ਲੁਧਿਆਣਾ, 10 ਮਾਰਚ (ਜਤਿੰਦਰ ਭੰਬੀ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਲੋਂ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਦੀ ਅਗਵਾਈ ਹੇਠ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਸੁਭਮ ਬਲੂਨੀ ਇਸ ਸਮਾਗਮ ਦੇ ਇੰਚਾਰਜ ਸਨ | ਸਮਾਗਮ ਵਿੱਚ ਪੀ.ਏ.ਯੂ. ਦੇ ਜੁਆਇੰਟ ਡਾਇਰੈਕਟਰ (ਸਟੂਡੈਂਟ ਵੈਲਫੇਅਰ) ਡਾ. ਕਮਲਜੀਤ ਸਿੰਘ ਸੂਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਤਿੰਨ ਵਾਰ ਦੇ ਕਾਮਨਵੈਲਥ ਚੈਂਪੀਅਨ ਵੇਟਲਿਫਟਰ ਪਰਵੇਸ਼ ਚੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਖਾਲਸਾ ਦੀਵਾਨ ਦੇ ਖਜਾਨਚੀ ਗੁਰਸਿਮਰਨ ਸਿੰਘ ਗਰੇਵਾਲ, ਮੈਨੇਜਮੈਂਟ ਦੇ ਮੈਂਬਰਾਂ ਰਵਿੰਦਰਬੀਰ ਕੌਰ ਗਰੇਵਾਲ, ਕੁਸਲ ਢਿੱਲੋਂ, ਮਨਜੀਤ ਕੌਰ, ਖਾਲਸਾ ਇੰਸਟੀਚਿਊਟਸ ਦੇ ਡਾਇਰੈਕਟਰ ਡਾ. ਮੁਕਤੀ ਗਿੱਲ, ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਵੀ ਆਪਣੀ ਮਾਣਯੋਗ ਹਾਜਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ | ਬੀ.ਐਡ. ਅਤੇ ਐਮ.ਐਡ. ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਵਿਚ ਦੌੜਾਂ (200 ਮੀਟਰ, 400 ਮੀਟਰ, 800 ਮੀਟਰ ਅਤੇ 450 ਮੀਟਰ ਰੀਲੇ), ਥ੍ਰੋ ਮੁਕਾਬਲੇ (ਜੇਵਲਿਨ ਥ੍ਰੋ ਅਤੇ ਡਿਸਕਸ ਥ੍ਰੋ), ਸ਼ਾਟ ਪੁੱਟ, ਜੰਪਸ ਅਤੇ ਮਨੋਰੰਜਕ ਖੇਡਾਂ ਸ਼ਾਮਿਲ ਸਨ | ਭਾਗੀਦਾਰਾਂ ਨੇ ਸ਼ਾਨਦਾਰ ਖੇਡ ਭਾਵਨਾ, ਜੋਸ਼ ਅਤੇ ਮੁਕਾਬਲਾਤੀ ਜਜਬੇ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨ ਹਾਸਲ ਕੀਤੇ |