01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਾਮਲਾ ਜ਼ਿਲ੍ਹਾ ਅਦਾਲਤ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦਾ- ਐਨ. ਆਈ. ਏ. ਅਦਾਲਤ ਵਲੋਂ ਮਲੇਸ਼ੀਆ ਆਧਾਰਿਤ ਮੁਲਜ਼ਮ ਹਰਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ਼

Ad Position 21
No active advertisement
ਅਜੀਤ ਡੈਸਕ 03-04-2026
ਐੱਸ. ਏ. ਐੱਸ. ਨਗਰ, 2 ਅਪ੍ਰੈਲ (ਕਪਿਲ ਵਧਵਾ)-ਲੁਧਿਆਣਾ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ 23 ਦਸੰਬਰ 2021 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਮੁਹਾਲੀ ਸਥਿਤ ਵਿਸ਼ੇਸ਼ ਐਨ. ਆਈ. ਏ. ਅਦਾਲਤ ਨੇ ਖਾਰਜ਼ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ 23 ਦਸੰਬਰ 2021 ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਿਲ 'ਤੇ ਅਦਾਲਤ ਨੰ. 14 ਤੋਂ ਪਹਿਲਾਂ ਸਥਿਤ ਬਾਥਰੂਮ 'ਚ ਧਮਾਕਾ ਹੋਇਆ ਸੀ, ਜਿਸ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਸਨ | ਇਸ ਤੋਂ ਇਲਾਵਾ ਅਦਾਲਤੀ ਰਿਕਾਰਡ ਨੂੰ ਵੀ ਨੁਕਸਾਨ ਪੁੱਜਿਆ ਸੀ | ਜਾਂਚ ਦੌਰਾਨ ਮਿ੍ਤਕ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗੱਗੀ ਵਜੋਂ ਹੋਈ ਸੀ, ਜੋ ਕਿ ਪੰਜਾਬ ਪੁਲਿਸ ਦਾ ਬਰਖ਼ਾਸਤ ਹੈੱਡ ਕਾਂਸਟੇਬਲ ਸੀ | ਐਨ. ਆਈ. ਏ. ਦੀ ਜਾਂਚ ਮੁਤਾਬਿਕ ਮੌਜੂਦਾ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ, ਜੋ ਕਿ ਮਲੇਸ਼ੀਆ ਵਿਖੇ ਰਹਿੰਦਾ ਸੀ, ਨੇ ਪਾਕਿਸਤਾਨ ਆਧਾਰਿਤ ਅਸਲ੍ਹਾ ਤੇ ਨਸ਼ਾ ਤਸਕਰਾਂ ਅਤੇ ਭਾਰਤ ਵਿਚ ਮੌਜੂਦ ਸਾਥੀਆਂ ਦਰਮਿਆਨ ਅਹਿਮ ਕੜੀ ਵਜੋਂ ਕੰਮ ਕੀਤਾ ਸੀ | ਜਾਂਚ ਏਜੰਸੀ ਦਾ ਦੋਸ਼ ਹੈ ਕਿ ਉਸ ਨੇ ਆਈ. ਈ. ਡੀ. ਦੀ ਭਾਰਤ ਤੱਕ ਡਰੋਨ ਰਾਹੀਂ ਤਸਕਰੀ, ਸਾਜਿਸ਼ ਨਾਲ ਜੁੜੇ ਹਵਾਲਾ ਲੈਣ-ਦੇਣ ਅਤੇ ਹਥਿਆਰਾਂ/ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਹੇਰਾ-ਫੇਰੀ ਵਿਚ ਵੀ ਸਹਿਯੋਗ ਦਿੱਤਾ ਸੀ | ਅਦਾਲਤ 'ਚ ਬਚਾਅ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਨੂੰ 15 ਨਵੰਬਰ 2022 ਨੂੰ ਮਲੇਸ਼ੀਆ ਤੋਂ ਕਾਬੂ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਗ਼ਲਤ ਤਰੀਕੇ ਨਾਲ ਭਾਰਤ ਲਿਆਂਦਾ ਗਿਆ ਸੀ, ਜਦਕਿ ਐਨ. ਆਈ. ਏ. ਵਲੋਂ 1 ਦਸੰਬਰ 2022 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਤੋਂ ਉਸ ਦੀ ਗਿ੍ਫ਼ਤਾਰੀ ਦਰਸਾਈ ਗਈ ਸੀ | ਅਦਾਲਤ ਨੇ ਇਸ ਦਲੀਲ ਨੂੰ 'ਸਵੈ-ਹਿੱਤੀ' ਕਰਾਰ ਦਿੰਦੇ ਹੋਏ ਕਿਹਾ ਕਿ ਰਿਕਾਰਡ 'ਚ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ | ਇਸ ਤਰ੍ਹਾਂ ਅਦਾਲਤ ਨੇ ਅਰਜ਼ੀ ਵਿਚ ਕੋਈ ਲਾਭ ਨਾ ਪਾਉਂਦਿਆਂ ਇਸ ਨੂੰ ਰੱਦ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਇਕ ਨਜ਼ਰ ਇੱਧਰ ਵੀ... ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ, ਦਾਖਾ ਮਾਰਕੀਟ ਕਮੇਟੀ ਦੇ ਮੰਡੀ ਫੜ੍ਹ ਅਜੇ ਵੀ ਘਾਹ-ਫੂਸ ਨਾ...
Ad Position 24