11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਸੜਕੀ ਪ੍ਰੋਜੈਕਟਾਂ ਦਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਭੁਪਿੰਦਰ ਸਿੰਘ ਬੈਂਸ)-ਜ਼ਿਲੇ੍ਹ ਵਿਚ ਟ੍ਰੈਫਿਕ ਭੀੜ ਘਟਾਉਣ ਅਤੇ ਸੜਕ ਸੁਰੱਖਿਆ ਨੰੂ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੰੂ ਵੱਖ-ਵੱਖ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੌਜੈਕਟਾਂ ਦਾ ਮੌਕੇ 'ਤੇ ਜਾ ਕੇ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਸੜਕ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਰਾਹੁਲ ਵਰਮਾ ਸਮੇਤ ਹੋਰ ਅਧਿਕਾਰੀਆਂ ਨਾਲ ਮੁੱਖ ਹਾਈਵੇਅ ਅਤੇ ਚੌਰਾਹਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ | ਨਿਰੀਖਣ ਦੌਰਾਨ ਡੀ.ਸੀ. ਨੇ ਐਨ.ਐਚ.ਏ. ਦੀ ਪ੍ਰੋਜੈਕਟ ਡਾਇਰੈਕਟਰ ਪਿ੍ਯੰਕਾ ਮੀਨਾ ਨੰੂ ਲਾਡੋਵਾਲ ਪੁਲਿਸ ਸਟੇਸ਼ਨ ਸਾਹਮਣੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਤੇ ਬਣੇ ਖਤਰਨਾਕ ਬਲੈਕ ਸਪਾਟ ਨੰੂ ਤੁਰੰਤ ਦੂਰ ਕਰਨ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਮੌਜੂਦਾ ਮੀਡੀਅ ਕਾਰਨ ਇਥੇ ਅਕਸਰ ਹਾਦਸੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ | ਇਸ ਤੋਂ ਇਲਾਵਾ ਹਾਰਡੀਜ ਵਰਲਡ ਦੇ ਸਾਹਮਣੇ ਚਾਰ ਮਾਰਗੀ ਰੇਲਵੇ ੳਵਰ ਬਿ੍ਜ ਨੰੂ ਛੇ ਮਾਰਗੀ ਕਰਨ ਅਤੇ ਵਾਹਨ ਅੰਡਰਪਾਸ ਬਣਾਉਣ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ | ਹਾਦਸਿਆਂ ਦੇ ਖਤਰੇ ਨੰੂ ਘਟਾਉਣ ਲਈ ਸਪੀਡ ਬ੍ਰੇਕਰ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ | ਡੀ.ਸੀ. ਹਿਮਾਂਸ਼ੂ ਜੈਨ ਨੇ ਐਨ.ਐਚ.ਏ.ਆਈ ਨੂੰ ਜਲੰਧਰ-ਲੁਧਿਆਣਾ-ਦਿੱਲੀ ਸੜਕ ਦੇ ਨਾਲ ਲੱਗੀਆਂ ਸਰਵਿਸ ਲੇਨਾਂ ਤੋਂ ਕਬਜ਼ੇ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਇਸ ਮੁਹਿੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ | ਨਾਲ ਹੀ ਹਾਈਵੇਅ ਦੋਵੇ ਪਾਸਿਆਂ ਖਾਲੀ ਜ਼ਮੀਨ 'ਤੇ ਹਰੀ ਪੱਟੀਆਂ ਵਿਕਸਿਤ ਕਰਨ ਦੀ ਯੋਜਨਾ ਬਣਾਉਣ ਲਈ ਵੀ ਕਿਹਾ ਗਿਆ | ਇਸ ਤੋਂ ਇਲਾਵਾ ਜੈਨ ਨੇ ਲੁਧਿਆਣਾ- ਫਿਰੋਜ਼ਪੁਰ ਐਲੀਵੇਟਿਡ ਹਾਈਵੇਅ ਤੇ ਕੰਕਰੀਟ ਕਰੈਸ਼ ਬੈਰੀਅਰ ਲਗਾਉਣ ਲਈ ਵਿਸਤਿ੍ਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ | ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਸਿੰਚਾਈ ਵਿਭਾਗ ਦਾ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਗਿਆ | ਜਿਸ ਨਾਲ ਚੰਡੀਗੜ੍ਹ ਰੋਡ ਨੰੂ ਸਿੱਧਾ ਦਿੱਲੀ ਜੀ.ਟੀ.ਰੋਡ ਨਾਲ ਜੋੜਕੇ ਭਾਰੀ ਵਾਹਨਾਂ ਨੰੂ ਜਮਾਲਪੁਰ, ਸੈਕਟਰ 32 ਅਤੇ ਸਮਰਾਲਾ ਚੌਂਕ ਵਰਗੇ ਇਲਾਕਿਆਂ ਤੋ ਬਾਹਰ ਮੋੜਿਆ ਜਾ ਸਕੇਗਾ | ਰਾਹੋਂ ਰੋਡ ਪ੍ਰੋਜੈਕਟ ਦੀ ਸਮੀਖਿਆ ਦੌਰਾਨ ਡੀ.ਸੀ. ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੰੂ ਸੜਕ 'ਤੇ ਲੱਗੇ ਬਿਜਲੀ ਦੇ ਖੰਭੇ ਤੁਰੰਤ ਹਟਾਉਣ ਲਈ ਕਿਹਾ ਤਾਂ ਜੋ ਲੋਕ ਨਿਰਮਾਣ ਵਿਭਾਗ ਵਲੋਂ ਨਿਰਮਾਣ ਕੰਮ ਬਿਨ੍ਹਾਂ ਦੇਰੀ ਸ਼ੁਰੂ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ-ਈਰਾਨ ਟਕਰਾਅ ਕਾਰਨ ਐਮ.ਐਸ.ਐਮ.ਈ. ਨੂੰ ਗੰਭੀਰ ਪ੍ਰਭਾਵ ਦਾ ਕਰਨਾ ਪੈ ਸਕਦਾ ਹੈ ਸਾਹਮਣਾ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਇਕ-ਇਕ ਚੋਣ ਵਾਅਦੇ ਨੂੰ ਪੂਰਾ ਕਰ ਕੇ ਆਪਣਾ ਫ਼ਰਜ਼ ਨਿਭਾਇਆ-ਵਿਧਾਇਕ ਸੰਗੋਵਾਲ <br/>
Ad Position 24