02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹਲਕਾ ਸਾਹਨੇਵਾਲ 'ਚ ਕਿਸ ਦੀ ਸ਼ਹਿ 'ਤੇ ਬਣ ਰਹੇ ਨੇ ਵਪਾਰਕ ਵਿਹੜੇ ਬਣਿਆ ਵੱਡਾ ਸਵਾਲ <br/>

Ad Position 21
No active advertisement
ਅਜੀਤ ਡੈਸਕ 03-04-2026

ਜਤਿੰਦਰ ਭੰਬੀ
ਭਾਮੀਆਂ ਕਲਾਂ, 2 ਅਪ੍ਰੈਲ -ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਂਉਦੇ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਵਿਚ ਬਣੇ ਵਿਹੜਿਆਂ ਦੀ ਗਿਣਤੀ ਅਮਰਵੇਲ ਵਾਂਗ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ, ਜਿਸ ਨੂੰ ਲੈ ਕੇ ਆਸ-ਪਾਸ ਦੇ ਲੋਕ ਤਾਂ ਚਿੰਤਤ ਹਨ ਹੀ ਅਤੇ ਸਬੰਧਿਤ ਵਿਭਾਗ ਦੀ ਕਾਰਜਸ਼ੈਲੀ ਵੀ ਸਵਾਲਾਂ ਦੇ ਘੇਰੇ ਵਿਚ ਹੈ ਕਿ ਆਖਿਰ ਕਿਸ ਦੀ ਸ਼ਹਿ 'ਤੇ ਬਣ ਰਹੇ ਹਨ ਵਾਰਡ 21 ਤੋਂ ਲੈ ਕੇ ਵਾਰਡ 25 ਤਕ ਵਪਾਰਕ ਵਿਹੜੇ, ਜੋ ਕਿ ਸਾਰੇ ਨਿਯਮਾਂ ਨੰੂ ਛਿੱਕੇ ਟੰਗਕੇ ਗੈਰ ਕਾਨੰੂਨੀ ਤਰੀਕੇ ਨਾਲ ਬਣਾਏ ਜਾ ਰਹੇ ਹਨ | ਜੇਕਰ ਇੰਨ੍ਹਾਂ ਵਾਰਡਾਂ ਵਿਚ ਰਹਿੰਦੇ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਕਿ ਕਈ ਕਈ ਮੰਜ਼ਿਲ ਵਾਲੀਆਂ ਬਣ ਰਹੀਆਂ ਇਨ੍ਹਾਂ ਵਪਾਰਕ ਇਮਾਰਤਾਂ ਦੀ ਉਸਾਰੀ ਸਬੰਧੀ ਸਬੰਧਿਤ ਵਿਭਾਗ ਨੂੰ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਨੂੰ ਲੈ ਕੇ ਲੋਕ ਬੇਹੱਦ ਦੁਖੀ ਹਨ | ਕਿਉਂਕਿ ਨਗਰ ਨਿਗਮ ਦੇ ਅਧਿਕਾਰੀਆਂ ਨੰੂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦਾ ਕੋਈ ਅਸਰ ਨਹੀਂ ਹੋ ਰਿਹਾ | ਜਾਣਕਾਰੀ ਅਨੁਸਾਰ ਨਗਰ ਨਿਗਮ ਲੁਧਿਆਣਾਂ ਦੇ ਕਮਿਸ਼ਨਰ ਨੀਰੂ ਕਤਿਆਲ ਨੇ ਆਪਣਾ ਆਹੁਦਾ ਸੰਭਾਲਦੇ ਹੀ ਬਿਲਡਿੰਗ ਬ੍ਰਰਾਂਚ ਦੇ ਅਧਿਕਾਰੀਆਂ ਨੰੂ ਸਖ਼ਤ ਤਾੜਨਾ ਕੀਤੀ ਸੀ ਕਿ ਜਿਹੜੀਆਂ ਵੀ ਗੈਰ ਕਾਨੰੂਨੀ ਇਮਾਰਤਾਂ ਹਨ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੋਈ ਵੀ ਨਵੀਂ ਇਮਾਰਤ ਨਿਯਮਾਂ ਦੇ ਉਲਟ ਨਾ ਉਸਾਰੀ ਜਾਵੇ | ਪਰ ਵਾਰਡ ਨੰੂ 21 ਦੇ ਅਧੀਨ ਪੈਂਦੇ ਇਲਾਕੇ ਜਵੀਨ ਨਗਰ ਦੇ ਵਿਚ ਅੱਜ ਵੀ ਅੱਧੀ ਦਰਜਨ ਗੈਰ ਕਾਨੰੂਨੀ ਤਰੀਕੇ ਦੇ ਨਾਲ ਵਪਾਰਕ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਵਾਰਡ ਨੰਬਰ 25 ਦੇ ਇਲਾਕੇ ਪਰਮਜੀਤ ਕਲੋਨੀ ਵਿਚ ਵੀ ਕਈ ਇਮਾਰਤਾਂ ਬਿਨ੍ਹਾਂ ਨਕਸ਼ਾ ਪਾਸ ਕਰਵਾਕੇ ਉਸਾਰੀਆਂ ਜਾ ਰਹੀਆਂ ਹਨ | ਇਸ ਗੋਰਖਧੰਦੇ ਨੂੰ ਲੈ ਕੇ ਲੋਕਾਂ ਦਾ ਮਨੰਣਾ ਕਿ ਕੁੱਝ ਸਿਆਸੀ ਲੋਕਾਂ ਨਾਲ ਇਨ੍ਹਾਂ ਲੋਕਾਂ ਦਾ ਚੰਗਾ ਅਸਲ ਰਸੂਖ ਹੋਣ ਕਰਕੇ ਇਨ੍ਹਾਂ ਲੋਕਾਂ ਦਾ ਗੈਰ ਕਾਨੰੂਨੀ ਇਮਾਰਤਾਂ ਦੀ ਉਸਾਰੀ ਕਰਨਾ ਧੰਦਾ ਬਣ ਚੁੱਕਾ ਹੈ, ਉਨ੍ਹਾਂ ਦਾ ਮੰਨਣਾਂ ਕਿ ਇਥੇ ਹੀ ਵੱਸ ਨਹੀਂ ਇਹ ਲੋਕ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਮਿਲਕੇ ਪਹਿਲਾਂ ਗੈਰ ਕਾਨੰੂਨੀ ਵਪਾਰਕ ਇਮਾਰਤਾਂ ਉਸਾਰਦੇ ਹਨ ਅਤੇ ਉਸ ਤੋਂ ਬਆਦ ਉਸ ਨੰੂ ਅੱਗੇ ਵੇਚ ਦਿੰਦੇ ਹਨ ਜਿਸ ਵਿਚ ਬਣੇ ਕਮਰੇ ਫਿਰ ਪ੍ਰਵਾਸੀ ਮਜ਼ਦੂਰਾਂ ਨੰੂ ਕਿਰਾਏ 'ਤੇ ਦੇ ਦਿੱਤੇ ਜਾਂਦੇ ਹਨ, ਜਦ ਕਿਧਰੇ ਕੋਈ ਇਨ੍ਹਾਂ ਵਿਹਿੜਿਆਂ ਵਾਰੇ ਜਾਨਣਾ ਚਾਹੁੰਦਾ ਤਦ ਤੱਕ ਵਿਹੜਾ ਬਣਾਉਣ ਵਾਲੇ ਨਵੇਂ ਵਿਹੜੇ ਦੀ ਉਸਾਰੀ ਸ਼ੁਰੂ ਕਰ ਦਿੰਦਾ ਹੈ, ਫਿਰ ਅਧਿਕਾਰੀਆਂ ਵਲੋਂ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲਾ ਕੰਮ ਕਰਕੇ ਢੰਗ ਟਪਾਇਆ ਜਾਂਦਾ ਹੈ, ਜਿਸ ਨੂੰ ਲੈ ਕੇ ਲੋਕਾਂ ਦਾ ਮੰਨਣਾ ਕਿ ਨਗਰ ਨਿਗਮ ਦੇ ਅਧਿਕਾਰੀ ਖਾਨਾ ਪੂਰਤੀ ਲਈ ਗੇੜਾ ਤਾਂ ਮਾਰਦੇ ਹਨ ਪਰ ਕੋਈ ਠੋਸ ਕਾਰਵਾਈ ਨਹੀ ਕਰਦੇ | ਲੋਕਾਂ ਦੀ ਮੰਗ ਹੈ ਕਿ ਬਿਨ੍ਹਾਂ ਕਿਸੇ ਨਿਯਮਾਂ ਦੇ ਉਸਾਰੇ ਇਨ੍ਹਾਂ ਵੇਹਿੜਆ ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਜਦ ਇਸ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ |
ਹਲਕਾ ਸਾਹਨੇਵਾਲ 'ਚ ਵੇਹੜਾ ਮਾਫੀਆ ਪੂਰਾ ਸਰਗਰਮ
ਹਲਕਾ ਸਾਹਨੇਵਾਲ ਦੇ ਵਾਰਡਾਂ ਅੰਦਰ ਵਧ ਰਹੀ ਵਿਹੜਿਆਂ ਦੀ ਗਿਣਤੀ ਨੂੰ ਲੈ ਕੇ ਲੋਕਾਂ ਦਾ ਕਿਹਣਾ ਕਿ ਜਿਸ ਤਰ੍ਹਾਂ ਸਾਡੇ ਸਮਾਜ ਅੰਦਰ ਕਦੇ ਲੈਂਡ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਦੇ ਚਰਚੇ ਹੁੰਦੇ ਸਨ | ਉਸ ਤਰ੍ਹਾਂ ਹਣ ਮੰੂਡੀਆਂ ਅਤੇ ਜਮਾਲਪੁਰ ਦੇ ਇਲਾਕੇ ਦੇ ਅੰਦਰ ਵਿਹੜਾ ਮਾਫੀਆ ਵੀ ਹੁਣ ਪੂਰੀ ਤਰ੍ਹਾਂ ਨਾਲ ਸਰਗਰਮ ਹੈ, ਜੋ ਕਿ ਨਿਗਮ ਅਧਿਕਾਰੀਆਂ ਨਾਲ ਮਿਲਕੇ ਮੋਟੀ ਕਮਾਈ ਕਰਦੇ ਹਨ |
ਨਿਗਮ ਅਧਿਕਾਰੀ ਹੀ ਬਣਦੇ ਨੇ ਵਿਹੜਾ ਮਾਫੀਆ ਦੇ ਸਲਾਹਕਾਰ
ਇਨ੍ਹਾਂ ਵਾਰਡਾਂ ਅੰਦਰ ਬਣਨ ਵਾਲੀਆਂ ਵਪਾਰਕ ਇਮਾਰਤਾਂ ਦੀ ਉਸਾਰੀ ਨੂੰ ਲੈ ਕੇ ਗੰਭੀਰਤਾ ਨਾਲ ਪੜਤਾਲ ਕਰਨ 'ਤੇ ਪਤਾ ਚੱਲਿਆ ਕਿ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀੇ ਗੈਰ ਕਾਨੰੂਨੀ ਇਮਾਰਤਾਂ ਦੀ ਉਸਾਰੀ ਸ਼ੁਰੂ ਕੀਤੀ ਜਾਂਦੀ ਹੈ, ਜਿਸ ਦੀ ਉਸਾਰੀ ਤੋੋਂ ਪਹਿਲਾਂ ਹੀ ਪੂਰੀ ਰਣਨੀਤੀ ਤਿਆਰ ਕਰ ਕੀਤੀ ਜਾਂਦੀ ਹੈ, ਜਦੋਂ ਕੋਈ ਸ਼ਿਕਾਇਤ ਕਰਦਾ ਹੈ ਤਾਂ ਇਹ ਪਹਿਲਾਂ ਨੋਟਿਸ ਭੇਜਕੇ ਟਾਈਮ ਪਾਸ ਕਰਦੇ ਹਨ ਅਤੇ ਜਦੋਂ ਪੂਰੀ ਇਮਾਰਤ ਤਿਆਰ ਹੋ ਜਾਂਦੀ ਹੈ ਤਾਂ ਆਪਣੇ ਸੀਨੀਅਰ ਅਧਿਕਾਰੀਆਂ ਨੰੂ ਛੋਟਾ ਮੋਟਾ ਚਲਾਨ ਭਰਕੇ ਗੁੰਮਰਾਹ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਸ਼ਮੇਸ਼ ਪਬਲਿਕ ਹਾਈ ਸਕੂਲ ਲਲਤੋਂ ਕਲਾਂ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ <br/> ਅਗਲੀ ਖ਼ਬਰ ਅੱਤਵਾਦ ਖ਼ਿਲਾਫ਼ ਭਾਜਪਾ ਦਾ ਗੁੱਸਾ ਸੜਕਾਂ 'ਤੇ ਫੁੱਟਿਆ <br/>
Ad Position 24