ਲੁਧਿਆਣਾ, 10 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜੈਪੁਰ ਤੋਂ ਲੁਧਿਆਣਾ ਪਰਿਵਾਰ ਸਮੇਤ ਰੇਲ ਗੱਡੀ ਰਾਹੀਂ ਆ ਰਹੇ ਵਪਾਰੀ ਦੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਅੰਕੁਸ਼ ਜੈਨ ਨਾਮੀ ਵਪਾਰੀ ਆਪਣੇ ਪਰਿਵਾਰ ਨਾਲ ਜੈਪੁਰ ਵਿਚ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ ਅਤੇ ਬੀਤੀ ਰਾਤ ਅਜਮੇਰ ਤੋਂ ਲੁਧਿਆਣਾ ਆ ਰਹੀ ਰੇਲ ਗੱਡੀ ਵਿਚ ਥਰਡ ਏਸੀ ਵਿਚ ਸਫ਼ਰ ਕਰ ਰਿਹਾ ਸੀ | ਉਸ ਦੇ ਨਾਲ ਉਸ ਦਾ ਪਰਿਵਾਰ ਸੀ | ਅੰਕੁਸ਼ ਨੇ ਦੱਸਿਆ ਕਿ ਦੇਰ ਰਾਤ ਰੇਲ ਗੱਡੀ ਵਿਚ ਸੌਂ ਗਿਆ, ਸਵੇਰੇ ਜਦੋਂ ਉੱਠਿਆ ਤਾਂ ਉਸ ਦਾ ਸੋਨੇ ਦੇ ਗਹਿਣੇ ਵਾਲਾ ਬੈਗ ਚੋਰੀ ਹੋ ਚੁੱਕਾ ਸੀ | ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਿਰਫ਼ ਉਸ ਦੇ ਸੋਨੇ ਦੇ ਗਹਿਣੇ ਵਾਲਾ ਹੀ ਬੈਗ ਚੋਰੀ ਕੀਤਾ, ਜਦਕਿ ਉੱਥੇ ਕੁੱਝ ਹੋਰ ਬੈਗ ਵੀ ਪਏ ਸਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਬੈਗ ਵਿਚ 10 ਲੱਖ ਰੁਪਏ ਦੇ ਗਹਿਣੇ ਸਨ |