11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜਵੱਦੀ ਟਕਸਾਲ ਵਿਖੇ 7 ਰੋਜ਼ਾ ਨਾਮ ਸਿਮਰਨ ਸਮਾਗਮ ਆਰੰਭ ਸਮਾਗਮ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਦੀ ਆਰੰਭਤਾ ਹੋਈ | ਇਹ ਨਾਮ ਸਿਮਰਨ ਅਭਿਆਸ ਲਗਾਤਾਰ 14 ਮਾਰਚ ਤੱਕ ਚੱਲੇਗਾ | ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਨਿੱਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਹੋਣਗੇ | ਸ਼ਾਮ ਨੂੰ 7.30 ਤੋਂ 9 ਵਜੇ ਤੱਕ ਸਿਰੀ ਦਰਬਾਰ ਸਾਹਿਬ ਦਾ ਜੱਥਾ ਹਾਜ਼ਰੀ ਭਰਿਆ ਕਰਨਗੇ | ਜੁੜੀਆਂ ਸੰਗਤਾਂ ਨੂੰ ਨਾਮ ਸਿਮਰਨ ਜੋੜਦਿਆਂ ਸਨਮੁੱਖ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਧਰਮ ਬਾਰੇ ਸੰਕੀਰਣ ਦਿ੍ਸ਼ਟੀਕੋਣ ਵੀ ਭਿ੍ਸ਼ਟਾਚਾਰ ਦਾ ਬਹੁਤ ਵੱਡਾ ਕਾਰਨ ਹੈ | ਦੁਰਾਚਾਰੀ ਅਤੇ ਭਿ੍ਸ਼ਟਾਚਾਰੀ ਮਨੁੱਖ ਧਾਰਮਿਕ ਹੋ ਹੀ ਨਹੀਂ ਸਕਦਾ | ਜੇਕਰ ਅਜੋਕਾ ਮਨੁੱਖ ਫੋਕਟ ਕਰਮ-ਕਾਂਡਾਂ ਨੂੰ ਹੀ ਧਰਮ ਸਮਝਦਾ ਹੈ, ਤਾਂ ਉਸਨੇ ਧਰਮ ਨੂੰ ਬਹੁਤ ਸੰਕੀਰਨ ਬਣਾ ਦਿੱਤਾ ਹੈ | ਕੇਵਲ ਕੁਝ ਧਾਰਮਿਕ ਸਮਝੀਆਂ ਜਾਣ ਵਾਲੀਆਂ ਰਸਮਾਂ ਰੀਤਾਂ-ਰਿਵਾਜ਼ਾਂ ਜਾਂ ਅੰਧ-ਵਿਸ਼ਵਾਸ਼ਾਂ ਨੂੰ ਹੀ ਧਰਮ ਸਮਝ ਲੈਣਾ ਸਹੀ ਨਹੀਂ ਮੰਨਿਆ ਜਾ ਸਕਦਾ | ਅੱਜ ਧਰਮ ਬਾਰੇ ਆਪਣੇ ਦਿ੍ਸ਼ਟੀਕੋਣ ਨੂੰ ਬਦਲਣ ਦੀ ਲੋੜ ਹੈ | ਗੁਰੂ ਸਾਹਿਬਾਨ ਅਨੁਸਾਰ ਧਰਮ ਮਨੁੱਖ ਨੂੰ ਉੱਚਾ ਤੇ ਸੁੱਚਾ ਬਣਾਉਂਦਾ ਹੈ | ਭਗਤੀ, ਪਿਆਰ, ਸੇਵਾ, ਪਰਉਪਕਾਰ, ਪਵਿੱਤਰਤਾ, ਸੰਤੋਖ ਤੇ ਸੱਚਾਈ ਧਰਮ ਦੇ ਆਧਾਰ ਭੂਤ ਤੱਤ ਹਨ | ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਪਰਮਾਤਮਾ ਸੱਚਾਈ ਦੀ ਭੇਟਾ ਸਵੀਕਾਰ ਕਰਦਾ ਹੈ | ਜੀਵਨ-ਰਾਹ 'ਤੇ ਮਨ ਬਚਨ ਅਤੇ ਕਰਮ ਕਰਕੇ ਸੱਚਾਈ 'ਤੇ ਚਲਣਾ ਹੀ ਪ੍ਰਭੂ ਦੀ ਪੂਜਾ ਹੈ | ਸਤ ਅਤੇ ਸੰਤੋਖ ਦਾ ਜੀਵਨ ਬਤੀਤ ਕਰਨਾ ਹੀ ਉਸ ਅੱਗੇ ਅਰਦਾਸ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਜਿਹੜਾ ਮਨੁੱਖ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ, ਅਕਾਲ ਪੁਰਖ ਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ | ਉਹ ਸਤ ਅਤੇ ਸੰਤੋਖ ਦੀ ਮਰਿਆਦਾ ਵਿਚ ਰਹਿੰਦੇ ਜੀਵਨ ਬਤੀਤ ਕਰਨ ਨਾਲ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲੈਂਦਾ ਹੈ | ਬਾਬਾ ਜੀ ਸੰਗਤਾਂ ਨੂ ਹਫ਼ਤਾਵਾਰ ਲਗਾਤਾਰ ਨਾਮ ਅਭਿਆਸ ਸਮਾਗਮ ਅਤੇ ਸ਼ਾਮ ਨੂੰ ਸਿਰੀ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਤੋਂ ਕੀਰਤਨ ਸਰਵਣ ਕਰ ਕੇ ਜੀਵਨ ਸਫਲਾ ਕਰੋ ਇਸ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ |

Ad Position 22
No active advertisement
ਪਿਛਲੀ ਖ਼ਬਰ ਬਲਦੇਵ ਸਿੰਘ ਗਰੇਵਾਲ ਦੀ ਮਨਾਈ ਪਹਿਲੀ ਬਰਸੀ ਮੌਕੇ ਉੱਘੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ <br... ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਹਰ ਹੁਲੱੜ੍ਹਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਪ੍ਰਬੰਧਕ <br/>
Ad Position 24