18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨਵੀਂ ਬਣਾਉਣ ਲਈ ਤੋੜੀ ਗਈ ਗਿੱਲ ਰੋਡ, ਪਰ ਮਹੀਨੇ ਬਾਅਦ ਵੀ ਨਹੀਂ ਮਿਲੀ ਲੋਕਾਂ ਨੂੰ ਰਾਹਤ <br/>

Ad Position 21
No active advertisement
ਅਜੀਤ ਡੈਸਕ 12-03-2026
ਲੁਧਿਆਣਾ, 11 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੰੂ ਆਪਣੇ ਕੰਮ ਸਮੇਂ ਸਿਰ ਕਰਨ ਦੇ ਨਿਰਦੇਸ਼ ਤਾਂ ਨਿਰੰਤਰ ਦਿੱਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ 'ਤੇ ਦਿੱਤੇ ਇਨ੍ਹਾਂ ਨਿਰਦੇਸ਼ਾਂ ਦੀ ਵੱਖਰੀ ਤਸਵੀਰ ਦੇਖਣ ਨੰੂ ਮਿਲ ਰਹੀ ਹੈ | ਨਿਗਮ ਵਲੋਂ ਨਵੀਂ ਬਣਾਉਣ ਲਈ ਤੋੜੀ ਗਈ ਗਿੱਲ ਰੋਡ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਦਾ ਕੰਮ ਸ਼ੁਰੂ ਹੋਏ ਇਕ ਮਹੀਨਾ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ | ਨਗਰ ਨਿਗਮ ਵਲੋਂ ਪਹਿਲਾ ਹੀ ਖਸਤਾ ਹਾਲ ਇਸ ਸੜਕ ਨੰੂ ਨਹਿਰੀ ਜਲ ਸਪਲਾਈ ਪੋ੍ਰਜੈਕਟ ਅਧੀਨ ਪੁੱਟਿਆ ਗਿਆ ਸੀ, ਜਿਸ ਨਾਲ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਸੀ | ਇਸਤੋਂ ਬਾਅਦ ਸੜਕ ਦੀ ਇਕ ਸਾਈਡ 'ਤੇ ਨਵੀਂ ਸੜਕ ਬਣਾਉਣ ਲਈ ਇਸ ਨੰੂ ਤੋੜ ਦਿੱਤਾ ਗਿਆ | ਮੌਜੂਦਾ ਸਮੇਂ ਸੜਕ ਦੀ ਇਕ ਸਾਈਡ ਤੋਂ ਹੀ ਵਾਹਨਾਂ ਦੀ ਆਵਾਜਾਈ ਹੋ ਰਹੀ ਹੈ, ਜਿਸ ਕਾਰਨ ਦਿਨ ਭਰ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ | ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੰੂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਹਨਾਂ ਦੀ ਲੰਬੀ ਕਤਾਰਾਂ ਅਤੇ ਜਾਮ ਦੀ ਸਥਿਤੀ ਕਾਰਨ ਕਈ ਵਾਰ ਲੋਕਾਂ ਵਿਚ ਤਕਰਾਰ ਦੀ ਸਥਿਤੀ ਬੀ ਬਣਦੀ ਦੇਖੀ ਗਈ ਹੈ | ਇਸ ਤੋਂ ਇਲਾਵਾ ਸੜਕ ਟੁੱਟੀ ਹੋਣ ਕਾਰ ਧੂੜ-ਮਿੱਟੀ ਵੀ ਉਡਦੀ ਰਹਿੰਦੀ ਹੈ | ਜਿਸ ਨਾਲ ਇਲਾਕਾ ਵਾਸੀਆਂ ਨੰੂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ ਦੇ ਤੋੜੇ ਜਾਣ ਕਾਰਨ ਲੋਕ ਨਾਲ ਲੱਗਦੇ ਇਲਾਕਿਆਂ ਵਿਚ ਟੀ ਟ੍ਰੈਫਿਕ ਦਾ ਦਬਾਅ ਵੱਧ ਗਿਆ ਹੈ | ਗਿੱਲ ਰੋਡ 'ਤੇ ਵੱਧ ਟ੍ਰੈਫਿਕ ਹੋਣ ਕਾਰਨ ਕਈ ਵਾਹਨ ਚਾਲਕ ਨਜ਼ਦੀਕੀ ਗਲੀਆਂ ਅਤੇ ਹਰ ਇਲਾਕਿਆਂ ਰਾਹੀਂ ਲੰਘਣ ਲੱਗ ਪਏ ਸਨ | ਜਿਸ ਨਾਲ ਉਥੇ ਦੀ ਰਹਿਣ ਵਾਲੇ ਲੋਕ ਵੀ ਪਰੇਸ਼ਾਨ ਹਨ | ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਜਲਦ ਤੋ ਜਲਦ ਮੁਕੰਮਲ ਕਰਕੇ ਲੋਕਾਂ ਨੰੂ ਆ ਰਹੀ ਟ੍ਰੈਫਿਕ ਸਮੱਸਿਆ ਤੇ ਰਾਹਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋਂ ਸਹਿਮੇ ਲੋਕਾਂ ਨੇ ਸ਼ਿੰਗਾਰ ਸਿਨੇਮਾ ਚੌਂਕੀ ਦੇ ਬਾਹਰ ਦਿੱਤਾ ਧਰਨਾ <br/> ਅਗਲੀ ਖ਼ਬਰ ਬਕਾਇਆ ਵਸੂਲੀ ਲਈ ਨਿਗਮ ਸਰਗਰਮ <br/>
Ad Position 24