ਲੁਧਿਆਣਾ, 4 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਡਿਜੀਟਲ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਫੀਲਡ ਟ੍ਰੇਨਰਾਂ ਲਈ 3 ਦਿਨਾਂ ਸਿਖਲਾਈ ਪ੍ਰੋਗਰਾਮ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਚ ਸ਼ੁਰੂ ਕੀਤਾ ਗਿਆ | ਇਹ ਜਨਗਣਨਾ 15 ਮਈ 2026 ਤੋਂ ਘਰ ਸੂਚੀਕਰਨ ਅਤੇ ਰਿਹਾਇਸ਼ੀ ਡਾਟਾ ਇਕੱਠਾ ਕਰਨ ਨਾਲ ਸ਼ੁਰੂ ਹੋਵੇਗੀ | ਸਿਖਲਾਈ ਸੈਸ਼ਨ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਅਤੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਡਿਪਟੀ ਡਾਇਰੈਕਟਰ ਡਾ. ਰੁਚੀ ਗੁਪਤਾ ਵੀ ਮੌਜੂਦ ਰਹੇ | ਮਾਸਟਰ ਟ੍ਰੇਨਰ ਜਸਬੀਰ ਸਿੰਘ ਅਤੇ ਉਪਮਾ ਕੋਲ ਵਲੋਂ ਫੀਲਡ ਟ੍ਰੇਨਰਾਂ ਨੰੂ ਡਿਜੀਟਲ ਟੂਲਜ਼, ਡਾਟਾ ਇਕੱਠਾ ਕਰਨ ਦੀਆਂ ਤਕਨੀਕਾਂ ਅਤੇ ਮਿਆਰੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਹ ਟ੍ਰੇਨਰ ਅੱਗੇ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੰੂ ਸਿਖਲਾਈ ਦੇਣਗੇ | ਕਮਿਸ਼ਨਰ ਡਾ. ਗੁਪਤਾ ਨੇ ਕਿਹਾ ਕਿ ਜਨਗਣਨਾ 2027 ਨੂੰ ਪੂਰੀ ਪਾਰਦਰਸ਼ਤਾ ਅਤੇ ਕੁਸ਼ਲਤਾ ਨਾਲ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ |