01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਇਕ ਨਜ਼ਰ ਇੱਧਰ ਵੀ... ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ, ਦਾਖਾ ਮਾਰਕੀਟ ਕਮੇਟੀ ਦੇ ਮੰਡੀ ਫੜ੍ਹ ਅਜੇ ਵੀ ਘਾਹ-ਫੂਸ ਨਾਲ ਢੱਕੇ <br/>

Ad Position 21
No active advertisement
ਅਜੀਤ ਡੈਸਕ 03-04-2026
ਮੁੱਲਾਂਪੁਰ-ਦਾਖਾ, 2 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਪਹਿਲੀ ਅਪ੍ਰੈਲ ਤੋਂ ਸ਼ੁਰੂ ਕਣਕ ਦੀ ਖ਼ਰੀਦ ਦੌਰਾਨ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਅਤੇ ਖ਼ਰੀਦ ਪ੍ਰਬੰਧ ਉਸਾਰੂ ਬਣਾਉਣ ਦਾ ਆਦੇਸ਼ ਹੈ | ਪੰਜਾਬ ਦੀ 'ਆਪ' ਸਰਕਾਰ ਦੇ ਕਾਰਜਕਾਲ ਵਾਲੇ ਆਖਰੀ ਸੀਜ਼ਨ ਦੌਰਾਨ ਪੰਜਾਬ ਮੰਡੀ ਬੋਰਡ ਦਾ ਮੰਡੀ ਪ੍ਰਬੰਧ ਕਿਤੇ ਨਾ ਕਿਤੇ ਅਜੇ ਵੀ ਉੱਚਿਤ ਨਹੀਂ! ਡਾਇਰੈਕਟਰ ਖੁਰਾਕ ਵਿਭਾਗ ਪੰਜਾਬ ਦੁਆਰਾ ਭਾਵੇਂ ਰਾਜ ਦੀਆਂ ਦਾਣਾ ਮੰਡੀਆਂ 'ਚ ਹਾੜ੍ਹੀ ਦੀ ਫ਼ਸਲ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਕੇ ਜ਼ਿਲ੍ਹਾ ਫੂਡ ਕੰਟਰੋਲਰ, ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਰੀਦ ਕੇਂਦਰਾਂ 'ਚ ਕਿਸਾਨਾਂ ਦੀ ਫ਼ਸਲ ਲਈ ਫੜ੍ਹਾਂ 'ਚ ਢੁੱਕਵੀਂ ਥਾਂ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਜਾਂ ਹੋਰ ਪ੍ਰਬੰਧ ਪਹਿਲਾਂ ਹੀ ਪੂਰੇ ਕਰ ਲੈਣ ਦਾ ਆਦੇਸ਼ ਹੈ, ਪ੍ਰੰੰਤੂ ਲੁਧਿਆਣਾ ਜ਼ਿਲ੍ਹਾ ਮੰਡੀ ਅਫ਼ਸਰ ਅਧੀਨ ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ/ਰਕਬਾ ਅਤੇ ਦਰਜਨ ਹੋਰ ਖ਼ਰੀਦ ਕੇਂਦਰਾਂ ਵਿਚ ਲਾਈਟਾਂ, ਪਾਣੀ ਵਾਲੇ ਪ੍ਰਬੰਧ ਤਾਂ ਦੂਰ ਅੱਜ ਤੱਕ ਸਫ਼ਾਈ ਦਾ ਵੀ ਉੱਕਾ ਪ੍ਰਬੰਧ ਨਹੀਂ | ਮਾਰਕੀਟ ਕਮੇਟੀ ਦਾਖਾ ਲਈ ਸੈਕਟਰੀ ਦੇ ਦਫ਼ਤਰ ਬਾਹਰ 37 ਏਕੜ ਵਿਚ ਅਨਾਜ ਲਈ ਖ਼ਰੀਦ ਕੇਂਦਰ ਅੰਦਰ ਕਾਂਗਰਸੀ ਘਾਹ, ਹੋਰ ਕੱਖ ਕੰਡਾ ਇੱਥੋਂ ਤੱਕ ਕਿ ਕਿਸਾਨਾਂ ਵਲੋਂ ਗੁਹਾਈ ਲਈ ਸਰੋਂ ਦੇ ਢੇਰ (ਸਮੇਤ ਨਾੜ) ਜਿਉਂ ਦੇ ਤਿਉਂ ਪਏ ਹਨ | ਲੱਗਦਾ ਸਫ਼ਾਈ ਲਈ ਠੇਕੇਦਾਰ ਨੂੰ ਬਹੁਤੀ ਪ੍ਰਵਾਹ ਨਹੀਂ, ਗੁਹਾਈ ਵਾਲੀ ਸਰੋਂ ਦੇ ਢੇਰ ਸਮੇਤ ਨਾੜ ਭਾਵੇਂ ਕਿਸਾਨ ਦੇ ਹੋਣਗੇ, ਪਰ ਗੁਹਾਈ ਲਈ ਵੀ ਮਾਰਕੀਟ ਕਮੇਟੀ ਨੂੰ ਕੋਈ ਨਿਯਮ ਬਣਾਉਣਾ ਚਾਹੀਦਾ, ਕਿਉਕਿ ਸਰੋਂ ਦੀ ਗੁਹਾਈ ਥਰੈਸ਼ਰ ਨਾਲ ਹੋਈ ਹੈ, ਇਕ ਪਾਸੇ ਥਰੈਸ਼ਰ, ਦੂਸਰੇ ਪਾਸੇ ਫੜ੍ਹ 'ਚ ਕਣਕ ਦੋਵੇਂ ਬਰਾਬਰ ਨਹਾੀ ਹੋ ਸਕਦੇ | ਦਾਖਾ ਮਾਰਕੀਟ ਕਮੇਟੀ ਸੈਕਟਰੀ ਨਾਲ ਫੜ੍ਹਾਂ ਦੀ ਸਫ਼ਾਈ 'ਚ ਦੇਰੀ ਅਤੇ ਮੰਡੀ ਪਿੜ੍ਹਾ 'ਚ ਸਰੋਂ ਦੇ ਢੇਰ ਬਾਰੇ ਸਵਾਲ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀ ਸੀਜ਼ਨ ਹੋਵੇ ਜਾਂ ਨਾ ਕੋਈ ਵੀ ਕਿਸਾਨ ਮੰਡੀ ਫੜ੍ਹ 'ਚ ਥਰੈਸਰ ਨਾਲ ਫ਼ਸਲ ਦੀ ਗੁਹਾਈ ਕਰ ਸਕਦਾ | ਸੂਬਾ ਸਰਕਾਰ ਖ਼ਰੀਦ ਦੌਰਾਨ ਕਿਸਾਨਾਂ ਨੂੰ ਕੋਈ ਔਖ ਨਹੀ ਆਉਣ ਦੇਣਾ ਚਾਹੁੰਦੀ, ਪਰ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਆਪਣਾ ਹੀ ਫਾਰਮੂਲਾ ਹੈ ਕਿ ਮੰਡੀ ਪ੍ਰਬੰਧ ਕਿਵੇਂ ਸਹੀ ਰੱਖਣੇ ਹਨ | ਜ਼ਿਕਰਯੋਗ ਹੈ ਕਿ ਸੂਬੇ ਅੰਦਰ ਪਿਛਲੇ ਪਰ੍ਹੇ ਕਣਕ 2425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਗਈ ਸੀ, ਇਸ ਵਾਰ 160 ਰੁਪਏ ਪ੍ਰਤੀ ਕੁਇੰਟਲ ਵਾਧਾ ਹੋਣ ਨਾਲ ਕਣਕ ਘੱਟੋ-ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਜ਼ਿਲ੍ਹਾ ਅਦਾਲਤ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦਾ- ਐਨ. ਆਈ. ਏ. ਅਦਾਲਤ ਵਲੋਂ ਮਲੇਸ਼ੀਆ ਆਧਾਰਿਤ ਮੁਲਜ਼ਮ ਹਰਪ... ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ <br/>
Ad Position 24