾਜ਼ 'ਪਿ੍ੰਸ ਆਫ਼ ਵੇਲਜ਼' ਤਿਆਰ ਬਰ ਤਿਆਰ

Ad Position 21
No active advertisement
ਅਜੀਤ ਡੈਸਕ 10-03-2026
ਲੈਸਟਰ (ਇੰਗਲੈਂਡ), 9 ਮਾਰਚ (ਸੁਖਜਿੰਦਰ ਸਿੰਘ ਢੱਡੇ)-ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਬਿ੍ਟੇਨ ਨੇ ਆਪਣੇ ਤਾਕਤਵਰ ਜੰਗੀ ਜਹਾਜ਼ਾਂ ਵਿੱਚੋਂ ਇਕ ਜਹਾਜ਼ ਪਿ੍ੰਸ ਆਫ਼ ਵੇਲਜ਼ ਨੂੰ ਉੱਚ ਤਿਆਰੀ ਦੀ ਹਾਲਤ ਵਿਚ ਰੱਖ ਦਿੱਤਾ ਹੈ | ਰੱਖਿਆ ਨਾਲ ਜੁੜੇ ਸਰੋਤਾਂ ਮੁਤਾਬਕ ਇਸ ਜਹਾਜ਼ ਦੇ ਕਰਮਚਾਰੀਆਂ ਨੂੰ ਦੱਸਿਆ ਗਿਆ ਹੈ ਕਿ ਉਹ 5 ਦਿਨਾਂ ਦੇ ਅੰਦਰ ਸਮੁੰਦਰ 'ਚ ਰਵਾਨਾ ਹੋਣ ਲਈ ਤਿਆਰ ਰਹਿਣ | ਇਸ ਤੋਂ ਪਹਿਲਾਂ ਇਸ ਜਹਾਜ਼ ਦੀ ਰਵਾਨਗੀ ਲਈ ਤਿਆਰੀ ਦਾ ਸਮਾਂ ਚੌਦਾਂ ਦਿਨ ਹੁੰਦਾ ਸੀ | ਜਾਣਕਾਰੀ ਅਨੁਸਾਰ ਸੰਭਾਵਨਾ ਹੈ ਕਿ ਇਸ ਜਹਾਜ਼ ਨੂੰ ਮੱਧਧਰਤੀ ਸਮੁੰਦਰ ਵੱਲ ਭੇਜਿਆ ਜਾ ਸਕਦਾ ਹੈ ਤਾਂ ਜੋ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦੌਰਾਨ ਬਿ੍ਟੇਨ ਦੇ ਹਿੱਤਾਂ ਤੇ ਉਸਦੇ ਸਾਥੀ ਦੇਸ਼ਾਂ ਦੀ ਸੁਰੱਖਿਆ ਕੀਤੀ ਜਾ ਸਕੇ | ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਾਜਿਕ ਮਾਧਿਅਮ 'ਤੇ ਬਿ੍ਟਿਸ਼ ਪ੍ਰਧਾਨ ਮੰਤਰੀ ਸਿਰ ਕੀਰ ਸਟਾਰਮਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਿ੍ਟੇਨ ਨੂੰ ਪਹਿਲਾਂ ਹੀ ਆਪਣੇ ਜੰਗੀ ਜਹਾਜ਼ ਮੱਧ ਪੂਰਬ ਭੇਜਣੇ ਚਾਹੀਦੇ ਸਨ | ਹਾਲਾਂਕਿ ਬਿ੍ਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਇਰਾਨ ਖ਼ਿਲਾਫ਼ ਕਿਸੇ ਹਮਲਾਵਰ ਕਾਰਵਾਈ 'ਚ ਸ਼ਾਮਲ ਨਹੀਂ ਹੋਈ ਤੇ ਨਾ ਹੀ ਇਸ ਸਬੰਧੀ ਕੋਈ ਐਲਾਨ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਲੰਡਨ ਪੁਲਿਸ ਵੱਲੋਂ ਗੈਰ-ਕਾਨੂੰਨੀ ਬਿਜਲਈ ਸਾਈਕਲਾਂ ਤੇ ਸਕੂਟਰਾਂ ਨੂੰ ਜ਼ਬਤ ਕਰਨ ਲਈ ਨਾਕੇਬੰਦੀ ਮੁਹਿੰਮ ਤੇਜ਼ <br/> ਅਗਲੀ ਖ਼ਬਰ ਯੂਕਰੇਨ ਦੇ ਜੰਗੀ ਹਾਲਾਤਾਂ ਲਈ ਗੁਰਦੁਆਰਾ ਬਾਬਾ ਵਡਭਾਗ ਸਿੰਘ ਕੁਵੈਟਰੀ ਵੱਲੋਂ ਯੂਕਰੇਨ 'ਚ ਭੇਜੀ ਗਈ ਐਂਬੂਲੈਂਸ
Ad Position 24