25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਆਪ' ਸਰਕਾਰ ਦੀਆਂ ਜ਼ਿਆਦਤੀਆਂ ਕਾਰਨ ਹਰ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ-ਬਾਵਾ <br/>

Ad Position 21
No active advertisement
ਅਜੀਤ ਡੈਸਕ 28-03-2026
ਡਾਬਾ/ਲੁਹਾਰਾ, 25 ਮਾਰਚ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਜ਼ਿਆਦਤੀਆਂ ਅਤੇ ਲਾਅ ਐਂਡ ਆਰਡਰ ਵਿਚ ਆਏ ਨਿਘਾਰ ਕਾਰਨ ਹਰ ਵਰਗ ਕਿਸਾਨ, ਵਪਾਰੀ, ਕਾਰਖ਼ਾਨੇਦਾਰ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਅਤੇ ਯੂਥ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ¢ ਇਹ ਹਾਲਾਤ ਦੱਸਦੇ ਹਨ ਕਿ ਪੰਜਾਬ ਦੀ ਸੱਤਾ 'ਤੇ ਅਜਿਹੇ ਲੋਕ ਕਾਬਜ਼ ਹਨ, ਜਿਨ੍ਹਾਂ ਨੇ ਪੰਜਾਬੀਆਂ ਦਾ ਵਾਲ-ਵਾਲ ਕਰਜ਼ਾਈ ਕਰ ਦਿੱਤਾ ਹੈ, ਜੋ 70 ਸਾਲ ਵਿਚ ਪੰਜਾਬ ਤੇ 2.50 ਲੱਖ ਕਰੋੜ ਰੁਪਏ ਦਾ ਕਰਜ਼ਾ ਸਿਰ ਹੋ ਗਿਆ ਜਦਕਿ ਹੁਣ ਚਾਰ ਸਾਲ ਵਿਚ ਭਗਵੰਤ ਮਾਨ ਸਰਕਾਰ ਨੇ ਕਰਜ਼ਾ ਪÏਣੇ ਪੰਜ ਲੱਖ ਕਰੋੜ ਕਰ ਦਿੱਤਾ ਹੈ, ਜੋ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਗÏਰਵਮਈ ਇਤਿਹਾਸ ਨੂੰ ਕਲੰਕਿਤ ਕਰਦਾ ਹੈ | ਬਾਵਾ ਨੇ ਕਿਹਾ ਕਿ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਅਤੇ ਦੋ ਕਿਸਾਨ ਭਰਾਵਾਂ ਵਲੋਂ ਕਰਜ਼ੇ ਦੀ ਮਾਰ ਕਾਰਨ ਕੀਤੀ ਆਤਮ ਹੱਤਿਆ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਪੈਦਾ ਕੀਤੇ ਹਾਲਾਤ ਬਿਆਨ ਕਰਦੀ ਹੈ¢ ਬਾਵਾ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਦੂਰਅੰਦੇਸ਼ੀ ਸੋਚ 'ਤੇ ਪਹਿਰਾ ਦਿੰਦੇ ਹੋਏ ਪੰਜਾਬੀ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਮਜ਼ਬੂਤ ਕਰਨ ਤਾਂ ਕਿ ਪੰਜਾਬ ਦੀ ਕਿਸਾਨੀ, ਸਨਅਤ, ਮੁਲਾਜ਼ਮ, ਮਜ਼ਦੂਰ, ਦੁਕਾਨਦਾਰ ਅਤੇ ਯੂਥ ਆਪਣੇ ਆਪ ਨੂੰ ਮਹਿਫ਼ੂਜ਼ ਸਮਝਦਾ ਹੋਇਆ ਤਰੱਕੀ ਦੇ ਰਸਤੇ 'ਤੇ ਅੱਗੇ ਵਧੇ¢ ਇਸ ਸਮੇਂ ਫ਼ੋਨ ਰਾਹੀਂ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆ ਅਤੇ ਗੁਰਮੀਤ ਸਿੰਘ ਗਿੱਲ ਨੇ ਦੋ ਕਿਸਾਨ ਭਰਾਵਾਂ ਦੀ ਖ਼ੁਦਕੁਸ਼ੀ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਭਰਜਾਈ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਜੇਠ ਸਮੇਤ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਡਿਜ਼ਾਸਟਰ ਰੈਸਕਿਊਅਰਜ਼ ਪੰਜਾਬ ਦੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਅਤੇ ਸਰਟੀਫਿਕੇਟਾਂ ਦੀ ਕ...
Ad Position 24