11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਨਗਰ ਨਿਗਮ ਦੀ ਭਦੌੜ ਹਾਊਸ 'ਚ ਗੈਰ ਕਾਨੰੂਨੀ ਉਸਾਰੀ 'ਤੇ ਸਖ਼ਤ ਕਾਰਵਾਈ, ਇਮਾਰਤ ਸੀਲ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਗੈਰ ਕਾਨੰੂਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਮੰਗਲਵਾਰ ਨੰੂ ਭਦੌੜ ਹਾਊਸ ਇਲਾਕੇ ਵਿਚ ਇਕ ਗੈਰ ਕਾਨੰੂਨੀ ਇਮਾਰਤ ਨੰੂ ਸੀਲ ਕਰ ਦਿੱਤਾ ਗਿਆ ਅਤੇ ਉਪਰਲੀ ਮੰਜ਼ਿਲ ਬਣਾਉਣ ਲਈ ਲਗਾਈ ਗਈ ਸ਼ਟਰਿੰਗ ਨੰੂ ਵੀ ਹਟਾ ਦਿੱਤਾ ਗਿਆ | ਨਗਰ ਨਿਗਮ ਦੇ ਜ਼ੋਨ ਏ ਦੀ ਬਿਲਡਿੰਗ ਬਰਾਂਚ ਵਲੋਂ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ | ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਨੰੂ ਇਸ ਗੈਰ ਕਾਨੰੂਨੀ ਨਿਰਮਾਣ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸਤੋਂ ਬਾਅਦ ਮਾਲਕ ਨੰੂ ਗੈਰ ਕਾਨੰੂਨੀ ਨਿਰਮਾਣ ਰੋਕਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ | ਇਸਦੇ ਬਾਵਜੂਦ ਮਾਲਕ ਵਲੋਂ ਨਿਰਮਾਣ ਕੰਮ ਜਾਰੀ ਰੱਖਿਆ ਗਿਆ, ਜਿਸ ਕਾਰਨ ਮੰਗਲਵਾਰ ਨੰੂ ਨਗਰ ਨਿਗਮ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਨੰੂ ਸੀਲ ਕਰ ਦਿੱਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਮਾਲਕ ਵਲੋਂ ਇਮਾਰਤ 'ਤੇ ਇਕ ਹੋਰ ਮੰਜ਼ਿਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਲਈ ਲਗਾਈ ਗਈ ਸ਼ਟਰਿੰਗ ਨੂੰ ਵੀ ਹਟਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਇਕ-ਇਕ ਚੋਣ ਵਾਅਦੇ ਨੂੰ ਪੂਰਾ ਕਰ ਕੇ ਆਪਣਾ ਫ਼ਰਜ਼ ਨਿਭਾਇਆ-ਵਿਧਾਇਕ ਸੰਗੋਵਾਲ <br/> ਅਗਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ ਤਹਿਤ 6 ਖ਼ਿਲਾਫ਼ ਕੇਸ ਦਰਜ
Ad Position 24