18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਾਂਗਰਸ ਪਾਰਟੀ ਦੇ ਆਗੂ ਸੌੜੀ ਮਾਨਸਿਕਤਾ ਦਾ ਸ਼ਿਕਾਰ ਹੋ ਹੋਣ ਲੱਗੇ-ਵਿਧਾਇਕ ਜੀਵਨ ਸਿੰਘ ਸੰਗੋਵਾਲ ਕਿਹਾ. ਰਾਜਾ ਵੜਿੰਗ ਵਲੋਂ ਬੂਟਾ ਸਿੰਘ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦੇ ਜ਼ਖ਼ਮ ਅਜੇ ਅੱਲੇ ਤੇ ਹੁਣ ਖਹਿਰਾ ਨੇ ਬੀਬੀਆਂ ਖ਼ਿਲਾਫ਼ ਮਾੜੀ ਟਿੱਪਣੀ ਕਰ ਕੇ ਐੱਸ. ਸੀ. ਵਰਗ ਦਾ ਦਿਲ ਦੁਖਾਇਆ

Ad Position 21
No active advertisement
ਅਜੀਤ ਡੈਸਕ 12-03-2026
ਡੇਹਲੋਂ, 11 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵਲੋਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਮਹਿਲਾਵਾਂ ਲਈ 1000-1500 ਰੁਪਏ ਦੇਣ ਦੇ ਐਲਾਨ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਘਟੀਆ ਦਰਜੇ ਦੀ ਸੋਚ ਨਾਲ ਸੋਸ਼ਲ ਮੀਡੀਆ ਰਾਹੀ ਦੇਸ਼ ਦੀਆਂ ਅÏਰਤਾਂ ਦਾ ਅਪਮਾਨ ਕਰਨ ਨਾਲ ਕਾਂਗਰਸੀਆਂ ਦੀ ਮਾਨਸਿਕਤਾ 'ਤੇ ਸਵਾਲ ਉਠਣਾ ਵਾਜਬ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਆਗੂ ਸਿਰਫ਼ ਆਪ ਸਰਕਾਰ ਨੂੰ ਭੰਡਣ ਲਈ ਬੇਤੁਕੇ ਬਿਆਨ ਦੇਣ ਲੱਗੇ ਹਨ | ਇਹ ਪ੍ਰਗਟਾਵਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਮੁੜ ਆਪ ਸਰਕਾਰ ਦੇ ਬਣਨ ਦੀਆਂ ਕਨਸੋਆਂ ਕਾਰਨ ਕਾਂਗਰਸੀ ਬੌਖਲਾਹਟ ਵਿਚ ਹਨ, ਜੋ ਆਪ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਘਬਰਾਏ ਹੁਣ ਐੱਸ. ਸੀ.ਵਰਗ ਦੀਆਂ ਅÏਰਤਾਂ ਦੇ ਅਪਮਾਨ ਕਰਨ ਲੱਗੇ ਹਨ | ਅਜਿਹਾ ਬਰਦਾਸ਼ਤ ਤੋਂ ਬਾਹਰ ਹੈ |ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਸੂਬੇ ਦੀਆਂ ਅÏਰਤਾਂ ਲਈ 1000-1500 ਦੇ ਐਲਾਨ 'ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਸੋਸ਼ਲ ਮੀਡੀਆ ਰਾਹੀ ਕਿਹਾ ਜਾ ਚੁੱਕਾ ਹੈ, ਕਿ ਜੋ ਬੀਬੀਆਂ 1000 ਰੁਪਏ ਮਿਲਣ ਬਾਅਦ ਗਿੱਧਾ ਪਾ ਰਹੀਆਂ ਹਨ, ਉਹ ਸੂਰਮੇ ਕੀ ਜੰਮਣਗੀਆਂ ਆਦਿ ਟਿੱਪਣੀ ਦੀ ਆਪ ਆਗੂਆਂ ਵਲੋਂ ਚੁਫੇਰਿਓਾ ਨਿੰਦਾ ਕੀਤੀ ਜਾ ਰਹੀ ਹੈ | ਵਿਧਾਇਕ ਸੰਗੋਵਾਲ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਸੌੜੀ ਮਾਨਸਿਕਤਾ ਦਾ ਸ਼ਿਕਾਰ ਹੋ ਚੁੱਕੇ ਹਨ, ਜੋ ਦਲਿਤ ਅÏਰਤਾਂ ਸਮੇਤ ਦਲਿਤ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ, ਜਿਸ ਦਾ ਖ਼ਮਿਆਜ਼ਾ ਕਾਂਗਰਸੀਆਂ ਨੂੰ ਚੋਣਾਂ ਦੌਰਾਨ ਭੁਗਤਣਾ ਪਵੇਗਾ | ਵਿਧਾਇਕ ਸੰਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਘਬਰਾਏ ਹੁਣ ਕਾਂਗਰਸ ਦੇ ਆਗੂ ਦਲਿਤ ਆਗੂਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਲੱਗੇ ਹਨ, ਜਿਸ ਕਾਰਨ ਐੱਸ. ਸੀ. ਭਾਈਚਾਰੇ ਦੇ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |
ਹਲਕਾ ਗਿੱਲ ਵਿਧਾਇਕ ਸੰਗੋਵਾਲ ਨੇ ਸੁਖਪਾਲ ਸਿੰਘ ਖਹਿਰਾ ਵਲੋਂ ਅÏਰਤਾਂ ਖ਼ਿਲਾਫ਼ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਆਗੂਆਂ ਨੂੰ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ | ਵਿਧਾਇਕ ਸੰਗੋਵਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿਛਲੇ ਸਮੇਂ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਦਲਿਤ ਆਗੂ ਬੂਟਾ ਸਿੰਘ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਜ਼ਖਮ ਅਜੇ ਸੁੱਕੇ ਨਹੀਂ, ਉਸ ਦੇ ਨਾਲ ਹੀ ਇਕ ਹੋਰ ਕਾਂਗਰਸ ਦੇ ਵਿਧਾਇਕ ਖਹਿਰਾ ਵਲੋਂ ਬੀਬੀਆਂ ਖ਼ਿਲਾਫ਼ ਕੀਤੀ ਮਾੜੀ ਟਿੱਪਣੀ ਨੇ ਦਲਿਤ ਪਰਿਵਾਰਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜਿਸ ਲਈ ਹੁਣ ਐੱਸ. ਸੀ. ਵਰਗ ਦੇ ਲੋਕ ਮੰਗ ਕਰ ਰਹੇ ਹਨ ਕਿ ਕਾਂਗਰਸ ਦੇ ਅਜਿਹੇ ਆਗੂਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਪਾਲ ਖਹਿਰਾ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ 'ਆਪ' ਮਹਿਲਾ ਵਲੰਟੀਅਰਜ਼ ਨੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਦੀ ਗਤਕਾ ਟੀਮ ਅੱਵਲ <br/>
Ad Position 24