ਲੁਧਿਆਣਾ, 4 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਸੜਕਾਂ 'ਤੇ ਸ਼ਰਾਬ ਪੀਂਦੇ ਨÏਜਵਾਨਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਬਰੋਟਾ ਰੋਡ 'ਤੇ ਛਾਪਾਮਾਰੀ ਕਰਕੇ ਮਨਦੀਪ ਸਿੰਘ ਵਾਸੀ ਸ਼ਿਮਲਾਪੁਰੀ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀ ਸੜਕ ਤੇ ਸ਼ਰੇਆਮ ਸ਼ਰਾਬ ਪੀ ਰਿਹਾ ਸੀ | ਪੁਲਿਸ ਨੇ ਉਸਦੇ ਕਬਜ਼ੇ ਵਿਚੋਂ ਸ਼ਰਾਬ ਵੀ ਬਰਾਮਦ ਕੀਤੀ ਹੈ¢ ਦੂਜੇ ਮਾਮਲੇ ਵਿਚ ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਮਿੱਲਰ ਗੰਜ ਅਤੇ ਨਵੀਨ ਮਿਸ਼ਰਾ ਵਾਸੀ ਸੁਖਦੇਵ ਨਗਰ ਲੁਹਾਰਾ ਨੂੰ ਵੀ ਕਾਬੂ ਕੀਤਾ ਹੈ | ਕਥਿਤ ਦੋਸ਼ੀ ਬਿੰਦਰਾ ਫਿਸ਼ ਕਾਰਨਰ ਮਿੱਲਰ ਗੰਜ ਦੇ ਬਾਹਰ ਸ਼ਰੇਆਮ ਸ਼ਰਾਬ ਪਿਲਾ ਰਹੇ ਸਨ | ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਸ਼ਰਾਬ ਵੀ ਬਰਾਮਦ ਕੀਤੀ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਸਰਬਜੀਤ ਸਿੰਘ ਵਾਸੀ ਮਿੱਲਰ ਗੰਜ ਅਤੇ ਮਨਵੀਰ ਸਿੰਘ ਭਾਟੀਆ ਨੂੰ ਵੀ ਕਾਬੂ ਕੀਤਾ ਹੈ¢ ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਗÏਰਵ ਕੋਹਲੀ ਅਤੇ ਯਸ਼ ਕੋਹਲੀ ਵਾਸੀ ਹੈਬੋਵਾਲ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੀ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਸਬਜ਼ੀ ਮੰਡੀ ਹੰਬੜਾਂ ਰੋਡ 'ਤੇ ਸ਼ਰੇਆਮ ਸ਼ਰਾਬ ਪੀ ਰਹੇ ਸਨ¢ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਸਥਿਤ ਛਾਪਾਮਾਰੀ ਕਰਕੇ ਦੁਰਗੇਸ਼ ਕੁਮਾਰ ਅਤੇ ਉਸਦੇ ਇਕ ਸਾਥੀ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀ ਵੀ ਉਥੇ ਸੜਕ 'ਤੇ ਸ਼ਰਾਬ ਪੀ ਰਹੇ ਸਨ | ਥਾਣਾ ਹੈਬੋਵਾਲ ਦੀ ਪੁਲਿਸ ਨੇ ਗੁਰਦੇਵ ਸਿੰਘ ਵਾਸੀ ਹੈਬੋਵਾਲ ਕਲਾਂ, ਅਨਿਲ ਕੁਮਾਰ ਵਾਸੀ ਮਾਲੀ ਗੰਜ ਅਤੇ ਸੁਖਦੀਪ ਸਿੰਘ ਵਾਸੀ ਹੈਬੋਵਾਲ ਕਲਾਂ, ਸੰਨੀ ਪਾਂਡੇ ਵਾਸੀ ਨਿਊ ਅਸ਼ੋਕ ਨਗਰ, ਰਾਜਪ੍ਰੀਤ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ, ਦੀਪਾਂਸ਼ ਸ਼ਰਮਾ ਵਾਸੀ ਨੇੜੇ ਲਾਲ ਕੋਠੀ ਨੂੰ ਕਾਬੂ ਕੀਤਾ ਹੈ | ਇਹ ਕਥਿਤ ਦੋਸ਼ੀ ਵੀ ਸੜਕ 'ਤੇ ਬੈਠ ਕੇ ਸ਼ਰਾਬ ਪੀ ਰਹੇ ਸਨ | ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਅਜੇ ਕੁਮਾਰ ਵਾਸੀ ਨੈਨੀਤਾਲ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀ ਸ਼ਾਮ ਨਗਰ ਵਿਚ ਸੜਕ 'ਤੇ ਬੈਠ ਕੇ ਸ਼ਰਾਬ ਪੀ ਰਹੇ ਸਨ¢ ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਅਰਬਨ ਸਟੇਟ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀ ਵੀ ਰਾਮਗੜ੍ਹ ਸੜਕ 'ਤੇ ਕਾਰ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ | ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਇਕ ਹੋਰ ਅਜਿਹੇ ਮਾਮਲੇ ਵਿਚ ਕੇਸ਼ਵ ਕੁਮਾਰ ਵਾਸੀ ਫੋਕਲ ਪੁਆਇੰਟ, ਜੈ ਪ੍ਰਕਾਸ਼ ਵਾਸੀ ਟਿੱਬਾ ਕਾਲੋਨੀ ਨੂੰ ਵੀ ਕਾਬੂ ਕੀਤਾ ਹੈ | ਕਥਿਤ ਦੋਸ਼ੀ ਵੀ ਫੋਕਲ ਪੁਆਇੰਟ ਵਿਚ ਬੈਠ ਕੇ ਸ਼ਰੇਆਮ ਸ਼ਰਾਬ ਪੀ ਰਹੇ ਸਨ | ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੁਰਜੀਤ ਕੁਮਾਰ ਵਾਸੀ ਗੁਰਪ੍ਰੀਤ ਨਗਰ ਅਤੇ ਮਹਿੰਦਰ ਯਾਦਵ ਵਾਸੀ ਗਗਨ ਨਗਰ ਨੂੰ ਕਾਬੂ ਕੀਤਾ ਹੈ¢ ਕਥਿਤ ਦੋਸ਼ੀ ਮੋਤੀ ਨਗਰ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ¢ ਪੁਲਿਸ ਵਲੋਂ ਰਿਤਿਕ ਪਟਿਆਲ ਵਾਸੀ ਤਾਜਪੁਰ ਰੋਡ ਨੂੰ ਵੀ ਸੜਕ 'ਤੇ ਬੈਠ ਕੇ ਸ਼ਰਾਬ ਪੀਂਦੇ ਕਾਬੂ ਕੀਤਾ ਹੈ | ਕਥਿਤ ਦੋਸ਼ੀ ਸੈਕਟਰ 32 ਏ. ਨੇੜੇ ਸੜਕ 'ਤੇ ਸ਼ਰਾਬ ਪੀ ਰਹੇ ਸਨ | ਥਾਣਾ ਟਿੱਬਾ ਦੀ ਪੁਲਿਸ ਨੇ ਸੁਨੀਲ ਕੁਮਾਰ ਵਾਸੀ ਕੰਪਨੀ ਬਾਗ਼ ਅਤੇ ਉਮੇਸ਼ ਕੁਮਾਰ ਵਾਸੀ ਅੰਬੇਡਕਰ ਨਗਰ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀ ਵੀ ਟਿੱਬਾ ਰੋਡ 'ਤੇ ਬੈਠ ਕੇ ਸ਼ਰ੍ਹੇਆਮ ਸ਼ਰਾਬ ਪੀ ਰਹੇ ਸਨ | ਪੁਲਿਸ ਇਹਨਾਂ ਪਾਸੋਂ ਉਚ ਪੜਤਾਲ ਕਰ ਰਹੀ ਹੈ¢