ਲੁਧਿਆਣਾ, 10 ਮਾਰਚ (ਜਸਵਿੰਦਰ ਸਿੰਘ)-ਮੌਜੂਦਾ ਪਲੇਸਮੈਂਟ ਦੌਰ ਵਿਚ ਪੀ.ਏ.ਯੂ. ਦੇ ਤਿੰਨ ਵਿਦਿਆਰਥੀਆਂ ਨੂੰ ਅਮੂਲ ਇੰਡੀਆ ਨੇ ਨੌਕਰੀ ਲਈ ਚੁਣ ਲਿਆ ਹੈ | ਇਹ ਤਿੰਨੇ ਵਿਦਿਆਰਥੀ ਸਕੂਲ ਆਫ਼ ਬਿਜ਼ਨਸ ਸਟੱਡੀ ਵਿਚ ਐਮ.ਬੀ.ਏ. ਐਗਰੀ ਬਿਜ਼ਨਸ ਦੇ ਵਿਦਿਆਰਥੀ ਹਨ | ਆਖਰੀ ਸਮੈਸਟਰ ਦੇ ਇਹਨਾਂ ਵਿਦਿਆਰਥੀਆਂ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਚਾਹਲ ਅਤੇ ਦਿਵਾਸ਼ ਦੀ ਡਿਗਰੀ ਜੁਲਾਈ 2026 ਵਿਚ ਮੁਕੰਮਲ ਹੋਵੇਗੀ | ਇਹਨਾਂ ਵਿਦਿਆਰਥੀਆਂ ਨੂੰ 7 ਲੱਖ ਸਾਲਾਨਾ ਦੇ ਤਨਖ਼ਾਹ ਪੈਕੇਜ ਲਈ ਚੁਣਿਆ ਗਿਆ ਹੈ | ਪੀ.ਏ.ਯੂ. ਦੇ ਯੂਨੀਵਰਸਿਟੀ ਕਾਊਾਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਇਸ ਮੌਕੇ ਕਿਹਾ ਕਿ ਵਿਦਿਆਰਥੀਆਂ ਦਾ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਚੰਗੀ ਤਨਖ਼ਾਹ ਲਈ ਚੁਣਿਆ ਜਾਣਾ ਹੌਂਸਲਾ ਵਧਾਉਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਉੱਘੇ ਉਦਯੋਗਿਕ ਘਰਾਣੇ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਯੋਗਤਾ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਆਪਣੇ ਸੰਸਥਾਨ ਦਾ ਹਿੱਸਾ ਬਣਾ ਕੇ ਖੁਸ਼ ਹਨ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਉਨ੍ਹਾਂ ਵਿਦਿਆਰਥੀਆਂ ਦੀ ਚੋਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |